Home /rupnagar /

ਮਨੁੱਖੀ ਸਰੀਰ ਅੰਦਰ ਇਸ ਤਰ੍ਹਾਂ ਪੈਦਾ ਹੁੰਦਾ ਹੈ ਹੈਪੇਟਾਈਟਸ ਬਿਮਾਰੀ ਦਾ ਖ਼ਤਰਾ, ਜਾਣੋ ਕਿਵੇਂ ਕਰਨਾ ਹੈ ਬਚਾਅ

ਮਨੁੱਖੀ ਸਰੀਰ ਅੰਦਰ ਇਸ ਤਰ੍ਹਾਂ ਪੈਦਾ ਹੁੰਦਾ ਹੈ ਹੈਪੇਟਾਈਟਸ ਬਿਮਾਰੀ ਦਾ ਖ਼ਤਰਾ, ਜਾਣੋ ਕਿਵੇਂ ਕਰਨਾ ਹੈ ਬਚਾਅ

ਫਾਈਲ ਫੋਟੋ

ਫਾਈਲ ਫੋਟੋ

ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਸੀ ਨਾਂ ਦੀ ਬਿਮਾਰੀ ਦਾ ਇਲਾਜ਼ ਬਿਲਕੁਲ ਸੰਭਵ ਹੈ ਅਤੇ ਹਰ ਜ਼ਿਲ੍ਹਾ ਹਸਪਤਾਲ ਵਿੱਚ ਇਸ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਇਲਾਜ਼ ਬਿਲਕੁਲ ਮੁਫਤ ਕੀਤਾ ਜਾਂਦਾ ਹੈ 

  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਸੀ ਨਾਂ ਦੀ ਬਿਮਾਰੀ ਦਾ ਇਲਾਜ਼ ਬਿਲਕੁਲ ਸੰਭਵ ਹੈ ਅਤੇ ਹਰ ਜ਼ਿਲ੍ਹਾ ਹਸਪਤਾਲ ਵਿੱਚ ਇਸ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਇਲਾਜ਼ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੋਲੀਓ ਵਾਂਗ ਪੰਜਾਬ ਨੂੰ ਹੈਪੇਟਾਈਟਸ ਸੀ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਪੰਜਾਬ ਸਰਕਾਰ ਵਲ੍ਹੋਂ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟ੍ਰੋਲ ਪ੍ਰੋਗਰਾਮ ਚਲਾਇਆ ਜਾ ਗਿਆ ਹੈ।

ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ ਵਿੱਚ ਹੈਪੇਟਾਈਟਸ ਸੀ ਦਾ ਟੈਸਟ ਅਤੇ ਇਲਾਜ਼ ਮੁਫਤ ਕੀਤੇ ਜਾਂਦੇ ਹਨ। ਇਸ ਪ੍ਰੋਗਰਾਮ ਤਹਿਤ ਸਬ ਡਵੀਜ਼ਨਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਸਬ ਡਵੀਜ਼ਨਲ ਹਸਪਤਾਲ ਨੰਗਲ ਵਿੱਚ ਗਰਭਵਤੀ ਔਰਤਾਂ ਅਤੇ ਹਾਈ ਰਿਸਕ ਗਰੁੱਪ ( ਥੈਲੇਸੀਮੀਆ ਦੇ ਮਰੀਜ਼, ਕਿਡਨੀ ਫੇਲੀਅਰ ਦੇ ਮਰੀਜ਼, ਇੰਟਰਾਵੀਨਸ ਡਰੱਗ ਯੂਜ਼ਰ ) ਅਤੇ ਜਨਰਲ ਓ. ਪੀ. ਡੀ ਦੇ ਮਰੀਜ਼ਾਂ ਦੀ ਹੈਪੇਟਾਈਟਸ-ਬੀ ਦੀ ਬਿਮਾਰੀ ਲਈ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਾਇਰਲ ਲੋਡ ਟੈਸਟ ਵੀ ਕੀਤਾ ਜਾਂਦਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਲਜੀਤ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਬੀ ਦੀ ਬਿਮਾਰੀ ਦੂਸ਼ਿਤ ਖੂਨ ਚੜ੍ਹਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਕਰਨ ਨਾਲ, ਹੈਪੇਟਾਈਟਸ ਬੀ ਦੇ ਮਰੀਜ਼ ਦੇ ਖੂਨ ਦੇ ਸੰਪਰਕ ਵਿੱਚ ਆਉਣ ਨਾਲ, ਲੰਮੇ ਸਮੇ ਤੱਕ ਗੁਰਦਿਆਂ ਦੇ ਡਾਇਲਸਿਸ ਹੋਣ ਨਾਲ, ਸਰੀਰ ਉੱਪਰ ਇਨਫੈਕਟਡ ਮਸ਼ੀਨ ਨਾਲ ਟੈਟੂ ਬਣਵਾਉਣ ਨਾਲ, ਹੈਪੇਟਾਈਟਸ ਬੀ ਤੋਂ ਗ੍ਰਸਤ ਮਾਂ ਤੋਂ ਨਵ-ਜਨਮੇ ਬੱਚੇ ਨੂੰ ਹੈਪੇਟਾਈਟਸ ਦੀ ਬਿਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ।

ਇਸ ਦੇ ਲੱਛਣਾਂ ਵਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਮਰੀਜ਼ ਨੂੰ ਬੁਖਾਰ ਹੋਣਾ, ਕਮਜ਼ੋਰੀ ਮਹਿਸੂਸ ਹੋਣਾ, ਭੁੱਖ ਘੱਟ ਲੱਗਣਾ, ਜੀ ਕੱਚਾ ਹੋਣਾ ਜਾਂ ਉਲਟੀ ਆਉਣ ਵਰਗੀ ਸਥਿਤੀ ਬਣਨੀ, ਅੱਖਾਂ ਅਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਣਾ, ਪੇਟ ਵਿੱਚ ਦਰਦ ਹੋਣਾ ਆਦਿ ਹੋ ਸਕਦੇ ਹਨ ।

ਹੈਪੇਟਾਈਟਸ ਦੇ ਪੁਰਾਣੇ ਮਰੀਜ਼ਾਂ ਵਿੱਚ ਲੀਵਰ ਕੈਂਸਰ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ । ਇਸ ਤੋਂ ਬਚਾਅ ਬਾਰੇ ਦੱਸਦੇ ਹੋਏ ਉਹਨਾਂ ਦੱਸਿਆ ਕਿ ਜਨ ਸਮੂਹ ਮੇਲਿਆਂ ਵਿੱਚ ਟੈਟੂ ਨਹੀਂ ਬਣਵਾਉਣੇ ਚਾਹੀਦੇ, ਸਰਕਾਰ ਤੋਂ ਮਨਜ਼ੂਰ ਸ਼ੁਦਾ ਬਲੱਡ ਬੈਂਕ ਤੋਂ ਹੀ ਟੈਸਟ ਕੀਤਾ ਖੂਨ ਲੋੜਵੰਦ ਮਰੀਜ਼ ਲਈ ਵਰਤਣਾ ਚਾਹੀਦਾ ਹੈ, ਰੇਜ਼ਰ ਅਤੇ ਬ੍ਰਸ਼ ਆਪਸ ਵਿੱਚ ਸਾਂਝੇ ਨਹੀਂ ਕਰਨੇ ਚਾਹੀਦੇ । ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਾਰੇ ਮਰੀਜ਼ ਜਿਨ੍ਹਾਂ ਦੇ ਲੱਛਣ ਹੈਪੇਟਾਈਟਸ ਸੀ ਦੀ ਬਿਮਾਰੀ ਨਾਲ ਮਿਲਦੇ ਹਨ, ਉਹ ਸਮੇਂ ਸਿਰ ਨਜ਼ਦੀਕੀ ਹਸਪਤਾਲ ਵਿੱਚ ਮੈਡੀਕਲ ਸਪੈਸ਼ਲਿਸਟ ਕੋਲ ਮੁੱਢਲੀ ਜਾਂਚ ਕਰਵਾਉਣ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਇਲਾਜ਼ ਹੋ ਸਕੇ।

Published by:Drishti Gupta
First published:

Tags: Anandpur Sahib, Health, Health care tips, Punjab