ਸੁੱਖਵਿੰਦਰ ਸਾਕਾ
ਰੂਪਨਗਰ : ਨੰਗਲ ਦੀ ਮੇਨ ਮਾਰਕੀਟ ਦੇ ਲਾਗੇ ਭਿਆਨਕ ਸੜਕ ਹਾਦਸਾ ਵਾਪਰਿਆ । ਜਿਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਬੇਕਾਬੂ ਹੋਣ ਤੋਂ ਬਾਅਦ ਸੜਕ ਕੰਢੇ ਖੜ੍ਹੀ ਗੱਡੀ ਨੂੰ ਟੱਕਰ ਮਾਰੀ । ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਕਾਰ ਦਾ ਡਰਾਈਵਰ ਸੰਤੁਲਨ ਖੋ ਬੈਠਦਾ ਹੈ। ਜਿਸ ਤੋਂ ਬਾਅਦ ਇਹ ਕਾਰ ਸੜਕ ਕੰਢੇ ਖੜੇ ਮੋਟਰਸਾਇਕਲ ਨੂੰ ਟੱਕਰ ਮਾਰਦੀ ਹੈ ਤੇ ਉਸ ਤੋਂ ਬਾਅਦ ਇਹ ਕਾਰ ਸੜਕ 'ਤੇ ਖੜ੍ਹੀ ਇੱਕ ਔਰਤ ਨੂੰ ਜਾ ਕੂਚਲਦੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਔਰਤ ਸਕੂਲੀ ਬੱਚਿਆਂ ਨੂੰ ਲੈਣ ਲਈ ਸੜਕ 'ਤੇ ਖੜੀ ਸੀ । ਇਸ ਸਾਰੇ ਹਾਦਸੇ ਦੌਰਾਨ ਕਾਰ ਦੀ ਲਪੇਟ 'ਚ ਆਈ ਔਰਤ ਗੰਭੀਰ ਜ਼ਖਮੀ ਹੋਈ ਜਿਸ ਨੂੰ ਰਾਹਗੀਰਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ । ਇਸ ਘਟਨਾ ਦੀ ਸੂਚਨਾ ਰਾਹਗੀਰਾਂ ਵਲੋਂ ਪੁਲਿਸ ਨੂੰ ਦਿੱਤੀ ਗਈ । ਜਿਸ ਤੋਂ ਬਾਅਦ ਪੁਲਿਸ ਦੇ ਜਾਂਚ ਅਧਿਕਾਰੀ ਮੌਕੇ 'ਤੇ ਪਹੁੰਚੇ।
ਗੱਲਬਾਤ ਦੌਰਾਨ ਮੌਕੇ ਦੇ ਚਸ਼ਮਦੀਦ ਚਿਰਾਗ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ । ਦੇਖਦਿਆਂ ਦੇਖਦਿਆਂ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਤੇ ਉਹ ਖੜ੍ਹੀ ਗੱਡੀ ਨੂੰ ਜ਼ਬਰਦਸਤ ਟੱਕਰ ਮਾਰਦੀ ਹੈ । ਉਸ ਤੋਂ ਬਾਅਦ ਬੇਕਾਬੂ ਹੋਈ ਇਹ ਕਾਰ ਖੜੇ ਮੋਟਰਸਾਈਕਲ 'ਚ ਵੱਜਦੀ ਹੈ ਤੇ ਸੜਕ ਕੰਢੇ ਖੜ ਸਕੂਲੀ ਬੱਚਿਆਂ ਦਾ ਇੰਤਜਾਰ ਕਰ ਰਹੀ ਔਰਤ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ।
ਦੂਜੇ ਪਾਸੇ ਜਦੋ ਇਸ ਘਟਨਾ ਸਬੰਧੀ ਮੌਕੇ 'ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਪ੍ਰੀਤਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਾਹਗੀਰਾਂ ਦੇ ਦੱਸਣ ਮੁਤਾਬਿਕ ਇੱਕ ਤੇਜ਼ ਰਫਤਾਰ ਕਾਰ ਨੇ ਸੜਕ 'ਤੇ ਖੜੇ ਵਾਹਨਾਂ ਨੂੰ ਟੱਕਰ ਮਾਰੀ ਹੈ ਜਿਸ ਦੌਰਾਨ ਇੱਕ ਔਰਤ ਵੀ ਜ਼ਖ਼ਮੀ ਹੋਈ ਹੈ । ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਟੱਕਰ ਮਾਰਨ ਵਾਲੇ ਵਾਹਨ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।