Home /rupnagar /

Nimrat khaira: ਨਿਮਰਤਾ ਖਹਿਰਾ ਦੀ ਇਸ ਗੀਤ ਨੇ ਬਦਲੀ ਸੀ ਕਿਸਮਤ, ਜਾਣੋ ਗਾਇਕਾ ਬਾਰੇ ਖਾਸ 

Nimrat khaira: ਨਿਮਰਤਾ ਖਹਿਰਾ ਦੀ ਇਸ ਗੀਤ ਨੇ ਬਦਲੀ ਸੀ ਕਿਸਮਤ, ਜਾਣੋ ਗਾਇਕਾ ਬਾਰੇ ਖਾਸ 

ਨਿਮਰਤ ਖਹਿਰਾ

ਨਿਮਰਤ ਖਹਿਰਾ

ਨਿਮਰਤ ਖਹਿਰਾ ਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ । ਨਿਮਰਤ ਖਹਿਰਾ ਦਾ ਜਨਮ 8 ਅਗਸਤ 1992 ਨੂੰ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ। ਉਸਨੇ ਨੇ ਆਪਣੀ ਸਿੱਖਿਆ ਡੀ ਏ ਵੀ ਕਾਲਜ ਬਟਾਲਾ ਅਤੇ ਬੀਏ ਦੀ ਡਿਗਰੀ ਐਚ ਐਮ ਵੀ ਕਾਲਜ ਜਲੰਧਰ ਤੋਂ ਕੀਤੀ । ਉਹ voice of punjab -3 ਦੀ ਜੇਤੂ ਰਹਿ ਚੁੱਕੀ ਹੈ।

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਨਿਮਰਤ ਖਹਿਰਾ ਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ । ਨਿਮਰਤ ਖਹਿਰਾ ਦਾ ਜਨਮ 8 ਅਗਸਤ 1992 ਨੂੰ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ। ਉਸਨੇ ਨੇ ਆਪਣੀ ਸਿੱਖਿਆ ਡੀ ਏ ਵੀ ਕਾਲਜ ਬਟਾਲਾ ਅਤੇ ਬੀਏ ਦੀ ਡਿਗਰੀ ਐਚ ਐਮ ਵੀ ਕਾਲਜ ਜਲੰਧਰ ਤੋਂ ਕੀਤੀ । ਉਹ voice of punjab -3 ਦੀ ਜੇਤੂ ਰਹਿ ਚੁੱਕੀ ਹੈ।

ਨਿਮਰਤ ਨੇ ਆਪਣੀ ਗਾਇਕੀ ਸਫਰ ਦੀ ਸ਼ੁਰੂਆਤ \"ਰੱਬ ਕਰਕੇ\" ਗੀਤ ਤੋਂ ਕੀਤੀ ਜੋ ਸਾਲ 2015 'ਚ ਰਿਲੀਜ਼ ਹੋਇਆ ਸੀ। ਗਾਣੇ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ। ਉਸ ਤੋਂ ਬਾਅਦ ਉਸਦੇ 2 ਗੀਤ \"ਇਸ਼ਕ ਕਚਹਿਰੀ\" ਅਤੇ \"ਐੱਸ ਪੀ ਰੈਂਕ ਵਰਗੀ\" ਸਾਲ 2016 ਵਿੱਚ ਰਿਲੀਜ਼ ਹੋਏ । ਜਿਹਨਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ । ਇਨ੍ਹਾਂ ਗੀਤਾਂ ਨੇ ਉਸਨੂੰ ਪੰਜਾਬੀ ਇੰਡਸਟਰੀ 'ਚ ਵੱਡਮੁਲੀ ਪ੍ਰਸਿੱਧੀ ਹਾਸਿਲ ਕਰਵਾਈ । ਉਸ ਤੋਂ ਬਾਅਦ ਲੜੀਵਾਰ ਨਿਮਰਤ ਖਹਿਰਾ ਦੇ ਕਈ ਗੀਤ ਮਾਰਕੀਟ ਵਿੱਚ ਆਏ ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਨਿਮਰਤ ਖਹਿਰਾ ਲਈ ਇਕ ਵੱਖਰੀ ਥਾਂ ਬਣਾਈ ਤੇ ਉਸ ਨੂੰ ਇੰਡਸਟਰੀ 'ਚ ਬੁਲੰਦੀਆਂ ਹਾਸਿਲ ਕਰਵਾਈਆ।

ਜੇਕਰ ਗੱਲ ਕਰੀਏ ਉਸਦੇ ਫਿਲਮੀ ਕੈਰੀਅਰ ਦੀ ਤਾਂ ਉਸ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 2017 ਵਿੱਚ ਲਾਹੌਰੀਏ ਫ਼ਿਲਮ ਨਾਲ ਹੋਈ । ਫ਼ਿਲਮ 'ਚ ਉਸਦੇ ਕਿਰਦਾਰ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ । ਜਿਸ ਤੋਂ ਬਾਅਦ ਸਾਲ 2018 'ਚ ਉਸਦੀ ਫ਼ਿਲਮ ਅਫ਼ਸਰ ਆਈ । ਇਸ ਫ਼ਿਲਮ 'ਚ ਉਸਨੇ ਮੁੱਖ ਅਭਿਨੇਤਰੀ ਵਜੋਂ ਰੋਲ ਅਦਾ ਕੀਤਾ । ਫਿਲਮ 'ਚ ਉਸਦਾ ਹੀਰੋ ਤਰਸੇਮ ਜੱਸੜ ਸੀ । ਇਸ ਫ਼ਿਲਮ ਨੂੰ ਉਸ ਦੀ ਡੈਬਿਊ ਫਿਲਮ ਵੀ ਕਿਹਾ ਜਾਂਦਾ ਹੈ । ਇਸ ਵੇਲੇ ਨਿਮਰਤ ਖਹਿਰਾ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ 'ਚ ਚੋਟੀ ਦੀਆਂ ਗਾਇਕਾਵਾਂ ਵਿੱਚ ਸ਼ਮੂਲੀਅਤ ਕਰ ਚੁੱਕੀ ਹੈ ਜਿਸਦੀ ਗਵਾਹੀ ਸਰੋਤਿਆਂ ਦੇ ਦਿਲਾਂ 'ਚ ਵਸਦੇ ਉਸਦੇ ਅਨੇਕਾਂ ਗੀਤ ਭਰਦੇ ਹਨ

Published by:rupinderkaursab
First published:

Tags: Entertainment news, Nimrat Khaira, Punjab, Ropar