Home /rupnagar /

ਹਾੜੀ ਸੀਜਨ: ਬਿਜਾਈ ਵਾਸਤੇ ਕਣਕ ਦੇ ਬੀਜ ਪ੍ਰਾਪਤ ਕਰਨ ਲਈ ਇੰਝ ਭਰੋ ਬਿਨੈ ਪੱਤਰ

ਹਾੜੀ ਸੀਜਨ: ਬਿਜਾਈ ਵਾਸਤੇ ਕਣਕ ਦੇ ਬੀਜ ਪ੍ਰਾਪਤ ਕਰਨ ਲਈ ਇੰਝ ਭਰੋ ਬਿਨੈ ਪੱਤਰ

ਫਾਈਲ ਫੋਟੋ

ਫਾਈਲ ਫੋਟੋ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਬੀਜ ਲੈਣ ਲਈ ਨਵੀਂ ਪਾਲਿਸੀ ਜਾਰੀ ਕੀਤੀ ਗਈ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਉਪਦਾਨ ਅਤੇ ਬੀਜ ਲੈਣ ਲਈ ਨਵੀਂ ਪਾਲਿਸੀ ਜਾਰੀ ਕੀਤੀ ਹੈ 

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਬੀਜ ਲੈਣ ਲਈ ਨਵੀਂ ਪਾਲਿਸੀ ਜਾਰੀ ਕੀਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਉਪਦਾਨ ਅਤੇ ਬੀਜ ਲੈਣ ਲਈ ਨਵੀਂ ਪਾਲਿਸੀ ਜਾਰੀ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2022-23 ਦੌਰਾਨ ਕਣਕ ਦੇ ਬੀਜ ਉੱਤੇ ਸਬਸਿਡੀ ਦੇਣ ਦੀ ਪਾਲਿਸੀ ਬਣਾਈ ਹੈ।

ਇਸ ਪਾਲਿਸੀ ਤਹਿਤ ਕਣਕ ਦੇ ਤਸਦੀਕ ਸ਼ੁਦਾ ਬੀਜ ਦੀ ਖਰੀਦ ਸਮੇਂ ਹੀ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50 ਫੀਸਦ ਜਾਂ ਵੱਧ ਤੋਂ ਵੱਧ 1000/- ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਲਈ ਬੀਜ 'ਤੇ ਸਬਸਿਡੀ ਪ੍ਰਾਪਤ ਕਰ ਸਕੇਗਾ।

ਉਨ੍ਹਾਂ ਨੇ ਦੱਸਿਆ ਕਿ ਕਣਕ ਦੇ ਬੀਜ ਉੱਤੇ ਸਬਸਿਡੀ ਪ੍ਰਾਪਤ ਕਰਨ ਲਈ ਅਖਬਾਰਾ ਵਿੱਚ ਛਪੇ ਇਸ਼ਿਤਹਾਰ ਦੇ ਥੱਲੇ ਦਿੱਤੇ ਪ੍ਰੋਫਾਰਮੇ ਨੂੰ ਭਰਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਵੈਬਸਾਈਟ (www.agri.punjab.gov.in) ‘ਤੇ ਵੀ ਅਪਲੋਡ ਕੀਤਾ ਜਾ ਸਕਦਾ ਹੈ। ਇਹ ਫਾਰਮ ਭਰਕੇ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟ, ਬਲਾਕ ਦਫਤਰ ਖੇਤੀਬਾੜੀ ਵਿਭਾਗ ਦੇ ਦਫਤਰ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹੋ।

ਪੰਜਾਬ ਸਰਕਾਰ ਵਲੋਂ ਇਹ ਬਿਨੈ ਪੱਤਰ ਭਰਨ ਦਾ 26 ਅਕਤੂਬਰ 2022 ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਹਾੜੀ ਸੀਜਨ ਦੌਰਾਨ ਬਿਜਾਈ ਕਰਨ ਲਈ ਕਣਕ ਦੇ ਬੀਜ ਪ੍ਰਾਪਤ ਕਰਨ ਲਈ ਤੁਰੰਤ ਬਿਨੈ ਪੱਤਰ ਭਰਕੇ ਸਬੰਧਤ ਖੇਤੀਬਾੜੀ ਦੇ ਦਫਤਰਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਕਣਕ ਦਾ ਬੀਜ ਮਿਲ ਸਕੇ।

Published by:Drishti Gupta
First published:

Tags: Anandpur Sahib, Farming ideas, Farming tips, Punjab