ਸੁੱਖਵਿੰਦਰ ਸਾਕਾ
ਰੂਪਨਗਰ: ਜੰਗਲੀ ਜੀਵ ਸੁਰੱਖਿਆ ਵਿਭਾਗ (Department of Wildlife Conservation) ਵੱਲੋਂ ਜੰਗਲੀ ਜੀਵ ਵਿਆਖਿਆ (Wildlife explanation)ਕੇਂਦਰ ਨੰਗਲ ਵਿਖੇ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ (students) ਨੇ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਪਹੁੰਚੀਆਂ ਸ਼ਖਸੀਅਤਾਂ ਵੱਲੋਂ ਸਕੂਲੀ ਬੱਚਿਆਂ ਨੂੰ ਵੈਟਲੈਂਡ(wetland) ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਨੰਗਲ ਵੈਟਲੈਂਡ ਦੀ ਸੈਰ ਵੀ ਕਰਵਾਈ ਗਈ।
ਗੱਲਬਾਤ ਦੌਰਾਨ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਗਰੇਵਾਲ ਨੇ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਕੂਲੀ ਬੱਚਿਆਂ ਨੂੰ ਵੈਟਲੈਂਡ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਇਹ ਹੈ ਕਿ ਲੋਕ ਪਾਣੀ ਪ੍ਰਤੀ, ਜਲਗਾਹਾਂ ਪ੍ਰਤੀ ਅਤੇ ਹਵਾ ਪ੍ਰਤੀ ਸੁਚੇਤ ਰਹਿਣ। ਉਨ੍ਹਾਂ ਨੇ ਕਿਹਾ ਕਿ ਵੈਟਲੈਂਡ ਇੱਕ ਨਮ ਖੇਤਰ(wet area) ਹੈ ਤੇ ਗਿੱਲੀ ਥਾਂ ਨੂੰ ਹੀ ਵੈਟਲੈਂਡ ਕਹਿੰਦੇ ਹਨ।
ਵੈਟਲੈਂਡ ਇੱਕ ਅਜਿਹਾ ਮਹੱਤਵਪੂਰਨ ਸਥਾਨ ਹੈ, ਜਿੱਥੇ ਦੂਰ ਦੁਰਾਡੇ ਤੋਂ ਪ੍ਰਵਾਸੀ ਪੰਛੀ(migratory words) ਆਉਂਦੇ ਹਨ। ਭਾਰਤ ਦੇ ਵਿੱਚ ਕੁੱਲ 75 ਜਲਗਾਹਾਂ(watersheds) ਹਨ। ਜਿੱਥੇ ਵੱਖ ਵੱਖ ਪ੍ਰਜਾਤੀਆਂ(the species) ਦੇ ਦੇਸ਼ਾਂ ਵਿਦੇਸ਼ਾਂ(countries abroad) ਤੋਂ ਪੰਛੀ ਆਉਂਦੇ ਹਨ। ਨੰਗਲ ਵੈਟਲੈਂਡ 'ਚ ਵੀ ਹਰ ਸਾਲ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।