ਸੰਗਰੂਰ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ । ਜਿੱਥੇ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਇੱਕ ਦਰਖਤ ਦੇ ਨਾਲ ਜਾ ਟਕਰਾਈ ਜਿਸ ਕਾਰਨ ਗੱਡੀ ਦੇ ਪਰਖੱਚੇ ਉੱਡ ਗਏ ਹਨ। ਇਸ ਗੱਡੀ ਦੇ ਵਿੱਚ ਇੱਕ ਪੂਰਾ ਪਰਿਵਾਰ ਸਵਾਰ ਸੀ ਜੋ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਲਹਿਰਾਗਾਗਾ-ਸੁਨਾਮ ਰੋੜ ਦੇ ਉੱਪਰ ਵਾਪਰਿਆ ਹੈ। ਗੱਡੀ ਦੇ ਦਰਖਤ ਦੇ ਨਾਲ ਟਕਰਾਉਣ ਦੀ ਆਵਾਜ਼ ਜਦੋਂ ਨੇੜੇ ਦੇ ਪਿੰਡ ਵਾਸੀਆਂ ਨੇ ਸੁਣੀ ਤਾਂ ਉਹ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਗੱਡੀ ਦੇ ਵਿੱਚ ਫਸੇ ਹੋਏ ਇਸ ਪਰਿਵਾਰ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਇਸ ਜ਼ਖਮੀ ਪਰਿਵਾਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਾਸਦੇ ਤੋਂ ਬਾਅਦ ਗੱਡੀ ਦੀਆਂ ਤਸਵੀਰਾਂ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਸੀ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਹਾਦਸਾ ਕਿਸ ਵਜ੍ਹਾ ਕਰਕੇ ਹੋਇਆ ਹੈ । ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੱਡੀ ਦੀ ਰਫਤਾਰ ਤੇਜ਼ ਹੋਣ ਕਰਕੇ ਗੱਡੀ ਦਾ ਸੰਤੁਲਨ ਵਿੱਗੜ ਗਿਆ ਸੀ ਅਤੇ ਇਹ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Hospital, Road acident, Sangrur