Home /News /sangrur /

ਐਕਸਪ੍ਰੈੱਸ-ਵੇ ਵਿਚਾਲੇ ਆਇਆ ਕਿਸਾਨ ਦਾ 'ਡ੍ਰੀਮ ਹਾਊਸ', ਬਚਾਉਣ ਲਈ ਅਪਣਾਈ ਇਹ ਦੇਸੀ ਤਕਨੀਕ

ਐਕਸਪ੍ਰੈੱਸ-ਵੇ ਵਿਚਾਲੇ ਆਇਆ ਕਿਸਾਨ ਦਾ 'ਡ੍ਰੀਮ ਹਾਊਸ', ਬਚਾਉਣ ਲਈ ਅਪਣਾਈ ਇਹ ਦੇਸੀ ਤਕਨੀਕ

ਐਕਸਪ੍ਰੈੱਸ-ਵੇ ਵਿਚਾਲੇ ਆਇਆ ਕਿਸਾਨ ਦਾ 'ਡ੍ਰੀਮ ਹਾਊਸ', ਬਚਾਉਣ ਲਈ ਅਪਣਾਈ ਇਹ ਦੇਸੀ ਤਕਨੀਕ

ਐਕਸਪ੍ਰੈੱਸ-ਵੇ ਵਿਚਾਲੇ ਆਇਆ ਕਿਸਾਨ ਦਾ 'ਡ੍ਰੀਮ ਹਾਊਸ', ਬਚਾਉਣ ਲਈ ਅਪਣਾਈ ਇਹ ਦੇਸੀ ਤਕਨੀਕ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖੀ ਗਿਰ ਇਨ੍ਹੀਂ ਦਿਨੀਂ 'ਚ ਚਰਚਾ ਵਿੱਚ ਹੈ। ਉਸ ਨੇ ਆਪਣੇ 'ਸੁਪਨਿਆਂ ਦੇ ਘਰ' ਨੂੰ ਬਚਾਉਣ ਲਈ ਇਕ ਖਾਸ ਤਕਨੀਕ ਅਪਣਾਈ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਉਨ੍ਹਾਂ ਦਾ ਘਰ ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਦੇ ਰਸਤੇ 'ਤੇ ਆ ਰਿਹਾ ਸੀ। ਅਜਿਹੇ 'ਚ ਜੁਗਾੜ ਤਕਨੀਕ ਦਾ ਇਸਤੇਮਾਲ ਕਰਕੇ ਉਸ ਦਾ ਇਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਿਆ ਘਰ ਨਾ ਟੁੱਟੇ, ਉਸ ਨੇ ਘਰ ਨੂੰ 500 ਫੁੱਟ ਦੂਰ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ। ਅਜਿਹੇ ਵਿੱਚ ਉਨ੍ਹਾਂ ਦਾ ਘਰ ਵੀ ਬਚਿਆ ਅਤੇ ਸਰਕਾਰੀ ਯੋਜਨਾ ਵਿੱਚ ਕੋਈ ਰੁਕਾਵਟ ਨਹੀਂ ਆਈ।

ਹੋਰ ਪੜ੍ਹੋ ...
  • Share this:

ਸੰਗਰੂਰ: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖੀ ਗਿਰ ਇਨ੍ਹੀਂ ਦਿਨੀਂ 'ਚ ਚਰਚਾ ਵਿੱਚ ਹੈ। ਉਸ ਨੇ ਆਪਣੇ 'ਡ੍ਰੀਮ ਹਾਊਸ' ਨੂੰ ਬਚਾਉਣ ਲਈ ਇਕ ਖਾਸ ਤਕਨੀਕ ਅਪਣਾਈ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਉਨ੍ਹਾਂ ਦਾ ਘਰ ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਦੇ ਰਸਤੇ 'ਤੇ ਆ ਰਿਹਾ ਸੀ। ਅਜਿਹੇ 'ਚ ਜੁਗਾੜ ਤਕਨੀਕ ਦਾ ਇਸਤੇਮਾਲ ਕਰਕੇ ਉਸ ਦਾ ਇਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਿਆ ਘਰ ਨਾ ਟੁੱਟੇ, ਉਸ ਨੇ ਘਰ ਨੂੰ 500 ਫੁੱਟ ਦੂਰ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ। ਅਜਿਹੇ ਵਿੱਚ ਉਸ ਦਾ ਘਰ ਵੀ ਬਚਿਆ ਅਤੇ ਸਰਕਾਰੀ ਯੋਜਨਾ ਵਿੱਚ ਕੋਈ ਰੁਕਾਵਟ ਨਹੀਂ ਆਈ।

ਪਿੰਡ ਰੋਸ਼ਨਵਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਨੇ 1.5 ਕਰੋੜ ਰੁਪਏ ਖਰਚ ਕੇ 35,000 ਵਰਗ ਫੁੱਟ ਵਿੱਚ ਆਪਣੇ ਸੁਪਨਿਆਂ ਦਾ ਘਰ ਬਣਾਇਆ ਹੈ। ਇਸ ਨੂੰ ਬਣਾਉਣ 'ਚ 2 ਸਾਲ ਲੱਗੇ। 2 ਮਹੀਨਿਆਂ ਵਿੱਚ 250 ਫੁੱਟ ਸ਼ਿਫਟ ਕੀਤਾ ਗਿਆ ਹੈ। ਬਾਕੀ ਨੂੰ ਤਬਦੀਲ ਕਰਨ ਲਈ 2 ਮਹੀਨੇ ਹੋਰ ਲੈਣਗੇ ਇਸ ਸ਼ਿਫ਼ਟਿੰਗ 'ਤੇ 45 ਲੱਖ ਰੁਪਏ ਖਰਚ ਕੀਤੇ ਜਾਣਗੇ। ਕਿਸਾਨ ਨੇ ਦੱਸਿਆ ਕਿ ਉਸ ਦਾ ਘਰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ 'ਤੇ ਆ ਰਿਹਾ ਹੈ। ਉਸ ਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਇਹ ਰਕਮ ਘਰ ਦੀ ਲਾਗਤ ਤੋਂ ਘੱਟ ਹੈ। ਇਸ ਲਈ ਉਹ ਕੋਈ ਹੋਰ ਘਰ ਬਣਾਉਣ ਦੀ ਬਜਾਏ ਇਸ ਨੂੰ ਤਬਦੀਲ ਕਰ ਰਿਹਾ ਹੈ।

ਸੁਖਵਿੰਦਰ ਸਿੰਘ ਨੇ ਅੱਗੇ ਉਹ ਆਪਣੇ ਪਿਤਾ ਨਾਲ ਕੰਮ ਕਰਦੇ ਹਨ। ਉਹ ਪਹਿਲਾਂ ਵੀ ਇਮਾਰਤ ਨੂੰ ਚੁੱਕਣ ਦਾ ਕੰਮ ਕਰ ਚੁੱਕਾ ਹੈ। ਇਹ ਚੁਣੌਤੀ ਉਸ ਲਈ ਬਹੁਤ ਵੱਡੀ ਸੀ ਕਿਉਂਕਿ ਇਸ ਨੂੰ ਇਕ ਥਾਂ ਤੋਂ ਦੂਜੀ ਜਗ੍ਹਾ ਲਿਜਾਣਾ ਪੈਂਦਾ ਸੀ। ਫੁੱਟ ਤੋਂ ਵੀ ਪਹਿਲਾਂ ਅਸੀਂ ਕਈ ਵੱਡੇ ਘਰਾਂ ਨੂੰ ਕਈ-ਕਈ ਫੁੱਟ ਤੱਕ ਉੱਚਾ ਕੀਤਾ ਹੈ, ਪਰ ਜੇ ਆਪਣੀ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ 'ਤੇ ਜਾਣ ਦੀ ਗੱਲ ਹੈ, ਤਾਂ ਅਸੀਂ ਸਿਰਫ 10 ਤੋਂ 15 ਫੁੱਟ ਹੀ ਕੀਤੀ। ਇਸ ਕੰਮ ਬਾਰੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਕੰਮ 'ਚ ਢਾਈ ਮਹੀਨੇ ਲੱਗ ਜਾਣਗੇ ਕਿਉਂਕਿ ਇਹ ਕੰਮ ਬਹੁਤ ਧਿਆਨ ਕਰਨਾ ਪੈਂਦਾ ਹੈ। ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜੇਕਰ ਕਿਤੇ ਵੀ ਕੋਈ ਗਲਤੀ ਹੋ ਜਾਂਦੀ ਹੈ, ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਅਸੀਂ ਇਹ ਕੰਮ ਹੌਲੀ-ਹੌਲੀ ਕਰਾਂਗੇ।ਇਹ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ, ਜਿਸ ਨੂੰ ਅਸੀਂ ਬਿਨਾਂ ਕਿਸੇ ਨੁਕਸਾਨ ਦੇ ਇਸ ਦੀ ਜਗ੍ਹਾ ਤੋਂ 500 ਫੁੱਟ ਦੂਰ ਲੈ ਜਾ ਰਹੇ ਹਾਂ।

Published by:Drishti Gupta
First published:

Tags: Home, Punjab, Sangrur