Home /News /sangrur /

ਸੰਗਰੂਰ `ਚ ਪਿੱਟਬੁਲ ਨਸਲ ਦੇ ਕੁੱਤੇ ਰੱਖਣ `ਤੇ ਕੀ ਕਹਿਣੈ ਸ਼ਹਿਰ ਵਾਸੀਆਂ ਦਾ, ਦੇਖੋ ਰਿਪੋਰਟ

ਸੰਗਰੂਰ `ਚ ਪਿੱਟਬੁਲ ਨਸਲ ਦੇ ਕੁੱਤੇ ਰੱਖਣ `ਤੇ ਕੀ ਕਹਿਣੈ ਸ਼ਹਿਰ ਵਾਸੀਆਂ ਦਾ, ਦੇਖੋ ਰਿਪੋਰਟ

ਸੰਗਰੂਰ `ਚ ਪਿੱਟਬੁਲ ਨਸਲ ਦੇ ਕੁੱਤੇ ਰੱਖਣ `ਤੇ ਕੀ ਕਹਿਣੈ ਸ਼ਹਿਰ ਵਾਸੀਆਂ ਦਾ, ਦੇਖੋ ਰਿਪੋਰਟ

ਪਿੱਟਬੁਲ ਪਾਲਣ ਵਾਲੇ ਲੋਕਾਂ ਨੇ ਨਿਊਜ਼18 ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੁਲੀ ਕੁੱਤੇ ਦਾ ਸੁਭਾਅ ਅਗਰੈਸਿਵ ਹੁੰਦਾ ਹੈ। ਪਰ ਜੇਕਰ ਇਸ ਨੂੰ ਸਹੀ ਢੰਗ ਨਾਲ ਪਾਲਿਆ ਜਾਵੇ ਤਾਂ ਇਹ ਖ਼ਤਰਨਾਕ ਨਹੀਂ ਹੁੰਦਾ।ਕਈ ਲੋਕ ਇਸ ਕੁੱਤੇ ਨੂੰ ਡੌਗ ਫ਼ਾਈਟਿੰਗ ਲਈ ਇਸਤੇਮਾਲ ਕਰਦੇ ਹਨ। ਜਿਸ ਦੇ ਲਈ ਇਸ ਨਸਲ ਨੂੰ ਕੌੜ ਯਾਨਿ ਅਗਰੈਸਿਵ ਬਣਾਇਆ ਜਾਂਦਾ ਹੈ। ਜੋ ਕਿ ਬਿਲਕੁਲ ਗ਼ਲਤ ਹੈ। ਇਸ ਨਸਲ ਦੇ ਕੁੱਤੇ ਸੁਭਾਅ ਤੋਂ ਬੇਸ਼ੱਕ ਕੌੜ ਹਨ, ਪਰ ਸਹੀ ਪਰਵਰਿਸ਼ ਮਿਲੇ ਤਾਂ ਇਹ ਜਾਨਲੇਵਾ ਨਹੀਂ ਹੁੰਦੇ।

ਹੋਰ ਪੜ੍ਹੋ ...
  • Share this:

    ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਡੀਐਮ ਵੱਲੋਂ ਸ਼ਹਿਰ ਵਿੱਚ ਅਮਰੀਕਨ ਬੁਲੀ, ਪਾਕਿਸਤਾਨੀ ਬੁਲੀ ਤੇ ਹੋਰ ਕੋਈ ਵੀ ਬੁਲੀ ਬਰੀਡ ਪਾਲਣ ;`ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ। ਇਹੀ ਨਹੀਂ ਡੀਐਮ ਵੱਲੋਂ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਜੇ ਕੋਈ ਵੀ ਕਿਸੇ ਬੁਲੀ ਨਸਲ ਦੇ ਕੁੱਤੇ ਨਾਲ ਦਿਖਾਈ ਦੇਵੇ, ਤਾਂ ਉਸ ਦਾ ਕੁੱਤਾ ਤੁਰੰਤ ਜ਼ਬਤ ਕੀਤਾ ਜਾਵੇ। ਇਸ ਫ਼ੈਸਲੇ `ਤੇ ਬੁਲੀ ਪਾਲਣ ਵਾਲੇ ਲੋਕ ਚਿੰਤਾ ਵਿੱਚ ਨਜ਼ਰ ਆ ਰਹੇ ਹਨ।

    ਪਿੱਟਬੁਲ ਪਾਲਣ ਵਾਲੇ ਲੋਕਾਂ ਨੇ ਨਿਊਜ਼18 ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੁਲੀ ਕੁੱਤੇ ਦਾ ਸੁਭਾਅ ਅਗਰੈਸਿਵ ਹੁੰਦਾ ਹੈ। ਪਰ ਜੇਕਰ ਇਸ ਨੂੰ ਸਹੀ ਢੰਗ ਨਾਲ ਪਾਲਿਆ ਜਾਵੇ ਤਾਂ ਇਹ ਖ਼ਤਰਨਾਕ ਨਹੀਂ ਹੁੰਦਾ।ਕਈ ਲੋਕ ਇਸ ਕੁੱਤੇ ਨੂੰ ਡੌਗ ਫ਼ਾਈਟਿੰਗ ਲਈ ਇਸਤੇਮਾਲ ਕਰਦੇ ਹਨ। ਜਿਸ ਦੇ ਲਈ ਇਸ ਨਸਲ ਨੂੰ ਕੌੜ ਯਾਨਿ ਅਗਰੈਸਿਵ ਬਣਾਇਆ ਜਾਂਦਾ ਹੈ। ਜੋ ਕਿ ਬਿਲਕੁਲ ਗ਼ਲਤ ਹੈ। ਇਸ ਨਸਲ ਦੇ ਕੁੱਤੇ ਸੁਭਾਅ ਤੋਂ ਬੇਸ਼ੱਕ ਕੌੜ ਹਨ, ਪਰ ਸਹੀ ਪਰਵਰਿਸ਼ ਮਿਲੇ ਤਾਂ ਇਹ ਜਾਨਲੇਵਾ ਨਹੀਂ ਹੁੰਦੇ।

    ਦੂਜੇ ਪਾਸੇ ਇੱਕ ਹੋਰ ਬੁਲੀ ਆਨਰ ਨੇ ਗੱਲਬਾਤ ਦੌਰਾਨ ਦਸਿਆ ਕਿ ਪੰਜਾਬ `ਚ ਬੁਲੀ ਨਸਲ ਦੇ ਕੁੱਤੇ ਰੱਖਣ ਦਾ ਕ੍ਰੇਜ਼ ਹੈ। ਇਹੀ ਨਹੀਂ ਇਸ ਨਸਲ ਨੂੰ ਬਰੀਡਿੰਗ ਲਈ ਵੀ ਕਾਫ਼ੀ ਇਸਤੇਮਾਲ ਕੀਤਾ ਜਾਂਦਾ ਹੈ। ਯਾਨਿ ਕਿ ਪੰਜਾਬ `ਚ ਬੁਲੀ ਕੁੱਤੇ ਦੇ ਮਾਲਕ ਇਸ ਨਸਲ ਤੋਂ ਲੱਖਾਂ ਦਾ ਕਾਰੋਬਾਰ ਕਰਦੇ ਹਨ। ਅਜਿਹੇ ਹਾਲਾਤ ਵਿੱਚ ਜੇਕਰ ਇਸ ਨਸਲ `ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ ਤਾਂ ਡੌਗ ਬਰੀਡਿੰਗ ਕਾਰੋਬਾਰ ਨਾਲ ਜੁੜੇ ਬੁਲੀ ਕੁੱਤੇ ਦੇ ਮਾਲਕਾਂ ਦਾ ਨੁਕਸਾਨ ਹੋਵੇਗਾ।

    ਕਾਬਿਲੇਗ਼ੌਰ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਿੱਟਬੁਲ ਬਰੀਡ ਦੇ ਕੁੱਤੇ ਵੱਲੋਂ ਕਈ ਲੋਕਾਂ ਤੇ ਜਾਨਵਰਾਂ ਨੂੰ ਨੋਚ ਕੇ ਖਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ। ਇਸ ਕੁੱਤੇ ਦੀ ਸਹੀ ਪਰਵਰਿਸ਼ ਨਾ ਹੋਣ ਕਾਰਨ ਇਹ ਕੌੜ ਬਣ ਜਾਂਦਾ ਹੈ। ਕਈ ਵਾਰ ਇਸ ਨਸਲ ਨੂੰ ਫ਼ਾਈਟਿੰਗ ਡੌਗ ਬਣਾਉਣ ਦੇ ਚੱਕਰ ਵਿੱਚ ਮਾਲਕ ਇਸ ਨੂੰ ਜਾਣ ਬੁੱਝ ਕੇ ਕੌੜ ਬਣਾਉਂਦੇ ਹਨ। ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਸੰਗਰੂਰ ਦੇ ਡੀਐਮ ਨੇ ਇਸ ਬਰੀਡ ;`ਤੇ ਪਾਬੰਦੀ ਲਗਾਈ ਹੈ।

    Published by:Amelia Punjabi
    First published: