ਸੁੱਖਵਿੰਦਰ ਸਾਕਾ
ਸ੍ਰੀ ਆਨੰਦਪੁਰ ਸਾਹਿਬ , ਰੂਪਨਗਰ : ਬਿਮਾਰੀਆਂ ਤੋਂ ਬਚਣ ਅਤੇ ਚੰਗੀ ਸਿਹਤ ਲਈ ਇਹ ਗੱਲ ਬਿਲਕੁਲ ਸਹੀ ਹੈ ਕਿ ਜਾਣਕਾਰੀ ਹੀ ਬਚਾਵ ਹੈ । ਬਰਸਾਤ ਦੇ ਮੌਸਮ ਵਿੱਚ ਛੋਟੀ ਜਿਹੀ ਗਲਤੀ ਨਾਲ ਹੀ ਅਸੀਂ ਡੇਂਗੂ ਵਰਗੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਾਂ । ਇਸ ਸੰਬੰਧੀਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ, ਡਾ. ਦਲਜੀਤ ਕੌਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਮੱਖੀਆਂ ਮੱਛਰਾਂ ਵਿੱਚ ਵਾਧਾ ਹੋ ਜਾਂਦਾ ਹੈ ਜੋ ਕਿ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਦੇ ਫੈਲਣ ਦਾ ਕਾਰਨ ਬਣਦਾ ਹੈ।
ਉਹਨਾਂ ਕਿਹਾ ਕਿ ਮੱਖੀਆਂ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਕਿਸੀ ਵੀ ਜਗ੍ਹਾ ਫਾਲਤੂ ਪਾਣੀ ਖੜ੍ਹਾ ਨਾ ਹੋਵੇ, ਕਿਉਂਕਿ ਖੜ੍ਹੇ ਪਾਣੀ ਉੱਤੇ ਹੀ ਡੇਂਗੂ ਅਤੇ ਮਲੇਰੀਆਂ ਫੈਲਾਉਣ ਵਾਲ਼ੇ ਮੱਛਰ ਆਪਣੇ ਪਰਿਵਾਰ ਦਾ ਵਾਧਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਲਗਾਤਾਰ ਘਰ-ਘਰ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਹਰ ਸ਼ੁੱਕਰਵਾਰ ਨੂੰ ਡ੍ਰਾਈ-ਡੇਅ ਦੇ ਤੌਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਘੱਟੋ-ਘੱਟ ਹਫਤੇ ਵਿੱਚ ਇੱਕ ਵਾਰੀ ਆਪਣੇ ਕੂਲਰਾਂ ਦੇ ਪਾਣੀ ਨੂੰ ਬਦਲਣ ਅਤੇ ਸਾਫ ਕਰਕੇ ਸੁਕਾ ਕੇ ਹੀ ਦੁਬਾਰਾ ਪਾਣੀ ਉਸ ਵਿੱਚ ਪਾਉਣ।
ਇਸ ਤੋਂ ਇਲਾਵਾ ਘਰਾਂ ਦੇ ਵਿੱਚ ਬਣਾਏ ਪਾਰਕਾਂ ਵਿੱਚ ਪਏ ਗਮਲਿਆਂ ਵਿੱਚ ਵੀ ਪਾਣੀ ਖੜ੍ਹਾ ਨਾ ਰਹੇ। ਉਨ੍ਹਾਂ ਕਿਹਾ ਕਿ ਨਾ-ਵਰਤਣਯੋਗ ਜਾਂ ਟੁੱਟੇ ਹੋਏ ਵਰਤਨਾਂ ਦਾ ਸਹੀ ਨਿਪਟਾਰਾ ਕੀਤਾ ਜਾਵੇ ਅਤੇ ਇਹਨਾਂ ਨੂੰ ਮਕਾਨ ਦੀਆਂ ਛੱਤਾਂ ਉੱਤੇ ਨਾ ਸੁਟਿਆ ਜਾਵੇ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health care, Punjab, Rain, Ropar