Home /News /sangrur /

26 ਜਨਵਰੀ ਨੂੰ ਦਿੱਲੀ ‘ਚ ਪੀੜਤ ਕੁੜੀ ਦੇ ਹੱਕ ‘ਚ ਜਮਹੂਰੀ ਅਧਿਕਾਰ ਸਭਾ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ

26 ਜਨਵਰੀ ਨੂੰ ਦਿੱਲੀ ‘ਚ ਪੀੜਤ ਕੁੜੀ ਦੇ ਹੱਕ ‘ਚ ਜਮਹੂਰੀ ਅਧਿਕਾਰ ਸਭਾ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ

ਜਮਹੂਰੀ ਅਧਿਕਾਰਸਭਾ ਦੇ ਜਿਲਾ ਪ੍ਰਧਾਨ ਸਵਰਨਜੀਤ ਸਿੰਘ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। (ਫਾਈਲ ਫੋਟੋ)

ਜਮਹੂਰੀ ਅਧਿਕਾਰਸਭਾ ਦੇ ਜਿਲਾ ਪ੍ਰਧਾਨ ਸਵਰਨਜੀਤ ਸਿੰਘ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। (ਫਾਈਲ ਫੋਟੋ)

ਆਗੂਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਆਰਥਿਕ ਸਮਾਜਿਕ ਅਤੇ ਲਿੰਗ ਦੇ ਆਧਾਰ ਤੇ ਬਰਾਬਰੀ ਵਾਲੇ ਜਮਹੂਰੀ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਅਤੇ ਸੰਘਰਸ਼ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ।      

  • Share this:

ਚੰਡੀਗੜ੍ਹ : ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਨੇ 26 ਜਨਵਰੀ ਨੂੰ ਦਿੱਲੀ ਚ ਇਕ ਕੁੜੀ ਦੇ ਨਾਲ ਕੀਤੇ ਸਮੂਹਿਕ ਬਲਾਤਕਾਰ ਤੇ ਗਲ਼ ਵਿੱਚ ਚੱਪਲਾਂ ਪਾ ਮੂੰਹ ਕਾਲਾ ਕਰਕੇ ਘੁੰਮਾਉਣ ਵਰਗੇ ਸ਼ਰਮਨਾਕ ਤੇ ਅਣਮਨੁੱਖੇ ਕਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਸਮੂਹ ਲੋਕਾਂ, ਲੋਕਪੱਖੀ ਤਾਕਤਾਂ, ਬੁੱਧੀਜੀਵੀਆਂ, ਵਿਦਿਆਰਥੀ, ਨੌਜਵਾਨ, ਕਿਸਾਨ, ਮਜ਼ਦੂਰ ਜਥੇਬੰਦੀਆਂ ਨੂੰ ਇਸ ਖ਼ਿਲਾਫ਼ ਪੀੜਤ ਦੇ ਹੱਕ ਵਿੱਚ ਤੇ ਇਨਸਾਫ ਦਿਵਾਉਣ ਲਈ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।

ਸਭਾ ਦੇ ਜਿਲਾ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਕੁਲਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿ 26 ਜਨਵਰੀ ਨੂੰ ਜਦੋਂ ਦੇਸ਼ ਦੀ ਰਾਜਧਾਨੀ ਦਿੱਲੀ ਜਿੱਥੇ ਦੁਨੀਆਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ, ਵਿਸ਼ਵ ਗੁਰੂ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਠੀਕ ਉਸੇ ਦਿਨ ਦੀ ਰਾਤ ਨੂੰ ਹੀ ਐਨ ਦਿੱਲੀ ਦੇ ਵਿੱਚ ਹੀ ਇਕ 21 ਸਾਲ ਦੀ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ ਉਸ ਨਾਲ ਗੈਂਗਰੇਪ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰਕੇ ਗਲ ਵਿੱਚ ਚੱਪਲਾਂ ਪਾ ਕੇ ਮੁਹੱਲੇ ਵਿੱਚ ਘੁਮਾਇਆ ਜਾਂਦਾ ਹੈ ਅਤੇ ਭੀੜ ਦੇ ਵਿੱਚ  ਉਸ ਨੂੰ ਸ਼ਰ੍ਹੇਆਮ ਬੇਇੱਜ਼ਤ ਕੀਤਾ ਜਾਂਦਾ ਹੈ ।

ਸਭਾ ਨੇ ਕਿਹਾ ਕਿ ਇਸ ਭਿਆਨਕ ਕਾਰੇ ਦੀ ਅਗਵਾਈ ਓਥੋਂ ਕੁਝ ਔਰਤਾਂ ਵੱਲੋਂ ਕੀਤੀ ਜਾਂਦੀ ਹੈ। ਖਬਰਾਂ ਮੁਤਾਬਿਕ ਇਹ ਕਿ ਪੀੜਤ ਲੜਕੀ ਜੋ ਵਿਆਹੀ ਹੋਈ ਹੈ ਉਸ ਨੂੰ ਇਕ ਲੜਕੇ ਦੁਆਰਾ ਇਕਤਰਫ਼ਾ ਤੌਰ 'ਤੇ ਉਸ ਨਾਲ ਸਬੰਧ ਬਣਾਉਣ ਦੀ ਤਜਵੀਜ਼ ਦਿੱਤੀ ਜਾਂਦੀ ਹੈ, ਲੜਕੀ ਇਸ ਗੱਲ ਤੋਂ ਇਨਕਾਰ ਕਰ ਦਿੰਦੀ ਹੈ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਸ ਲੜਕੇ ਨੇ ਖੁਦਕੁਸ਼ੀ ਕਰ ਲਈ ।

ਇਸ ਵੀ ਦੱਸਿਆ ਜਾ ਰਿਹਾ ਹੈ ਕਿ ਲੜਕਾ ਅਤੇ ਉਸ ਦਾ ਪਰਵਾਰ ਨਜਾਇਜ਼ ਸ਼ਰਾਬ ਦਾ ਧੰਦਾ ਕਰਦਾ ਹੈ । ਲੜਕੇ ਦੀ ਖੁਦਕੁਸ਼ੀ ਤੋਂ ਬਾਅਦ ਲੜਕੇ ਦੇ ਪਰਿਵਾਰ ਵਾਲਿਆਂ ਨੇ ਕੁੜੀ ਤੋਂ ਅਖੌਤੀ ਬਦਲਾ ਲੈਣ ਦੇ ਲਈ ਰਲ ਕੇ ਕੁੜੀ ਨੂੰ ਅਗਵਾਹ ਕਰਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ।

ਸਭਾ ਨੇ ਕਿਹਾ ਕਿ ਮੌਜੂਦਾ ਰਾਜ ਪ੍ਰਬੰਧ ਵਲੋਂ ਆਪਣੇ ਮੁਨਾਫੇ ਲਈ ਔਰਤਾਂ ਨੂੰ ਇਕ ਬਜਾਰੂ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮਾਜ ਵਿਚ ਵਿਚਰਦੇ ਅਜਿਹੇ ਲੋਕਾਂ ਤੋਂ ਜੇਕਰ ਔਰਤ ਸਵੈਮਾਣ ਅਤੇ ਇਜਤ ਨਾਲ ਰਹਿੰਦੀ ਹੈ ਤਾਂ ਉਹਨਾਂ ਦੀਆਂ ਪਿੱਤਰਸਤਾ ਵਾਲੀਆਂ ਜਗੀਰੂ ਭਾਵਨਾਵਾਂ ਨੂੰ ਠੇਸ ਲਗਦੀ ਹੈ ਅਤੇ ਉਹ ਔਰਤਾਂ ਤੋਂ ਅਜਿਹੇ ਬਦਲੇ ਲੈਣ ਲਈ ਤਿਆਰ ਰਹਿੰਦੇ ਹਨ।

ਆਗੂਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਆਰਥਿਕ ਸਮਾਜਿਕ ਅਤੇ ਲਿੰਗ ਦੇ ਆਧਾਰ ਤੇ ਬਰਾਬਰੀ ਵਾਲੇ ਜਮਹੂਰੀ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਅਤੇ ਸੰਘਰਸ਼ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ।

Published by:Sukhwinder Singh
First published:

Tags: Protest