School on Wheels: ਆਮ ਤੌਰ ਤੇ ਬੱਸ ਵਿੱਚ ਹਰ ਕਿਸੀ ਨੇ ਸਫ਼ਰ ਕੀਤਾ ਹੋਵੇਗਾ ਪਰ ਬੱਸ ਵਿੱਚ ਸਕੂਲ ਦਾ ਖ਼ਿਆਲ ਸ਼ਾਇਦ ਹੀ ਕਿਸੀ ਨੂੰ ਆਇਆ ਹੋਵੇਗਾ। ਅਜਿਹੀ ਹੀ ਸੋਚ ਦੇ ਨਾਲ ਸੰਗਰੂਰ ਵਿੱਚ ' ਸਕੂਲ ਆਨ ਵ੍ਹੀਲਜ਼' (School on Wheels) ਨਾਂ ਦੀ ਬੱਸ ਬੱਚਿਆਂ ਨੂੰ ਘਰੋਂ ਲਿਆ ਕੇ ਸ਼ਹਿਰ ਦੀ ਸੈਰ ਕਰਵਾਉਂਦੇ ਹੋਏ ਪੜ੍ਹਾਉਣ ਦਾ ਕੰਮ ਕਰਦੀ ਹੈ। ਇਹ ਬੱਸ ਉਹਨਾਂ ਬੱਚਿਆਂ ਲਈ ਹੈ ਜੋ ਕਦੇ ਵੀ ਸਕੂਲ ਨਹੀਂ ਗਏ ਕਿਉਂਕਿ ਉਹਨਾਂ ਦੇ ਮਾਪੇ ਉਹਨਾਂ ਨੂੰ ਸਕੂਲ ਭੇਜਣ ਤੋਂ ਅਸਮਰੱਥ ਹਨ।
ਇਸ ਨਾਲ ਹੀ ਦੱਸਣਯੋਗ ਇਹ ਵੀ ਹੈ ਕਿ ਬੱਚੇ ਹੁਣ ਰੋਜ਼ਾਨਾ 4 ਘੰਟੇ ਬੱਸ ਵਿਚ ਪੜ੍ਹਾਈ ਕਰਦੇ ਹਨ ਅਤੇ ਇਹ ਬੱਸ ਪੰਜਾਬ ਦੀ ਪਹਿਲੀ ਬੱਸ ਹੈ ਜੋ ਕਿ ਚਲਦੇ-ਫਿਰਦੇ ਮਨੋਰੰਜਕ ਤਰੀਕੇ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ।
ਜਾਣੋ ਕਿ ਹੈ ਖਾਸ
ਦੈਨਿਕ ਭਾਸਕਰ ਦੀ ਖਬਰ ਮੁਤਾਬਕ ਇਸ ਬੱਸ ਵਿੱਚ ਬੱਚਿਆਂ ਦੇ ਲਈ ਮਿੰਨੀ ਲਾਇਬ੍ਰੇਰੀ (Mini Library) ਵੀ ਬਣਾਈ ਗਈ ਹੈ ਜਿਸ ਵਿੱਚ ਉਹਨਾਂ ਦੇ ਪੜ੍ਹਨ ਲਈ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਦੀ ਸਹੂਲਤ ਹੈ। ਇਸ ਦੇ ਨਾਲ ਹੀ ਬੱਚਿਆਂ ਲਈ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬੱਸ ਵਿੱਚ 2 ਅਧਿਆਪਕ, 2 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ, 2 ਮਹਿਲਾ ਤੇ ਬਾਲ ਵਿਭਾਗ ਦੇ ਮੁਲਾਜ਼ਮ ਅਤੇ ਇੱਕ ਬੱਸ ਡਰਾਈਵਰ ਤਾਇਨਾਤ ਕੀਤਾ ਹੈ। ਬੱਚਿਆਂ ਨੂੰ ਚਲਦੀ ਬੱਸ ਵਿੱਚ ਪੜ੍ਹਾਇਆ ਜਾਂਦਾ ਹੈ ਤੇ ਕਿਸੇ ਪ੍ਰਮੁੱਖ ਸਥਾਨ ਤੇ ਲਿਜਾ ਕੇ ਦਿਖਾਇਆ ਜਾਂਦਾ ਹੈ ਜਿਥੋਂ ਬੱਚੇ ਕੁਝ ਨਵਾਂ ਸਿੱਖਦੇ ਹਨ।
ਬੱਸ ਡੀਸੀ ਦਫ਼ਤਰ ਤੋਂ 9 ਵਜੇ ਰਵਾਨਾ ਹੁੰਦੀ ਹੈ।
ਬੱਚਿਆਂ ਨੂੰ 7 ਵਜੇ ਘਰ ਛੱਡ ਦਿੰਦੇ ਹਨ।
ਬੱਸ ਵਿੱਚ 7 ਮੁਲਾਜ਼ਮ ਸਵਾਰ ਹਨ।
ਉਹ ਬੱਚਿਆਂ ਨੂੰ 4 ਘੰਟੇ ਪੜ੍ਹਾਈ ਕਰਵਾਉਂਦੇ ਹਨ।
ਹੁਣ 25 ਬੱਚੇ ਪੜ੍ਹ ਰਹੇ ਹਨ।
ਜੇਕਰ ਯੋਜਨਾ ਸਫਲ ਹੁੰਦੀ ਹੈ ਤਾਂ ਅਸੀਂ ਹਰ ਸਬ-ਡਿਵੀਜ਼ਨ ਵਿੱਚ ਅਜਿਹੀਆਂ ਬੱਸਾਂ ਚਲਾਵਾਂਗੇ
ਦੈਨਿਕ ਭਾਸਕਰ ਦੀ ਖਬਰ ਮੁਤਾਬਕ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਨਵਨੀਤ ਕੌਰ ਤੂਰ ਨੇ ਦੱਸਿਆ 25 ਬੱਚਿਆਂ ਦੀ ਸੁਰੱਖਿਆ ਲਈ ਬੱਸ ਵਿੱਚ ਸੀਸੀਟੀਵੀ (CCTV) ਵੀ ਲਗਾਏ ਗਏ ਹਨ। ਹਰ ਹਫ਼ਤੇ ਫੀਡਬੈਕ ਲਈ ਜਾ ਰਹੀ ਹੈ। ਬੱਚਿਆਂ ਨੂੰ ਫਲ ਦਿੱਤੇ ਜਾਂਦੇ ਹਨ। ਅੱਗੇ ਮਿਡ-ਡੇ-ਮੀਲ(Mid-Day Meal) ਨੂੰ ਵੀ ਇਸ ਵਿੱਚ ਜੋੜਿਆ ਜਾਵੇਗਾ। ਜੇਕਰ ਯੋਜਨਾ ਸਫਲ ਰਹੀ ਤਾਂ ਅਸੀਂ ਹਰ ਸਬ-ਡਵੀਜ਼ਨ ਵਿੱਚ ਅਜਿਹੀਆਂ ਬੱਸਾਂ ਚਲਾਵਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sangrur