Home /rupnagar /

Rupnagar 'ਚ ਲੋੜਵੰਦ ਲੋਕਾਂ ਲਈ ਬਣਾਈ ਗਈ 'ਨੇਕੀ ਦੀ ਦੀਵਾਰ' 

Rupnagar 'ਚ ਲੋੜਵੰਦ ਲੋਕਾਂ ਲਈ ਬਣਾਈ ਗਈ 'ਨੇਕੀ ਦੀ ਦੀਵਾਰ' 

X
ਲੋੜਵੰਦ

ਲੋੜਵੰਦ ਲੋਕਾਂ ਲਈ ਬਣੇਗੀ ਨੇਕੀ ਦੀ ਦੀਵਾਰ  

ਜ਼ਿਲ੍ਹਾ ਰੂਪਨਗਰ 'ਚ ਲੋੜਵੰਦ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਮਕਸਦ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੁਵਿਧਾ ਕੇਂਦਰ ਨੇਡ਼ੇ 'ਨੇਕੀ ਦੀ ਦੀਵਾਰ' ਬਣਾਈ ਗਈ । ਇਸ ਨੇਕੀ ਦੀ ਦੀਵਾਰ ਦਾ ਲੋਕ ਅਰਪਣ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵੱਲੋਂ ਕੀਤਾ ਗਿਆ

  • Share this:

ਸੁੱਖਵਿੰਦਰ ਸਾਕਾ

ਰੂਪਨਗਰ:  ਜ਼ਿਲ੍ਹਾ ਰੂਪਨਗਰ 'ਚ ਲੋੜਵੰਦ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਮਕਸਦ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੁਵਿਧਾ ਕੇਂਦਰ 'ਤੇ 'ਨੇਕੀ ਦੀ ਦੀਵਾਰ' ਬਣਾਈ ਗਈ। ਇਸ ਨੇਕੀ ਦੀ ਦੀਵਾਰ ਦਾ ਲੋਕ ਅਰਪਣ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵੱਲੋਂ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਨੇਕੀ ਦੀ ਦੀਵਾਰ' ਲੋਕਾਂ ਨੂੰ ਸਮਰਪਿਤ ਕੀਤੀ ਗਈ ਜਿੱਥੇ ਕਿ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਜਿਵੇਂ ਕਿ ਕੱਪੜੇ, ਭਾਂਡੇ, ਜੁੱਤੀਆਂ ਆਦਿ ਲੋੜਾਂ ਦੀ ਪੂਰਤੀ ਕੀਤੀ ਜਾਵੇਗੀ।

ਜਿਹੜੇ ਲੋਕਾਂ ਕੋਲ ਕੱਪੜੇ, ਜੁੱਤੀਆਂ,ਭਾਂਡੇ ਆਦਿ ਵਾਧੂ ਹਨ ਅਤੇ ਉਹ ਸਹਾਇਤਾ ਦੇ ਰੂਪ ਵਿੱਚ ਇਹ ਸਮਾਨ ਕਿਸੇ ਨੂੰ ਦੇਣਾ ਚਾਹੁੰਦੇ ਹਨ ਤਾਂ ਉਹ ਇਸ ਨੇਕੀ ਦੀ ਦੀਵਾਰ ਵਿਖੇ ਉਹ ਸਮਾਨ ਰੱਖ ਸਕਦੇ ਹਨ ਅਤੇ ਲੋੜਵੰਦ ਇਹ ਸਮਾਨ ਇੱਥੋਂ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕ ਇੱਥੇ ਆਪਣੇ ਬੱਚਿਆਂ ਦੇ ਪੁਰਾਣੇ ਖਿਡੌਣੇ ਵੀ ਦੇ ਸਕਦੇ ਹਨ ਤਾਂ ਕਿ ਜਦੋਂ ਗਰੀਬ ਲੋਕਾਂ ਦੇ ਬੱਚਿਆਂ ਨੂੰ ਇਹ ਸਾਮਾਨ ਦਿੱਤਾ ਜਾਵੇ ਤਾਂ ਉਨ੍ਹਾਂ ਬੱਚਿਆਂ ਦੇ ਚਿਹਰੇ 'ਤੇ ਖੁਸ਼ੀ ਆ ਸਕੇ।

Published by:Drishti Gupta
First published:

Tags: Anandpur Sahib, Punjab