Home /rupnagar /

Bhakra Dam - ਜਾਣੋ ਵਿਸ਼ਵ ਪ੍ਰਸਿੱਧ ਭਾਖੜਾ ਡੈਮ 'ਚ ਕਿੰਨੇ ਫੁੱਟ 'ਤੇ ਪਹੁੰਚਿਆ ਪਾਣੀ ਦਾ ਪੱਧਰ

Bhakra Dam - ਜਾਣੋ ਵਿਸ਼ਵ ਪ੍ਰਸਿੱਧ ਭਾਖੜਾ ਡੈਮ 'ਚ ਕਿੰਨੇ ਫੁੱਟ 'ਤੇ ਪਹੁੰਚਿਆ ਪਾਣੀ ਦਾ ਪੱਧਰ

ਫਾਈਲ

ਫਾਈਲ ਫੋਟੋ - ਭਾਖੜਾ ਡੈਮ

ਪਿਛਲੇ ਸਾਲ 25 ਸਤੰਬਰ ਨੂੰ ਡੈਮ ਦੇ ਪਾਣੀ ਦਾ ਪੱਧਰ 1646.09 ਫੁੱਟ ਸੀ । ਬੀਤੇ ਐਤਵਾਰ ਨੂੰ ਡੈਮ ਤੋਂ 20,153 ਕਿਊਸਿਕ ਪਾਣੀ ਛੱਡਿਆ ਗਿਆ । ਡੈਮ ਦੇ ਮੌਜੂਦਾ ਪਾਣੀ ਦਾ ਪੱਧਰ ਵੱਧ ਤੋਂ ਵੱਧ 1680 ਫੁੱਟ ਹੈ ਜੋ ਕਿ ਮਹਿਜ਼ 11.43 ਫੁੱਟ ਹੇਠਾਂ ਹੈ ।

  • Share this:

    ਸੁੱਖਵਿੰਦਰ ਸਾਕਾ

    ਰੂਪਨਗਰ : ਭਾਖੜਾ ਡੈਮ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 22.48 ਫੁੱਟ ਵਧਿਆ ਹੈ। ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਕ ਦਿਨ ਵਿੱਚ 32,987 ਕਿਊਸਿਕ ਪਾਣੀ ਡੈਮ ਵਿੱਚ ਆਇਆ । ਇਸ ਕਾਰਨ ਡੈਮ ਦੇ ਪਾਣੀ ਦਾ ਪੱਧਰ 1668.57 ਫੁੱਟ ਤੱਕ ਪਹੁੰਚ ਗਿਆ ਹੈ ।

    ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਪਿਛਲੇ ਸਾਲ 25 ਸਤੰਬਰ ਨੂੰ ਡੈਮ ਦੇ ਪਾਣੀ ਦਾ ਪੱਧਰ 1646.09 ਫੁੱਟ ਸੀ । ਬੀਤੇ ਐਤਵਾਰ ਨੂੰ ਡੈਮ ਤੋਂ 20,153 ਕਿਊਸਿਕ ਪਾਣੀ ਛੱਡਿਆ ਗਿਆ । ਡੈਮ ਦੇ ਮੌਜੂਦਾ ਪਾਣੀ ਦਾ ਪੱਧਰ ਵੱਧ ਤੋਂ ਵੱਧ 1680 ਫੁੱਟ ਹੈ ਜੋ ਕਿ ਮਹਿਜ਼ 11.43 ਫੁੱਟ ਹੇਠਾਂ ਹੈ । ਫਿਲਹਾਲ ਅਗਲੇ ਦਿਨਾਂ 'ਚ ਮੌਸਮ ਸਾਫ ਹੋਣ ਦੀ ਸੰਭਾਵਨਾ ਹੈ । ਜਿਸ ਦੇ ਚੱਲਦਿਆਂ ਡੈਮ ਦੇ ਗੇਟ ਖੁੱਲ੍ਹਣ ਦੀ ਸੰਭਾਵਨਾ ਬਹੁਤ ਘੱਟ ਹੈ ।

    Published by:Tanya Chaudhary
    First published:

    Tags: Himachal, Punjab, Ropar, Water