ਚਰਨਜੀਵ ਕੌਸ਼ਲ
ਸੰਗਰੂਰ: ਕਿਸੇ ਨੂੰ ਮਹਿੰਗੀਆਂ ਗੱਡੀਆਂ 'ਚ ਘੁੰਮਣ ਦਾ ਸ਼ੌਕ ਹੁੰਦਾ ਹੈ ਅਤੇ ਕਿਸੇ ਨੂੰ ਵਿਦੇਸ਼ਾਂ ਵਿੱਚ ਜਾ ਕੇ ਘੁੰਮਣ ਦਾ। ਪਰ ਸੰਗਰੂਰ ਦਾ ਇੱਕ ਅਜਿਹਾ ਸ਼ਖਸ ਜਿਸ ਨੂੰ ਪੁਰਾਣੇ ਅਖ਼ਬਾਰ ਇਕੱਠੇ ਕਰਨ ਦਾ ਸ਼ੌਕ ਹੈ। ਇੱਥੋਂ ਤੱਕ ਕਿ ਮੈਗਜ਼ੀਨ ਇਕੱਠੀਆਂ ਕਰਨਾ ਅਤੇ ਪਲਾਸਟਿਕ ਦੇ ਨੋਟ ਵੀ ਉਹਨਾਂ ਕੋਲ ਪਏ ਹਨ। ਹਰਬੰਸ ਲਾਲ ਗਰਗ ਕੋਲ ਇੱਕ ਅਜਿਹਾ ਅਖਬਾਰ ਵੀ ਮੌਜੂਦ ਹੈ, ਜੋ 1947 ਦੇ ਵਿੱਚ ਛਪਿਆ ਹੋਇਆ ਹੈ।
ਜਦੋਂ ਹਰਬੰਸ ਲਾਲ ਗਰਗ ਨਾਲ ਗੱਲ਼ਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਹ 18 ਸਾਲ ਦੇ ਸਨ ਤਾਂ ਆਪਣੇ ਪਿਤਾ ਜੀ ਦੀ ਦੁਕਾਨ ਦੇ ਉੱਪਰ ਪਹਿਲਾਂ ਅਖ਼ਬਾਰ ਪੜ੍ਹਿਆ ਕਰਦੇ ਸਨ। ਫਿਰ ਉਨ੍ਹਾਂ ਨੂੰ ਅਖਬਾਰਾਂ ਇਕੱਠੀਆਂ ਕਰਨ ਦਾ ਸ਼ੌਕ ਜਾਗਿਆ। ਤਕਰੀਬਨ 47 ਸਾਲ ਤੋਂ ਉਨ੍ਹਾਂ ਦਾ ਸ਼ੌਕ ਬਰਕਰਾਰ ਹੈ।
ਜਦੋਂ ਉਨ੍ਹਾਂ ਦਾ ਵਿਆਹ ਹੋਇਆ, ਜ਼ਿੰਮੇਵਾਰੀ ਪਈ, ਮਜ਼ਬੂਰੀ ਕਰਕੇ ਉਨ੍ਹਾਂ ਦਾ ਸ਼ੌਕ ਘੱਟ ਗਿਆ। ਪਰ ਸਮਾਂ ਪਾ ਕੇ ਦੁਬਾਰਾ ਉਹਨਾਂ ਨੇ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਵੱਲੋਂ ਤਕਰੀਬਨ 15 ਹਜ਼ਾਰ ਦੇ ਕਰੀਬ ਅਖ਼ਬਾਰਾਂ ਦੀ ਕੁਲੈਕਸ਼ਨ ਕੀਤੀ ਗਈ ਹੈ, ਛੇ ਹਜ਼ਾਰ ਦੇ ਕਰੀਬ ਉਹਨਾਂ ਕੋਲ ਮੈਗਜ਼ੀਨ ਮੌਜੂਦ ਹਨ।
ਇੱਕ ਅਖ਼ਬਾਰ, ਉਨ੍ਹਾਂ ਕੋਲ ਇਸ ਤਰ੍ਹਾਂ ਦਾ ਵੀ ਮੌਜੂਦ ਹੈ, ਜਿਸਦਾ ਪਹਿਲਾ ਪੰਨਾ ਕੱਪੜੇ ਦਾ ਬਣਿਆ ਹੋਇਆ ਹੈ। 1 ਹਜ਼ਾਰ ਰੁਪਏ ਦਾ ਸਿੱਕਾ ਵੀ ਉਨ੍ਹਾਂ ਕੋਲ ਹੈ, ਜੋ ਉਹਨਾਂ ਵੱਲੋਂ ਛੇ ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਸੀ।
ਇਨ੍ਹਾਂ ਚੀਜ਼ਾਂ ਨੂੰ ਇੱਕ ਜਗ੍ਹਾ 'ਤੇ ਰੱਖਣ ਵਾਸਤੇ ਹਰਬੰਸ ਲਾਲ ਗਰਗ ਵੱਲੋਂ ਇਕ ਕਮਰਾ ਤਿਆਰ ਕੀਤਾ ਗਿਆ ਹੈ। ਹਰਬੰਸ ਲਾਲ ਗਰਗ ਮਿਲਕਫੈਡ ਦੇ ਵਿਚੋਂ ਰਿਟਾਇਰ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੇਰੇ ਅੰਦਰ ਸਾਹ ਚੱਲਦੇ ਹਨ, ਉਦੋਂ ਤੱਕ ਮੇਰਾ ਇਹ ਸ਼ੌਂਕ ਲਗਾਤਾਰ ਜਾਰੀ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: News18, Oldest person, Unique