Home /rupnagar /

ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ, ਭੰਨ ਸੁੱਟੀਆਂ ਅਲਮਾਰੀਆਂ

ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ, ਭੰਨ ਸੁੱਟੀਆਂ ਅਲਮਾਰੀਆਂ

X
ਚੋਰਾਂ

ਚੋਰਾਂ ਵਲੋਂ ਖਲਾਰਿਆ ਗਿਆ ਘਰ ਦਾ ਸਮਾਨ

ਨੰਗਲ ਦੇ ਨਾਲ ਲੱਗਦੇ ਇਲਾਕੇ ਨਯਾ ਨੰਗਲ ਵਿੱਚ ਮਕਾਨ ਨੰਬਰ 1294 ਫੇਸ-2 ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ । ਮਿਲੀ ਜਾਣਕਾਰੀ ਮੁਤਾਬਿਕ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਿਲ ਹੋਏ ਤੇ ਘਰ ਦੇ ਮੇਨ ਦਰਵਾਜ਼ੇ 'ਤੇ ਲੱਗੇ ਤਾਲੇ ਨੂੰ ਤੋੜ ਕੇ ਅੰਦਰ ਦਾਖਲ ਹੋਏ । ਜਿਸ ਤੋਂ ਬਾਅਦ ਚੋਰਾਂ ਨੇ ਸਾਰੇ ਘਰ ਦੀ ਛਾਣਬੀਨ ਕੀਤੀ ਤੇ ਘਰ ਅੰਦਰਲੀਆਂ ਅਲਮਾਰੀਆਂ ਤੱਕ ਨੂੰ ਵੀ ਤੋੜ ਦਿੱਤਾ 

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਨੰਗਲ ਦੇ ਨਾਲ ਲੱਗਦੇ ਇਲਾਕੇ ਨਯਾ ਨੰਗਲ ਵਿੱਚ ਮਕਾਨ ਨੰਬਰ 1294 ਫੇਸ-2 ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਿਕ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਿਲ ਹੋਏ ਤੇ ਘਰ ਦੇ ਮੇਨ ਦਰਵਾਜ਼ੇ 'ਤੇ ਲੱਗੇ ਤਾਲੇ ਨੂੰ ਤੋੜ ਕੇ ਅੰਦਰ ਦਾਖਲ ਹੋਏ। ਜਿਸ ਤੋਂ ਬਾਅਦ ਚੋਰਾਂ ਨੇ ਸਾਰੇ ਘਰ ਦੀ ਛਾਣਬੀਨ ਕੀਤੀ ਤੇ ਘਰ ਅੰਦਰਲੀਆਂ ਅਲਮਾਰੀਆਂ ਤੱਕ ਨੂੰ ਵੀ ਤੋੜ ਦਿੱਤਾ।

ਮਕਾਨ ਦਾ ਮਾਲਿਕ ਕੇਦਾਰਨਾਥ ਕੁਮਾਰ ਹੈ ਜੋ ਕਿ ਤਕਰੀਬਨ 10 ਦਿਨ ਪਹਿਲਾਂ ਆਪਣੇ ਪੁੱਤਰ ਕੋਲ ਗਾਜ਼ਿਆਬਾਦ ਗਿਆ ਹੋਇਆ ਸੀ। ਗੁਆਂਢੀਆ ਵੱਲੋਂ ਫੋਨ ਤੇ ਉਸਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੇ ਪੁੱਤਰ ਵੱਲੋਂ ਆਪਣੇ ਦੋਸਤ ਨੂੰ ਫੋਨ ਕੀਤਾ ਗਿਆ ਤੇ ਉਸ ਦਾ ਦੋਸਤ ਮੌਕੇ 'ਤੇ ਪਹੁੰਚ ਗਿਆ। ਜਾਣਕਾਰੀ ਦਿੰਦਿਆਂ ਮਕਾਨ ਮਾਲਿਕ ਦੇ ਮੁੰਡੇ ਦੇ ਦੋਸਤ ਸੰਦੀਪ ਪੁਰੀ ਨੇ ਦੱਸਿਆ ਕਿ ਚੋਰ ਘਰ ਦਾ ਤਾਲਾ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਘਰ ਵਿੱਚੋਂ ਲੈਪਟਾਪ ਤੇ ਇੱਕ ਪਰਸ ਲੈ ਗਏ ਜਿਸ ਵਿੱਚ ਥੋੜੀ ਬਹੁਤ ਨਕਦੀ ਸੀ ।

ਚੋਰਾਂ ਹੱਥ ਜ਼ਿਆਦਾ ਕੁਝ ਨਹੀਂ ਲੱਗਿਆ ਕਿਉਂਕਿ ਘਰ ਵਿੱਚ ਕੁਝ ਜ਼ਿਆਦਾ ਕੀਮਤੀ ਸਮਾਨ ਨਹੀਂ ਸੀ। ਇਸ ਤੋਂ ਪਹਿਲਾਂ ਵੀ ਇਸ ਘਰ 'ਚ ਤਕਰੀਬਨ 6 ਮਹੀਨੇ ਪਹਿਲਾਂ ਚੋਰੀ ਹੋ ਚੁੱਕੀ ਹੈ। ਜਿਸ ਕਾਰਨ ਘਰ ਵਿੱਚ ਮਕਾਨ ਮਾਲਕਾਂ ਵਲੋਂ ਕੋਈ ਕੀਮਤੀ ਸਮਾਨ ਨਹੀਂ ਰੱਖਿਆ ਗਿਆ ਸੀ। ਹੁਣ ਦੂਜੀ ਵਾਰ ਚੋਰਾਂ ਵਲੋਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਫਿਲਹਾਲ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਚੌਂਕੀ ਵਿਖੇ ਦੇ ਦਿੱਤੀ ਗਈ ਹੈ। ਜਿਸ ਉਪਰੰਤ ਪੁਲਿਸ ਜਾਂਚ ਅਧਿਕਾਰੀ ਵਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜ਼ਾਇਜਾ ਵੀ ਲਿਆ ਗਿਆ ਹੈ।

Published by:Drishti Gupta
First published:

Tags: Anandpur Sahib, Crime, Crime news, Punjab