Home /News /russia-ukraine-crisis-war /

Russia-Ukraine War: ਯੂਕਰੇਨ 'ਚ ਬਿਨਾਂ ਭੋਜਨ ਦੇ ਬੰਕਰ 'ਚ ਫਸੀਆਂ ਪੰਜਾਬ ਦੀਆਂ ਚਾਰ ਧੀਆਂ ਨੇ ਮਦਦ ਲਈ ਭੇਜਿਆ ਐਮਰਜੈਂਸੀ ਮੈਸੇਜ

Russia-Ukraine War: ਯੂਕਰੇਨ 'ਚ ਬਿਨਾਂ ਭੋਜਨ ਦੇ ਬੰਕਰ 'ਚ ਫਸੀਆਂ ਪੰਜਾਬ ਦੀਆਂ ਚਾਰ ਧੀਆਂ ਨੇ ਮਦਦ ਲਈ ਭੇਜਿਆ ਐਮਰਜੈਂਸੀ ਮੈਸੇਜ

Russia-Ukraine War: ਯੂਕਰੇਨ ਵਿੱਚ ਮਾਸਕੋ ਦਾ ਹਮਲਾ ਨੌਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਰੂਸੀ ਗੋਲਾਬਾਰੀ ਦੇ ਵਿਚਕਾਰ ਦੇਸ਼ ਵਿੱਚ ਇੱਕ ਪਰਮਾਣੂ ਪਾਵਰ ਪਲਾਂਟ ਨੂੰ ਅੱਗ ਲੱਗ ਗਈ। ਇਸ ਨੂੰ  ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਕਿਹਾ ਜਾਂਦਾ ਹੈ।

 • Share this:

  ਚੰਡੀਗੜ੍ਹ- ਟਰਾਂਸਪੋਰਟ ਦੀ ਕੋਈ ਸੁਵਿਧਾ ਨਾ ਹੋਣ ਕਾਰਨ ਖਾਰਕਿਵ ਵਿੱਚ ਫਸੀਆਂ ਚਾਰ ਵਿਦਿਆਰਥਣਾਂ, ਅਬੋਹਰ ਦੀ ਦੀਕਸ਼ਾ ਵਿੱਜ, ਅੰਮ੍ਰਿਤਸਰ ਦੀ ਹਰਪ੍ਰੀਤ ਕੌਰ ਅਤੇ ਸਰਗੁਣਦੀਪ ਕੌਰ ਅਤੇ ਚੰਡੀਗੜ੍ਹ ਦੀ ਸ਼ੈਲਵਿਨ ਕੁਤਲੇਹਰੀਆ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਬੁੱਧਵਾਰ ਨੂੰ ਉਨ੍ਹਾੰ ਨੂੰ ਸ਼ਹਿਰ ਛੱਡਣ ਲਈ ਕਿਹਾ ਗਿਆ। ਸਾਨੂੰ 8 ਕਿਲੋਮੀਟਰ ਦੂਰ ਪੈਦਲ ਚੱਲ ਕੇ ਰੇਲਗੱਡੀ ਫੜਨ ਲਈ ਕਿਹਾ ਗਿਆ, ਜੋ ਕਿ ਭਾਰੀ ਭੀੜ ਕਾਰਨ ਉਹ ਨਹੀਂ ਕਰ ਸਕੀਆਂ। ਇਸ ਵੀਡੀਓ ਵਿੱਤ ਉਨ੍ਹਾਂ ਵਿਦਿਆਰਥਣਾਂ ਨੇ ਕਿਹਾ ਕਿ "ਫਸੇ ਹੋਏ ਭਾਰਤੀ ਵਿਦਿਆਰਥੀਆਂ ਲਈ ਅਜੇ ਤੱਕ ਕੋਈ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ।"

  ਅੰਗਰੇਜ਼ੀ ਟ੍ਰਿਬਿਊਨ ਦੀ ਵੈਬਸਾਈਟ ਵਿੱਚ ਛਪੀ ਰਿਪੋਰਟ ਅਨੁਸਾਰ ਇਸ ਵੀਡੀਓ ਸੰਦੇਸ਼ ਵਿੱਚ ਲੜਕੀਆਂ ਨੇ ਅੱਗੇ ਕਿਹਾ “ਸਾਨੂੰ ਸਟੇਸ਼ਨ ਤੋਂ ਵਾਪਸ ਆਉਣਾ ਪਿਆ। ਫਿਰ ਇੱਕ ਏਜੰਟ ਨੇ ਸਾਨੂੰ ਸੁਰੱਖਿਅਤ ਬੰਦੋਬਸਤ ਵਿੱਚ ਜਾਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਅਸੀਂ ਦੁਬਾਰਾ 12 ਕਿਲੋਮੀਟਰ ਪੈਦਲ ਇੱਕ ਬੰਕਰ ਵਿੱਚ ਚਲੀਆਂ ਗਈਆਂ, ਜਿੱਥੇ ਅਸੀਂ ਬਿਨਾਂ ਭੋਜਨ ਦੇ ਰਹਿ ਰਹੀਆਂ ਹਾਂ। ਬਾਹਰ ਨਿਕਲਣ ਦਾ ਇੱਕੋ ਇੱਕ ਰਸਤਾ ਹੈ। ਸਾਨੂੰ ਸਰਹੱਦ ਦੇ ਨਜ਼ਦੀਕ ਤੱਕ ਟ੍ਰਾਂਸਪੋਰਟ ਪ੍ਰਦਾਨ ਕੀਤੀ ਜਾਵੇ। ਅਸੀਂ ਭਾਰਤੀ ਦੂਤਾਵਾਸ ਤੋਂ ਤੁਰੰਤ ਮਦਦ ਦੀ ਮੰਗ ਕਰਦੇ ਹਾਂ।”

  ਅਨੂਪਗੜ੍ਹ ਮੂਲ ਦੀ ਐਮਬੀਬੀਐਸ ਦੀ ਵਿਦਿਆਰਥਣ ਰਿਜੁਲ ਨੇ ਆਪਣੀ ਮਾਂ ਪ੍ਰਿਅੰਕਾ ਅਤੇ ਪਿਤਾ ਅਜੈ ਸਾਰਸਵਤ ਨੂੰ ਸੂਚਿਤ ਕੀਤਾ ਕਿ ਉਹ ਵਿਦਿਆਰਥੀਆਂ ਦੇ ਇੱਕ ਸਮੂਹ ਦੇ ਨਾਲ 24 ਘੰਟੇ ਦੀ ਕੈਬ ਯਾਤਰਾ ਤੋਂ ਬਾਅਦ ਤੇ ਫਿਰ 25 ਕਿਲੋਮੀਟਰ ਦੀ ਪੈਦਲ ਯਾਤਰਾ ਤੋਂ ਬਾਅਦ ਦੇਰ ਰਾਤ ਯੂਕਰੇਨ ਦੇ ਰੁਬਿਜ਼ਨੇ ਤੋਂ ਸਲੋਵਾਕੀਆ ਵਿੱਚ ਦਾਖਲ ਹੋਈ ਸੀ। ਸਲੋਵਾਕੀਆ ਦੇ ਲੋਕਾਂ ਨੇ, ਜਿਨ੍ਹਾਂ ਨੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ, ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੂੰ ਭਾਰਤ ਵਿਚ ਆਸਾਨੀ ਨਾਲ ਨਿਕਾਸੀ ਦੀ ਸਹੂਲਤ ਲਈ 20 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ। ਉਸ ਨੇ ਅੱਗੇ ਕਿਹਾ, ਰੁਬਿਜ਼ਨੇ ਨੂੰ ਛੱਡਣ ਵੇਲੇ, ਸਾਨੂੰ ਗੋਲਾਬਾਰੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸੜਕ 'ਤੇ ਰੇਂਗਣਾ ਪਿਆ।

  ਇੱਕ ਹੋਰ ਐਮਬੀਬੀਐਸ ਵਿਦਿਆਰਥੀ ਹਿਮਾਂਸ਼ੂ ਖੰਡੇਲਵਾਲ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਹ ਵਿਦਿਆਰਥੀਆਂ ਦੇ ਇੱਕ ਸਮੂਹ ਨਾਲ ਰੋਮਾਨੀਆ ਵਿੱਚ ਦਾਖਲ ਹੋਇਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਜਲਦੀ ਹੀ ਉਨ੍ਹਾਂ ਲਈ ਫਲਾਈਟ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਹੈ। ਹੁਣ ਤੱਕ ਰਾਜਸਥਾਨ ਦੇ ਜਲੌਰ, ਝੁੰਝੁਨੂ, ਕੋਟਾ, ਦੌਸਾ, ਰਾਵਤਭਾਟਾ, ਹਨੂੰਮਾਨਗੜ੍ਹ, ਚੁਰੂ, ਬਾੜਮੇਰ ਅਤੇ ਚਿਤੌੜਗੜ੍ਹ ਦੇ 11 ਵਿਦਿਆਰਥੀ ਯੂਕਰੇਨ ਤੋਂ ਵਾਪਸ ਆ ਚੁੱਕੇ ਹਨ।

  ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਸੱਤ ਦਿਨਾਂ ਵਿੱਚ ਲਗਭਗ 18,000 ਭਾਰਤੀ ਦੇਸ਼ ਪਰਤ ਆਏ ਹਨ। ਓਪਰੇਸ਼ਨ ਗੰਗਾ ਦੇ ਤਹਿਤ 30 ਉਡਾਣਾਂ ਨੇ ਹੁਣ ਤੱਕ 6,400 ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਹੈ। ਅਗਲੇ 24 ਘੰਟਿਆਂ ਵਿੱਚ, 18 ਉਡਾਣਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਯੂਕਰੇਨ ਵਿੱਚ ਮਾਸਕੋ ਦਾ ਹਮਲਾ ਨੌਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਰੂਸੀ ਗੋਲਾਬਾਰੀ ਦੇ ਵਿਚਕਾਰ ਦੇਸ਼ ਵਿੱਚ ਇੱਕ ਪਰਮਾਣੂ ਪਾਵਰ ਪਲਾਂਟ ਨੂੰ ਅੱਗ ਲੱਗ ਗਈ। ਇਸ ਨੂੰ  ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਕਿਹਾ ਜਾਂਦਾ ਹੈ।

  Published by:Ashish Sharma
  First published:

  Tags: Russia Ukraine crisis, Russia-Ukraine News, Ukraine