Home /News /russia-ukraine-crisis-war /

Russia-Ukraine War: ਪੁਤਿਨ ਨੂੰ ਗ੍ਰਿਫਤਾਰ ਕਰੋ, ਸਾਢੇ 7 ਕਰੋੜ ਦਾ ਇਨਾਮ ਲੈ ਜਾਓ- ਕਾਰੋਬਾਰੀ ਦੀ ਪੇਸ਼ਕਸ਼

Russia-Ukraine War: ਪੁਤਿਨ ਨੂੰ ਗ੍ਰਿਫਤਾਰ ਕਰੋ, ਸਾਢੇ 7 ਕਰੋੜ ਦਾ ਇਨਾਮ ਲੈ ਜਾਓ- ਕਾਰੋਬਾਰੀ ਦੀ ਪੇਸ਼ਕਸ਼

Russia-Ukraine War: ਪੁਤਿਨ ਨੂੰ ਗ੍ਰਿਫਤਾਰ ਕਰੋ, ਸਾਢੇ 7 ਕਰੋੜ ਦਾ ਇਨਾਮ ਲੈ ਜਾਓ- ਕਾਰੋਬਾਰੀ ਦੀ ਪੇਸ਼ਕਸ਼ (news18hindi)

Russia-Ukraine War: ਪੁਤਿਨ ਨੂੰ ਗ੍ਰਿਫਤਾਰ ਕਰੋ, ਸਾਢੇ 7 ਕਰੋੜ ਦਾ ਇਨਾਮ ਲੈ ਜਾਓ- ਕਾਰੋਬਾਰੀ ਦੀ ਪੇਸ਼ਕਸ਼ (news18hindi)

ਅਲੈਕਸ ਕੋਨਾਨਿਖਿਨ ਨੇ ਲਿਖਿਆ- 'ਰੂਸ ਦੇ ਨਾਗਰਿਕ ਹੋਣ ਦੇ ਨਾਤੇ, ਇਹ ਮੇਰਾ ਨੈਤਿਕ ਫਰਜ਼ ਹੈ ਕਿ ਮੈਂ ਰੂਸ ਨੂੰ ਨਾਜ਼ੀਵਾਦ ਅਤੇ ਇਸ ਦੇ ਪ੍ਰਭਾਵ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਾਂ। 

  • Share this:

ਮਾਸਕੋ- ਯੂਕਰੇਨ 'ਤੇ ਰੂਸ ਦੇ ਹਮਲੇ (Russia-Ukraine War) ਜਾਰੀ ਹੈ। ਇਸ ਫੈਸਲੇ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਨੀਆ 'ਚ ਅਲੱਗ-ਥਲੱਗ ਹੋ ਗਏ ਹਨ। ਇਸ ਦੌਰਾਨ ਮਾਸਕੋ ਦੇ ਮਸ਼ਹੂਰ ਕਾਰੋਬਾਰੀ ਅਲੈਕਸ ਕੋਨਾਨੀਖਿਨ ਨੇ (Who is Alex Konanykhin)  ਪੁਤਿਨ ਨੂੰ ਗ੍ਰਿਫਤਾਰ ਕਰਨ ਵਾਲੇ ਵਿਅਕਤੀ ਨੂੰ ਕਰੋੜਾਂ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕੋਨਾਨਿਖਿਨ ਦਾ ਕਹਿਣਾ ਹੈ ਕਿ ਜੇਕਰ ਕੋਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਗ੍ਰਿਫਤਾਰ ਕਰਦਾ ਹੈ ਤਾਂ ਉਹ ਉਸ ਨੂੰ ਸਾਢੇ ਸੱਤ ਕਰੋੜ ਰੁਪਏ ਦਾ ਇਨਾਮ ਦੇਵੇਗਾ।

ਐਲੇਕਸ ਕੋਨਾਨੀਖਿਨ (Alex Konanykhin)  ਨੇ ਲਿੰਕਡਇਨ (Linkedin)  'ਤੇ ਇਹ ਪੋਸਟ ਲਿਖੀ ਹੈ। ਇਸ ਪੋਸਟ ਦੇ ਨਾਲ ਵਲਾਦੀਮੀਰ ਪੁਤਿਨ ਦੀ ਫੋਟੋ ਵੀ ਲਗਾਈ ਗਈ ਹੈ। ਜਿਸ ਵਿੱਚ ਲਿਖਿਆ ਹੈ ਕਿ ਜ਼ਿੰਦਾ ਜਾਂ ਮੁਰਦਾ। ਪੋਸਟ 'ਚ ਉਨ੍ਹਾਂ ਲਿਖਿਆ- 'ਮੈਂ ਵਾਅਦਾ ਕਰਦਾ ਹਾਂ ਕਿ ਕੋਈ ਵੀ ਅਧਿਕਾਰੀ ਜੋ ਆਪਣੀ ਸੰਵਿਧਾਨਕ ਡਿਊਟੀ ਨਿਭਾਏਗਾ ਅਤੇ ਪੁਤਿਨ ਨੂੰ ਰੂਸੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇੱਕ ਯੁੱਧ ਅਪਰਾਧੀ ਵਜੋਂ ਗ੍ਰਿਫਤਾਰ ਕਰੋ, ਮੈਂ ਉਸਨੂੰ $1,000,000 ਦੇਵਾਂਗਾ।

ਉਨ੍ਹਾਂ ਅੱਗੇ ਲਿਖਿਆ, 'ਪੁਤਿਨ ਰੂਸ ਦੇ ਰਾਸ਼ਟਰਪਤੀ ਨਹੀਂ ਹਨ। ਉਨ੍ਹਾਂ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਦੇ ਹਿੱਸੇ ਵਜੋਂ ਰੂਸ ਵਿੱਚ ਕਈ ਅਪਾਰਟਮੈਂਟਾਂ, ਇਮਾਰਤਾਂ ਨੂੰ ਉਡਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਚੋਣਾਂ ਨਹੀਂ ਕਰਵਾਈਆਂ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਮਾਰ ਦਿੱਤਾ।

ਅਲੈਕਸ ਕੋਨਾਨਿਖਿਨ ਨੇ ਲਿਖਿਆ- 'ਰੂਸ ਦੇ ਨਾਗਰਿਕ ਹੋਣ ਦੇ ਨਾਤੇ, ਇਹ ਮੇਰਾ ਨੈਤਿਕ ਫਰਜ਼ ਹੈ ਕਿ ਮੈਂ ਰੂਸ ਨੂੰ ਨਾਜ਼ੀਵਾਦ ਅਤੇ ਇਸ ਦੇ ਪ੍ਰਭਾਵ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਾਂ।

ਅਲੈਕਸ ਕੋਨਾਨੀਖਿਨ ਦੀ ਰੂਸੀ ਸਰਕਾਰ ਨਾਲ ਹਮੇਸ਼ਾ ਤਣਾਅ ਰਿਹਾ ਹੈ। 1996 ਵਿੱਚ ਪ੍ਰਕਾਸ਼ਿਤ ਵਾਸ਼ਿੰਗਟਨ ਪੋਸਟ ਵਿੱਚ ਇੱਕ ਲੇਖ ਦੇ ਅਨੁਸਾਰ, ਅਲੈਕਸ ਨੇ ਮਾਸਕੋ ਭੌਤਿਕ ਵਿਗਿਆਨ ਅਤੇ ਤਕਨੀਕੀ ਸੰਸਥਾਨ ਵਿੱਚ ਪੜ੍ਹਾਈ ਕੀਤੀ, ਪਰ ਉਸਦੀ ਪੜ੍ਹਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥੀ ਨਿਰਮਾਣ ਸਹਿਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਈ ਹੋਰ ਕਾਰੋਬਾਰ ਵੀ ਕੀਤੇ। ਇਹਨਾਂ ਵਿੱਚ ਬੈਂਕਿੰਗ, ਸਟਾਕ ਅਤੇ ਰੀਅਲ ਅਸਟੇਟ ਸ਼ਾਮਲ ਹਨ। 25 ਸਾਲ ਦੀ ਉਮਰ ਤੱਕ ਉਸ ਕੋਲ 100 ਫਰਮਾਂ ਸਨ।

Published by:Ashish Sharma
First published:

Tags: Putin, Russia, Russia Ukraine crisis, Russia-Ukraine News, Ukr, Ukraine