ਰਾਜ ਕੁਮਾਰ
ਅਨੰਦਪੁਰ ਸਾਹਿਬ: ਹੋਲਾ-ਮਹੱਲਾ ਦੇ ਦੌਰਾਨ ਨਿਹੰਗ ਸਿੰਘ ਬਾਣੇ ਦੇ ਵਿੱਚ ਇੱਕ ਐਨ ਆਰ ਆਈ ਪਰਦੀਪ ਸਿੰਘ ਨਾਮੀ ਵਿਅਕਤੀ ਦਾ ਕਤਲ ਹੋ ਗਿਆ ਸੀ। ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਨੂਰਪੁਰ ਬੇਦੀ ਦੇ ਪਿੰਡ ਨਲਹੋਟੀ ਰਹਿਣ ਵਾਲੇ ਇਕ ਨੌਜਵਾਨ ਸਤਵੀਰ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਦੇ ਨਾਲ ਕੁੱਝ ਪਿੰਡ ਦੇ ਹੀ ਹੋਰ ਨੌਜਵਾਨ ਨਾਮਜ਼ਦ ਕੀਤੇ ਗਏ।
ਜਿਸ ਨੂੰ ਲੈ ਕੇ ਹੁਣ ਉਸ ਆਰੋਪੀ ਨੌਜਵਾਨ ਦੇ ਪਿੰਡ ਵਾਸੀ ਕੈਮਰੇ ਸਾਹਮਣੇ ਆਏ ਹਨ ਤੇ ਉਨ੍ਹਾਂ ਨੇ ਕਿਹਾ ਹੈ ਕਿ ਜਿਸ ਤੇ ਆਰੋਪ ਲਗਾਏ ਜਾ ਰਹੇ ਹਨ, ਕਾਫੀ ਸ਼ਰੀਫ਼ ਪਰਿਵਾਰ ਤੋਂ ਹੈ।ਸਗੋਂ ਉਹਨਾਂ ਦਾ ਲੜਕਾ ਗੰਭੀਰ ਫੱਟੜ ਹੈ ਅਤੇ ਪੀਜੀਆਈ ਦਾਖ਼ਲ ਹੈ। ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਨਾਮਜ਼ਦ ਕੀਤੇ ਗਏ ਲਾਡੀ ਦੀ ਪਤਨੀ ਨੇ ਲਾਈਵ ਆ ਕੇ ਕਿਹਾ ਕਿ, ਇਸਦੇ ਹੱਥ ਵੱਢ ਦਿੱਤੇ ਤਾਂ ਇਹ ਕਿਵੇਂ ਕਤਲ ਕਰ ਸਕਦਾ ਹੈ?
ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੂੰ ਫਸਾਇਆ ਜਾ ਰਿਹਾ ਹੈ। ਪਤਨੀ ਦਾ ਇਹ ਵੀ ਕਹਿਣਾ ਹੈ ਕਿ ਲੋਕ ਇੱਕ ਪੱਖ ਦੇਖ ਰਹੇ ਹਨ। ਉਸ ਦੇ ਪਤੀ ਨੂੰ ਗਲਤ ਕਹਿ ਰਹੇ ਹਨ, ਜਦਕਿ ਲੋਕਾਂ ਨੂੰ ਉਨ੍ਹਾਂ ਦਾ ਪੱਖ ਵੀ ਸੁਣਨਾ ਚਾਹੀਦਾ ਹੈ। ਓਧਰ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, NRIs, Rupnagar