Home /rupnagar /

ਬੀ.ਬੀ.ਐਮ.ਬੀ ਦੀ ਸਰਕਾਰੀ ਕਲੋਨੀ 'ਤੇ ਚੋਰਾਂ ਦੀ ਨਜਰ, ਸ਼ਰੇਆਮ ਤਾਲਾ ਤੋੜ ਚੋਰਾਂ ਨੇ ਲੁੱਟਿਆ ਘਰ

ਬੀ.ਬੀ.ਐਮ.ਬੀ ਦੀ ਸਰਕਾਰੀ ਕਲੋਨੀ 'ਤੇ ਚੋਰਾਂ ਦੀ ਨਜਰ, ਸ਼ਰੇਆਮ ਤਾਲਾ ਤੋੜ ਚੋਰਾਂ ਨੇ ਲੁੱਟਿਆ ਘਰ

X
ਸੰਜੀਵ

ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ 25 ਤਰੀਕ ਨੂੰ ਪਰਿਵਾਰਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਘਰ ਨੂੰ ਤਾਲਾ ਲਗਾ ਕੇ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਗਿਆ ਸੀ ਅਤੇ 26 ਮਾਰਚ ਦੀ ਸ਼ਾਮ ਨੂੰ ਜਦੋਂ ਉਹ ਆਇਆ ਤਾਂ ਉਸ ਨੂੰ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦੀਆਂ ਅਲਮਾਰੀਆਂ ਸਮੇਤ ਹੋਰ ਸਾਮਾਨ ਇਧਰ-ਉਧਰ ਖਿੱਲਰਿਆ ਪਿਆ ਸੀ।

ਹੋਰ ਪੜ੍ਹੋ ...
  • Local18
  • Last Updated :
  • Share this:

ਰਾਜ ਕੁਮਾਰ

ਰੋਪੜ : ਨੰਗਲ ਦੇ ਬੀ.ਬੀ.ਐਮ.ਬੀ ਦੀ ਸਰਕਾਰੀ ਕਲੋਨੀ ਇੱਕ ਵਾਰ ਫਿਰ ਚੋਰਾਂ ਦੇ ਨਿਸ਼ਾਨੇ 'ਤੇ। ਦਰਅਸਲ U ਬਲਾਕ ਦੇ ਮਕਾਨ ਨੰਬਰ 28 ਦੇ ਤਾਲੇ ਤੋੜ ਕੇ ਚੋਰਾਂ ਨੇ ਕਰੀਬ ਇੱਕ ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ, ਜਿਸ ਦੀ ਜਾਣਕਾਰੀ ਘਰ ਦੇ ਮਾਲਕ ਅਤੇ ਬੀਬੀਐਮਬੀ ਦੇ ਮੁਲਾਜ਼ਮ ਆਗੂ ਸੰਜੀਵ ਸ਼ਰਮਾ ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ 25 ਤਰੀਕ ਨੂੰ ਪਰਿਵਾਰਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਘਰ ਨੂੰ ਤਾਲਾ ਲਗਾ ਕੇ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਗਿਆ ਸੀ ਅਤੇ 26 ਮਾਰਚ ਦੀ ਸ਼ਾਮ ਨੂੰ ਜਦੋਂ ਉਹ ਆਇਆ ਤਾਂ ਉਸ ਨੂੰ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦੀਆਂ ਅਲਮਾਰੀਆਂ ਸਮੇਤ ਹੋਰ ਸਾਮਾਨ ਇਧਰ-ਉਧਰ ਖਿੱਲਰਿਆ ਪਿਆ ਸੀ।

ਉਨ੍ਹਾਂ ਦੱਸਿਆ ਕਿ ਚੋਰ ਘਰ ਵਿੱਚ ਰੱਖੇ ਚਾਂਦੀ ਦੇ ਸਿੱਕੇ, ਚਾਂਦੀ ਦੇ ਗਹਿਣੇ, ਤਿੰਨ ਘੜੀਆਂ ਅਤੇ ਕੁਝ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਉਨ੍ਹਾਂ ਦਾ ਲੱਖਾਂ ਰੁਪਏ ਤੋਂ ਵੱਧ ਦਾ ਨੁਕਸਾਨ ਵੀ ਹੋਇਆ ਹੈ, ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਮੌਕੇ 'ਤੇ ਪਹੁੰਚੇ ਤਫਤੀਸ਼ੀ ਅਫਸਰ ਏ.ਐਸ.ਆਈ ਕੇਸ਼ਵ ਕੁਮਾਰ ਅਤੇ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Published by:Sarbjot Kaur
First published:

Tags: BBMB, Rupnagar news, Thief