Home /sangrur /

ਪਾਟੀਆਂ ਚੁੰਨੀਆਂ, ਲੱਥੀਆਂ ਪੱਗਾਂ! ਪੁਲਿਸ ਨੇ ਭਜਾ-ਭਜਾ ਕੁੱਟੇ ਮਾਸਟਰ

ਪਾਟੀਆਂ ਚੁੰਨੀਆਂ, ਲੱਥੀਆਂ ਪੱਗਾਂ! ਪੁਲਿਸ ਨੇ ਭਜਾ-ਭਜਾ ਕੁੱਟੇ ਮਾਸਟਰ

X
ਇਸ

ਇਸ ਸਮੇਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਮਾਸਟਰ ਕੇਡਰਾਂ ਦੀ ਜੰਮ ਕਿ ਪਿਟਾਈ ਕਰਦੇ ਹੋਅ ਪ੍ਰਦਰਸ਼ਨਕਾਰੀਆਂ ਨੂੰ 100 ਮੀਟਰ ਤੱਕ ਭਜਾ ਦਿੱਤਾ। ਇਸ ਝਗੜੇ 'ਚ ਕਈਆਂ ਦੀ ਪੱਗ ਉੱਤਰੀ ਅਤੇ ਕਈਆਂ ਦੀਆਂ ਚੁੰਨੀਆਂ। ਕੁੜੀਆਂ ਨੇ ਮਰਦ ਪੁਲਿਸ ਵਾਲਿਆਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਮਰਦ ਪੁਲਿਸ ਅਧਿਕਾਰੀ ਕੁੜੀਆਂ

ਹੋਰ ਪੜ੍ਹੋ ...
  • Local18
  • Last Updated :
  • Share this:

    ਚਿਰਨਜੀਵ ਕੌਸਲ

    ਸੰਗਰੂਰ ਵਿਖੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ ਹੋਈ ਹੈ, ਇਸ ਝੜਪ ਵਿੱਚ 4161 ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਮਾਸਟਰਾਂ ਨੂੰ ਸਟੇਸ਼ਨ ਅਲਾਟ ਨਾਂ ਹੋਂਣ ਦੇ ਰੋਸ ਵਿੱਚ ਦਾ CM ਰਿਹਾਇਸ ਦੇ ਸਾਹਮਣੇ ਨਾਹਰੇਬਾਜੀ ਕੀਤੀ ਜਾ ਰਹੀ ਸੀ।

    ਇਸ ਸਮੇਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਮਾਸਟਰ ਕੇਡਰਾਂ ਦੀ ਜੰਮ ਕਿ ਪਿਟਾਈ ਕਰਦੇ ਹੋਅ ਪ੍ਰਦਰਸ਼ਨਕਾਰੀਆਂ ਨੂੰ 100 ਮੀਟਰ ਤੱਕ ਭਜਾ ਦਿੱਤਾ। ਇਸ ਝਗੜੇ 'ਚ ਕਈਆਂ ਦੀ ਪੱਗ ਉੱਤਰੀ ਅਤੇ ਕਈਆਂ ਦੀਆਂ ਚੁੰਨੀਆਂ। ਕੁੜੀਆਂ ਨੇ ਮਰਦ ਪੁਲਿਸ ਵਾਲਿਆਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਮਰਦ ਪੁਲਿਸ ਅਧਿਕਾਰੀ ਕੁੜੀਆਂ ਨੂੰ ਘਸੀਟ ਕੇ ਲੈ ਕੇ ਗਏ।

    ਦੱਸ ਦੇਈਏ ਕਿ ਇਸ ਸਮੇਂ ਸੈਂਕੜੇ ਮੁਜ਼ਾਹਰਾਕਾਰੀ ਲੜਕੇ-ਲੜਕੀਆਂ ਮੌਜੂਦ ਸਨ ਅਤੇ ਪੁਲਿਸ ਵੱਲੋਂ ਵੀ ਭਾਰੀ ਬੈਰੀਕੇਡਿੰਗ ਕੀਤੀ ਗਈ ਸੀ। ਇਸ ਸਮੇਂ ਪੱਤਰਕਾਰਾਂ ਸਾਹਮਣੇ ਬੋਲਦੇ ਹੋਏ ਐੱਸਪੀ ਪਲਵਿੰਦਰ ਚੀਮਾ ਨੇ ਕਿਹਾ ਕਿ ਬਿਨਾਂ ਕੁਝ ਬੋਲੇ ​​ਪ੍ਰਦਰਸ਼ਨਕਾਰੀ ਆ ਗਏ ਅਤੇ ਜ਼ੋਰਦਾਰ ਝੜਪ ਕਰ ਦਿੱਤੀ।

    ਉਹਨਾਂ ਇਹ ਵੀ ਇਲਜਾਮ ਲਾਏ ਕਿ ਪ੍ਰਦਰਸ਼ਨਕਾਰੀ ਮਾਹੌਲ ਖ਼ਰਾਬ ਕਰਨ ਦੀ ਆਪਣੀ ਮਨਸ਼ਾ ਨਾਲ ਆਏ ਸਨ। ਉਹਨਾਂ ਅੱਗੇ ਆਖਿਆ ਕਿ ਧਰਨਾਕਾਰੀ ਅਧਿਆਪਕਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਮਿਲ ਚੁੱਕੇ ਹਨ ਪਰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਜਾ ਰਹੇ ਹਨ, ਇਸੇ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ ਸੀ

    First published:

    Tags: Beaten, Sangrur news, Teachers