Home /sangrur /

ਇਸ ਪਰਿਵਾਰ ਕੋਲ ਹੈ ਪਿੱਤਲ ਨਾਲ ਲੱਦਿਆ 100 ਸਾਲ ਤੋਂ ਵੱਧ ਪੁਰਾਣਾ ਗੱਡਾ

ਇਸ ਪਰਿਵਾਰ ਕੋਲ ਹੈ ਪਿੱਤਲ ਨਾਲ ਲੱਦਿਆ 100 ਸਾਲ ਤੋਂ ਵੱਧ ਪੁਰਾਣਾ ਗੱਡਾ

X
ਇਹ

ਇਹ ਗੱਡਾ ਦੇਸ ਦੀ ਆਜ਼ਾਦੀ ਤੋਂ ਲਗਪਗ 28 ਸਾਲ ਪਹਿਲਾਂ ਭਾਵ 1919 ਦੇ ਨੇੜੇ- ਤੇੜੇ ਦਾ ਬਣਿਆ ਹੋਇਆ ਹੈ। ਇਸ ਗੱਡੇ 'ਤੇ ਪੁਰਾਤਨ ਕਲਾਕਾਰੀ ਅਜੇ ਵੀ ਕਾਇਮ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ,ਕਿ ਅਸੀਂ ਇਸ ਗੱਡੇ ਨੂੰ ਜਾਨ ਤੋਂ ਵੀ ਜ਼ਿਆਦਾ ਸਾਂਭ ਕੇ ਰੱਖਦੇ ਹਾਂ। ਇਸ ਉੱਤੇ ਲਗਪਗ ਸੌ ਕਿੱਲੋ ਪਿੱਤਲ ਤੋਂ ਇਲਾਵਾ ਤਾਂਬ

ਹੋਰ ਪੜ੍ਹੋ ...
  • Local18
  • Last Updated :
  • Share this:

ਚਰਨਜੀਵ ਕੌਸ਼ਲ

ਜਿਲ੍ਹਾ ਸੰਗਰੂਰ ਦੇ ਸ਼ਹਿਰ ਮੂਣਕ ਨਜ਼ਦੀਕੀ ਪੈਂਦੇ ਪਿੰਡ ਬੱਲਰਾਂ ਦਾ ਪਰਿਵਾਰ ਜਿਸ ਨੇ 104 ਸਾਲ ਪੁਰਾਣਾ ਗੱਡਾ ਸੰਭਾਲ ਕੇ ਰੱਖਿਆ ਹੋਇਆ ਹੈ। ਅੱਜ-ਕੱਲ੍ਹ ਦੀ ਪੀੜ੍ਹੀ ਪੁਰਾਣੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਪੁਰਾਣੇ ਸੱਭਿਆਚਾਰ ਬਾਰੇ ਘੱਟ ਹੀ ਪਤਾ ਹੈ।

ਇਹ ਪਰਿਵਾਰ ਲਗਭਗ 104 ਸਾਲ ਪੁਰਾਣੇ ਸਮੇਂ ਦਾ ਗੱਡਾ ਸਾਭੀ ਬੈਠੇ ਹਨ। ਇਹ ਗੱਡਾ ਦੇਸ ਦੀ ਆਜ਼ਾਦੀ ਤੋਂ ਲਗਪਗ 28 ਸਾਲ ਪਹਿਲਾਂ ਭਾਵ 1919 ਦੇ ਨੇੜੇ- ਤੇੜੇ ਦਾ ਬਣਿਆ ਹੋਇਆ ਹੈ। ਇਸ ਗੱਡੇ 'ਤੇ ਪੁਰਾਤਨ ਕਲਾਕਾਰੀ ਅਜੇ ਵੀ ਕਾਇਮ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ,ਕਿ ਅਸੀਂ ਇਸ ਗੱਡੇ ਨੂੰ ਜਾਨ ਤੋਂ ਵੀ ਜ਼ਿਆਦਾ ਸਾਂਭ ਕੇ ਰੱਖਦੇ ਹਾਂ। ਇਸ ਉੱਤੇ ਲਗਪਗ ਸੌ ਕਿੱਲੋ ਪਿੱਤਲ ਤੋਂ ਇਲਾਵਾ ਤਾਂਬਾ ਵੀ ਲੱਗਿਆ ਹੋਇਆ ਹੈ।

ਮਿਸਰਾ ਸਿੰਘ ਦੇ ਪਰਿਵਾਰ ਨੇ ਗੱਡੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਅਨਾਜ ਦੀ ਸਾਰੀ ਢੋਆ- ਢੋਆਈ ਇਸ ਗੱਡੇ ਰਾਹੀਂ ਕਰਦੇ ਸੀ। ਆਪਣੀ ਢੋਆ-ਢੋਆਈ ਤੋਂ ਇਲਾਵਾ ਕਿਰਾਏ ਦਾ ਕੰਮ ਵੀ ਇਸ ਗੱਡੇ ਰਾਹੀਂ ਹੀ ਕਰਿਆ ਕਰਦੇ ਸੀ। ਇਸ ਦੀ ਭਾਰ ਚੁੱਕਣ ਦੀ ਸਮਰੱਥਾ ਚਾਲੀ-ਪੰਤਾਲੀ ਮਣ ਦੇ ਕਰੀਬ ਸੀ।

ਉਸ ਸਮੇਂ ਲੱਗਭਗ ਸਾਰੇ ਰਸਤੇ ਕੱਚੇ ਹੁੰਦੇ ਸੀ ਤੇ ਇਹ ਗੱਡਾ ਉਨ੍ਹਾਂ ਕੱਚੇ ਰਸਤਿਆਂ ਦਾ ਸ਼ਿੰਗਾਰ ਹੁੰਦਾ ਸੀ। ਇਹ ਗੱਡਾ ਪੁਰਾਤਨ ਸਮੇਂ ਵਿੱਚ ਉਨ੍ਹਾਂ ਦੇ ਪਿੰਡ ਤੋਂ ਲਗਭਗ 100 ਕਿਲੋਮੀਟਰ ਦੇ ਦਾਇਰੇ ਨਰਵਾਣਾ, ਜੀਂਦ, ਰੋਹਤਕ, ਸਮਾਣਾ, ਪਟਿਆਲਾ ਤੱਕ ਨੁਮਾਇਸ਼ ਵਜੋਂ ਜਾ ਚੁੱਕਾ ਹੈ ਅਤੇ ਕਈ ਥਾਵਾਂ 'ਤੇ ਵਧੀਆ ਮਾਣ ਸਨਮਾਨ ਵੀ ਹਾਸਲ ਕਰ ਚੁੱਕਾ ਹੈ।

Published by:Sarbjot Kaur
First published:

Tags: Cultural Art, Kisan, Sangrur news