ਰਾਜੀਵ ਸ਼ਰਮਾ
ਸੰਗਰੂਰ : ਮਲੇਰਕੋਟਲਾ ਦੇ ਦਸਮੇਸ਼ ਐਗਰੀਕਲਚਰਲ ਇੰਡਸਟਰੀ ਦੇ ਦੋ ਪਰਿਵਾਰਕ ਮੈਂਬਰਾ ਸਵਰਗੀ ਹਰਜੀਤ ਸਿੰਘ ਅਤੇ ਸਵਰਗੀ ਚਤਰ ਸਿੰਘ ਦੀ ਯਾਦ ਵਿੱਚ ਦਸਮੇਸ਼ ਚੈਰੀਟੇਬਲ ਟਰੱਸਟ ਵੱਲੋਂ ਮਲੇਰਕੋਟਲਾ ਵਿਖੇ ਹਰ ਸਾਲ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾਂਦਾ ਹੈ।
ਇਸ ਕੈਂਪ ਵਿੱਚ ਹਰ ਬਿਮਾਰੀ ਦੇ ਮਾਹਿਰ ਡਾਕਟਰ ਓ.ਪੀ.ਡੀ ਕਰਨ ਲਈ ਬੈਠੇ ਹੋਏ ਸਨ। ਜਿਨ੍ਹਾਂ ਵਿੱਚੋਂ ਦਿਲ ਦੇ ਮਾਹਿਰ, ਕੈਂਸਰ ਸਪੈਸ਼ਲਿਸਟ, ਛਾਤੀ ਦੇ ਮਾਹਿਰ ਅਤੇ ਹੋਰ ਮਾਹਿਰ ਡਾਕਟਰਾਂ ਨੇ ਕੈਂਪ ਵਿੱਚ ਪਹੁੰਚੇ ਲੋਕਾਂ ਦਾ ਚੈਕਅੱਪ ਕਰਨ ਦੇ ਨਾਲ-ਨਾਲ ਦਿਲ ਦੇ ਰੋਗਾਂ, ਕੈਂਸਰ ਅਤੇ ਹੋਰ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Camping, Medical, Sangrur news