Home /sangrur /

Sangrur: ਚੋਰਾਂ ਨੇ ਇੱਕੋ ਵੇਲੇ ਚਾਰ ਦੁਕਾਨਾਂ 'ਤੇ ਕੀਤਾ ਹੱਥ ਸਾਫ਼

Sangrur: ਚੋਰਾਂ ਨੇ ਇੱਕੋ ਵੇਲੇ ਚਾਰ ਦੁਕਾਨਾਂ 'ਤੇ ਕੀਤਾ ਹੱਥ ਸਾਫ਼

X
Sangrur:

Sangrur: ਚੋਰਾਂ ਨੇ ਇੱਕੋ ਵੇਲੇ ਚਾਰ ਦੁਕਾਨਾਂ 'ਤੇ ਕੀਤਾ ਹੱਥ ਸਾਫ਼

ਤਾਜ਼ਾ ਮਾਮਲਾ ਸੰਗਰੂਰ ਦੇ ਅਨਾਜ ਮੰਡੀ ਦਾ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਦੇਰ ਰਾਤ ਅਨਾਜ ਮੰਡੀ ਸੰਗਰੂਰ ਵਿਖੇ 4 ਦੁਕਾਨਾਂ ਦੇ ਤਾਲ਼ੇ ਤੋੜ ਦਿੱਤੇ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

  • Local18
  • Last Updated :
  • Share this:

ਚਰਨਜੀਵ ਕੌਸ਼ਲ

ਸੰਗਰੂਰ ਵਿੱਚ ਪੁਲੀਸ ਤੋਂ ਬੇਖੌਫ ਚੋਰਾਂ ਦਾ ਕਾਰਨਾਮਾ। ਦੇਰ ਰਾਤ ਅਨਾਜ਼ ਮੰਡੀ ਸੰਗਰੂਰ ਵਿਖੇ ਚੋਰਾਂ ਨੇ ਚਾਰ ਦੁਕਾਨਾਂ ਦੇ ਤੋੜੇ ਜਿੰਦੇ। CCTV ਵਿੱਚ ਕੈਦ ਹੋਈ ਸਾਰੀ ਘਟਨਾ, ਪੁਲਿਸ ਚੋਰਾਂ ਦੀ ਤਲਾਸ਼ ਵਿੱਚ ਜੁਟੀ।

ਪੰਜਾਬ ਦੇ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸੰਗਰੂਰ ਦੇ ਅਨਾਜ ਮੰਡੀ ਦਾ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਦੇਰ ਰਾਤ ਅਨਾਜ ਮੰਡੀ ਸੰਗਰੂਰ ਵਿਖੇ 4 ਦੁਕਾਨਾਂ ਦੇ ਤਾਲ਼ੇ ਤੋੜ ਦਿੱਤੇ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਜਦੋਂ ਇਸ ਘਟਨਾ ਦਾ ਪਤਾ ਸੰਗਰੂਰ ਪੁਲਿਸ ਨੂੰ ਲੱਗਿਆ ਤਾਂ ਮੌਕੇ 'ਤੇ ਐਸ. ਐਚ. ਓ. ਕਰਮਜੀਤ ਸਿੰਘ, ਪੁਲਿਸ ਪਾਰਟੀ ਸਮੇਤ ਪਹੁੰਚੇ। ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੇਰ ਰਾਤ ਤਕਰੀਬਨ 2 ਵਜੇ ਚੋਰਾਂ ਨੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ।

ਇਸ ਦੌਰਾਨ ਚੋਰਾਂ ਵੱਲੋਂ ਦੁਕਾਨਾਂ ਦੇ ਗੱਲੇ ਵਿੱਚ ਪਈ ਨਕਦੀ ਉਡਾਈ ਗਈ ਅਤੇ ਇੱਕ ਆੜਤੀ ਦੀ ਦੁਕਾਨ ਤੋਂ ਪੈਸਿਆਂ ਵਾਲਾ ਗੱਲਾਂ ਚੁੱਕ ਕੇ, ਉਭਾਵਾਲ ਰੋਡ, ਨਹਿਰ ਦੇ ਕਿਨਾਰੇ ਸੁੱਟ ਦਿੱਤਾ। ਜਿਥੋਂ ਉਹ ਗੱਲਾ ਪੁਲਿਸ ਨੂੰ ਬਰਾਮਦ ਹੋਇਆ। ਏ. ਐਸ. ਆਈ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਤਫਤੀਸ਼ ਜਾਰੀ ਹੈ, ਜਲਦੀ ਅਰੋਪੀਆਂ ਨੂੰ ਫੜ੍ਹ ਲਿਆ ਜਾਵੇਗਾ।

Published by:Sarbjot Kaur
First published:

Tags: Robbery