ਚਰਨਜੀਵ ਕੌਸ਼ਲ
ਸੰਗਰੂਰ: ਸੰਗਰੂਰ ਪੁਲਿਸ ਨੇ ਪਹਿਲਕਦਮੀ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ 'ਚ ਸੜਕਾਂ 'ਤੇ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਤਾਜ਼ਾ ਤੇ ਗਰਮ ਖਾਣਾ ਮਿਲੇਗਾ। ਸੰਗਰੂਰ ਪੁਲਿਸ ਨੇ ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਲਈ "ਫੂਡ ਆਨ ਵ੍ਹੀਲਜ਼" ਵੈਨ ਸ਼ੁਰੂ ਕੀਤੀ।
ਸੰਗਰੂਰ ਵਿੱਚ ਲਗਾਤਾਰ ਧਰਨੇ ਚੱਲ ਰਹੇ ਹਨ ਅਤੇ ਵੱਡੇ ਆਗੂਆਂ ਦੀ ਰੈਲੀ ਕਾਰਨ ਸਪੈਸ਼ਲ ਡਿਊਟੀ ’ਤੇ ਪੁਲੀਸ ਮੁਲਾਜ਼ਮ ਕਈ-ਕਈ ਘੰਟੇ ਲਗਾਤਾਰ ਤਾਇਨਾਤ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਕਈ ਵਾਰ ਠੰਢਾ ਖਾਣਾ ਵੀ ਖਾਣਾ ਪੈਂਦਾ ਹੈ। ਸੰਗਰੂਰ ਪੁਲਿਸ ਨੇ ਫੂਡ ਆਨ ਵ੍ਹੀਲਜ਼ ਵੈਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਹਰ ਉਸ ਜਗ੍ਹਾ 'ਤੇ ਤਾਜ਼ਾ ਤਾਜ਼ਾ ਗਰਮ ਭੋਜਨ ਮਿਲੇਗਾ, ਜਿੱਥੇ ਪੁਲਿਸ ਕਰਮਚਾਰੀ ਆਪਣੀ ਡਿਊਟੀ ਕਰ ਰਹੇ ਹਨ। ਐਸਐਸਪੀ ਤੋਂ ਪਦਉੱਨਤ ਹੋਏ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਹਰੀ ਝੰਡੀ ਦੇ ਕੇ ਵੈਨ ਨੂੰ ਸ਼ੁਰੂ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।