ਸੁੱਖਵਿੰਦਰ ਸਾਕਾ
ਰੂਪਨਗਰ : ਜਿਵੇਂ ਕੀ ਤੁਸੀਂ ਜਾਣਦੇ ਹੋ ਕਿ ਸਰਦੀ ਦਾ ਮੌਸਮ ਜੋਰਾਂ 'ਤੇ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਠੰਡ ਨੇ ਜ਼ੋਰ ਫੜਿਆ ਹੋਇਆ ਹੈ । ਸਵੇਰ ਸਾਰ ਹੀ ਛਾਈ ਸੰਘਣੀ ਧੁੰਦ ਨੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਸੜਕਾਂ 'ਤੇ ਛਾਈ ਸੰਘਣੀ ਧੁੰਦ ਨੇ ਵਿਜ਼ੀਵਿਲਟੀ ਵੀ ਜ਼ੀਰੋ ਕਰ ਦਿੱਤੀ ਹੈ। ਜਿਸ ਕਾਰਨ ਸੜਕਾਂ 'ਤੇ ਵਾਹਨਾਂ ਦੀ ਰਫਤਾਰ ਵੀ ਥੰਮ ਗਈ ਹੈ।
ਕੜਾਕੇ ਦੀ ਪੈ ਰਹੀ ਠੰਢ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਜੀਵ-ਜੰਤੂਆਂ , ਪਸ਼ੂ-ਪੰਛੀਆਂ 'ਤੇ ਵੀ ਠੰਢ ਦਾ ਅਸਰ ਪਿਆ ਹੈ । ਆਮ ਜਨ-ਜੀਵਨ ਦੀ ਗੱਲ ਕਰੀਏ ਤਾਂ ਇਸ ਨਾਲ ਲੋਕਾਂ ਦੇ ਕੰਮ ਕਾਜ 'ਤੇ ਕਾਫੀ ਅਸਰ ਪਿਆ ਹੈ। ਹੱਡ-ਚੀਰਵੀਂ ਠੰਡ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਰੱਖਿਆ ਹੈ ਤੇ ਲੋਕ ਘਰਾਂ 'ਚ ਡੱਕੇ ਰਹਿਣ ਨੂੰ ਮਜ਼ਬੂਰ ਕਰ ਦਿੱਤੇ ਹਨ।
ਕੜਾਕੇ ਦੀ ਪੈ ਰਹੀ ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਤੜਕੇ ਸਾਰ ਤੋਂ ਦੇਰ ਸ਼ਾਮ ਤੱਕ ਚੱਲਦੀ ਠੰਢੀ ਸ਼ੀਤ ਲਹਿਰ ਕਾਰਨ ਲੋਕ ਬੀਮਾਰ ਵੀ ਹੋ ਰਹੇ ਹਨ। ਮੈਦਾਨੀ ਇਲਾਕਿਆਂ 'ਚ ਇੱਕ ਦਮ ਵਧੀ ਕੜਾਕੇ ਦੀ ਠੰਢ ਦਾ ਮੁੱਖ ਕਾਰਨ ਪਹਾੜਾਂ 'ਤੇ ਹੋ ਰਹੀ ਬਰਫਬਾਰੀ ਨੂੰ ਵੀ ਮੰਨਿਆ ਜਾ ਸਕਦਾ ਹੈ। ਕਿਉਂਕਿ ਅਕਸਰ ਜਦੋਂ ਪਹਾੜਾਂ 'ਤੇ ਬਰਫ਼ਬਾਰੀ ਹੁੰਦੀ ਹੈ ਤਾਂ ਉਸ ਦੀ ਠੰਢੀ ਹਵਾ ਮੈਦਾਨੀ ਇਲਾਕਿਆਂ ਵੱਲ ਨੂੰ ਚੱਲਦੀ ਹੈ ਜੋ ਕਿ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਵੀ ਕਰਦੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।