ਚਰਨਜੀਵ ਕੌਸ਼ਨ
ਸੰਗਰੂਰ: ਸੁਨਾਮ 'ਚ 10 ਰੋਜ਼ਾ ਕਿੰਨਰ ਸੰਮੇਲਨ ਚੱਲ ਰਿਹਾ ਹੈ। ਜਿਸ 'ਚ ਕਿੰਨਰ ਭਾਈਚਾਰੇ ਦੇ ਲੋਕਾਂ ਨੇ ਆਪਣੇ ਕਿੰਨਰ ਬਜ਼ੁਰਗਾਂ ਦੀ ਯਾਦ 'ਚ ਪੂਜਾ ਅਰਚਨਾ ਕੀਤੀ ਅਤੇ ਮਨੁੱਖਤਾ ਤੇ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ।
ਕਿੰਨਰ ਸਮਾਜ ਦੇ ਲੋਕਾਂ ਨੇ ਦੱਸਿਆ ਕਿ ਇਹ ਕਿੰਨਰ ਸੰਮੇਲਨ ਸਾਡੀ ਤਰਫੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅਸੀਂ ਮਨੁੱਖਤਾ ਅਤੇ ਵਿਸ਼ਵ ਦਾ ਭਲਾ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਲਗਾਤਾਰ ਪਾਪ ਵੱਧ ਰਿਹਾ ਹੈ। ਲੜਕੀਆਂ ਨੂੰ ਮਾਰਿਆ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਬੁਰਾਈਆਂ ਦਾ ਅੰਤ ਹੋਵੇ, ਇਸਦੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਖੁਸਰਾ ਸਮਾਜ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ, ਪਰ ਇਸ ਸਮਾਜ ਵਿੱਚ ਕਈ ਵਾਰ ਅਜਿਹੇ ਲੋਕ ਵੀ ਮਿਲ ਜਾਂਦੇ ਹਨ ਜੋ ਸਾਨੂੰ ਪਿਆਰ ਅਤੇ ਸਤਿਕਾਰ ਦਿੰਦੇ ਹਨ। ਅਸੀਂ ਹਮੇਸ਼ਾ ਆਪਣੇ ਨਾਲੋਂ ਵੱਧ ਦੁਨੀਆ ਅਤੇ ਮਨੁੱਖਤਾ ਦਾ ਭਲਾ ਮੰਗਦੇ ਹਾਂ।
ਖੁਸਰਿਆਂ ਦੀ ਕਾਨਫਰੰਸ ਵਿੱਚ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਵਾਰ ਸਾਡੇ ਸ਼ਹਿਰ ਸੁਨਾਮ ਵਿੱਚ ਅੰਤਰਰਾਸ਼ਟਰੀ ਕਿੰਨਰਾਂ ਦੀ ਕਾਨਫਰੰਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਜ ਇੱਕ ਅਜਿਹਾ ਸਮਾਜ ਹੈ, ਜੋ ਹਮੇਸ਼ਾਂ ਦੂਸਰਿਆਂ ਦਾ ਭਲਾ ਮੰਗਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵੱਲੋਂ ਮੈਨੂੰ ਜੋ ਵੀ ਮੁਸ਼ਕਿਲਾਂ ਦੱਸੀਆਂ ਗਈਆਂ ਹਨ, ਅਸੀਂ ਜਲਦੀ ਹੀ ਉਨ੍ਹਾਂ 'ਤੇ ਕੰਮ ਕਰਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sangrur news, Transgenders