Home /sangrur /

ਇਸ ਕਿਸਾਨ ਨੇ ਟਰੈਕਟਰ ਨਾਲ ਖੁਦ ਵਾਹ ਦਿੱਤੀ ਆਪਣੀ 7 ਏਕੜ ਟਮਾਟਰ ਦੀ ਫਸਲ, ਆਖਿਰ ਕਿਉਂ ?

ਇਸ ਕਿਸਾਨ ਨੇ ਟਰੈਕਟਰ ਨਾਲ ਖੁਦ ਵਾਹ ਦਿੱਤੀ ਆਪਣੀ 7 ਏਕੜ ਟਮਾਟਰ ਦੀ ਫਸਲ, ਆਖਿਰ ਕਿਉਂ ?

X
ਪਿਛਲੇ

ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਉਸਦੀ ਟਮਾਟਰ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਸਨੇ ਕਿਹਾ ਕਿ ਮੈਂ ਮੀਂਹ ਦੇ ਪਾਣੀ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਉਸਦੀ ਫਸਲ ਬਰਬਾਦ ਹੋ ਗਈ ਹੈ ਅਤੇ ਹੁਣ ਉਹ ਖੁਦ ਹੀ ਅਜਿਹਾ ਕਰਨ ਲਈ ਮਜਬੂਰ ਹੈ। ਕਿਸਾਨ ਦਾ ਕਹਿ

ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਉਸਦੀ ਟਮਾਟਰ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਸਨੇ ਕਿਹਾ ਕਿ ਮੈਂ ਮੀਂਹ ਦੇ ਪਾਣੀ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਉਸਦੀ ਫਸਲ ਬਰਬਾਦ ਹੋ ਗਈ ਹੈ ਅਤੇ ਹੁਣ ਉਹ ਖੁਦ ਹੀ ਅਜਿਹਾ ਕਰਨ ਲਈ ਮਜਬੂਰ ਹੈ। ਕਿਸਾਨ ਦਾ ਕਹਿ

ਹੋਰ ਪੜ੍ਹੋ ...
  • Local18
  • Last Updated :
  • Share this:

    ਚਰਨਜੀਵ ਕੌਸ਼ਲ

    ਸੰਗਰੂਰ : ਬੇਮੌਸਮੀ ਬਰਸਾਤ ਕਾਰਨ ਜਿੱਥੇ ਕਿਸਾਨਾਂ ਦੀ ਪੱਕੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸੰਗਰੂਰ ਦੇ ਪਿੰਡ ਕਿਲਾ ਭੜਾਈ ਦੇ ਕਿਸਾਨ ਜਗਤਾਰ ਸਿੰਘ ਦੀ 7 ਏਕੜ ਜ਼ਮੀਨ ਵਿੱਚ ਬੀਜੀ ਟਮਾਟਰ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।

    ਕਿਸਾਨ ਮਜਬੂਰ ਹੋ ਕੇ ਖੁਦ ਟਰੈਕਟਰ ਨਾਲ ਆਪਣੀ 7 ਏਕੜ ਟਮਾਟਰ ਦੀ ਫਸਲ ਵਾਹੁਣ ਲਈ ਮਜਬੂਰ ਹੋ ਗਿਆ। ਇਹ ਦੁਖੀ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਜਿਕਰਯੋਗ ਹੈ ਕਿ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ, ਉਹ ਕਿਸਾਨ ਜਗਤਾਰ ਸਿੰਘ ਦੀਆਂ ਹਨ, ਜੋ ਆਪਣੀ ਹੀ 3 ਮਹੀਨੇ ਪੁਰਾਣੀ ਟਮਾਟਰ ਦੀ ਫਸਲ ਨੂੰ ਟਰੈਕਟਰ ਨਾਲ ਚਲਾ ਕੇ ਤਬਾਹ ਕਰ ਰਿਹਾ ਹੈ।

    ਅਸਲ ਵਿੱਚ ਲਗਾਤਾਰ ਹੋ ਰਹੀ ਬੇਮੌਸਮੀ ਬਰਸਾਤ ਕਾਰਨ ਜਗਤਾਰ ਸਿੰਘ ਦੀ 7 ਏਕੜ 'ਚ ਬੀਜੀ ਟਮਾਟਰ ਦੀ ਫਸਲ ਦਾ ਇੰਨਾ ਨੁਕਸਾਨ ਹੋਇਆ ਕਿ ਜਗਤਾਰ ਸਿੰਘ ਆਪਣੀ ਹੀ ਬੀਜੀ ਟਮਾਟਰ ਦੀ ਫਸਲ ਨੂੰ ਆਪਣੇ ਹੱਥਾਂ ਨਾਲ ਨਸ਼ਟ ਕਰਨ ਲਈ ਮਜਬੂਰ ਹੋ ਗਿਆ। ਗੱਲਬਾਤ ਕਰਦਿਆਂ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ 3 ਮਹੀਨੇ ਪਹਿਲਾਂ 7 ਏਕੜ ਜ਼ਮੀਨ 'ਚ ਟਮਾਟਰ ਦੀ ਫਸਲ ਬੀਜੀ ਸੀ, ਜਿਸ 'ਤੇ ਉਸ ਨੇ ਇਕ ਏਕੜ 'ਤੇ 50000 ਰੁਪਏ ਖਰਚ ਕੀਤੇ ਸਨ ਅਤੇ ਹੁਣ ਤੱਕ 7 ਏਕੜ ਜ਼ਮੀਨ 'ਤੇ 350000 ਰੁਪਏ ਦੇ ਕਰੀਬ ਖਰਚਾ ਹੋ ਚੁੱਕਾ ਹੈ।

    ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਉਸਦੀ ਟਮਾਟਰ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਸਨੇ ਕਿਹਾ ਕਿ ਮੈਂ ਮੀਂਹ ਦੇ ਪਾਣੀ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਉਸਦੀ ਫਸਲ ਬਰਬਾਦ ਹੋ ਗਈ ਹੈ ਅਤੇ ਹੁਣ ਉਹ ਖੁਦ ਹੀ ਅਜਿਹਾ ਕਰਨ ਲਈ ਮਜਬੂਰ ਹੈ।

    ਕਿਸਾਨ ਦਾ ਕਹਿਣਾ ਹੈ ਕਿ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਹੁਣ ਮੇਰੇ ਕੋਲ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੁਝ ਨਹੀਂ ਹੈ, ਮੈਂ ਜ਼ਮੀਨ ਵਿੱਚ ਮੱਕੀ ਦੀ ਫਸਲ ਬੀਜਾਂਗਾ ਅਤੇ ਉਸ 'ਤੇ ਖਰਚਾ ਹੋਵੇਗਾ। ਇਸ ਨੂੰ ਦੇਖਿਆ ਜਾਵੇ ਅਤੇ ਮੇਰੇ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ।

    First published:

    Tags: Cultivation, Punjab farmers, Sangrur news