ਮਾਨਸਾ ਦੀ 14 ਸਾਲਾ ਨੈਸ਼ਨਲ ਫੁੱਟਬਾਲ ਖਿਡਾਰਨ ਜ਼ਹਿਰੀਲੀ ਦਵਾਈ ਪੀਣ ਨਾਲ ਹੋਈ ਦੁਨੀਆ ਤੋਂ ਰੁਖ਼ਸਤ

Sukhwinder Singh | News18 Punjab
Updated: July 29, 2020, 9:38 AM IST
share image
ਮਾਨਸਾ ਦੀ 14 ਸਾਲਾ ਨੈਸ਼ਨਲ ਫੁੱਟਬਾਲ ਖਿਡਾਰਨ ਜ਼ਹਿਰੀਲੀ ਦਵਾਈ ਪੀਣ ਨਾਲ ਹੋਈ ਦੁਨੀਆ ਤੋਂ ਰੁਖ਼ਸਤ
ਮਾਨਸਾ ਦੀ 14 ਸਾਲਾ ਨੈਸ਼ਨਲ ਫੁੱਟਬਾਲ ਖਿਡਾਰਨ ਜ਼ਹਿਰੀਲੀ ਦਵਾਈ ਪੀਣ ਨਾਲ ਹੋਈ ਦੁਨੀਆ ਤੋਂ ਰੁਖ਼ਸਤ( ਫਾਈਲ ਫੋਟੋ)

ਮਾਨਸਾ ਦੀ 14 ਸਾਲਾ ਨੈਸ਼ਨਲ ਫੁੱਟਬਾਲ ਖਿਡਾਰਨ ਜ਼ਹਿਰੀਲੀ ਦਵਾਈ ਪੀਣ ਨਾਲ ਦੁਨੀਆ ਤੋਂ ਰੁਖਸਤ ਹੋਈ। ਮਰਨ ਤੋਂ ਪਹਿਲਾਂ ਖੇਡ ਮੈਦਾਨ ਦੀ ਮਿੱਟੀ ਦਾ ਤਿਲਕ ਲਗਾਇਆ ਅਤੇ ਆਪਣੀ ਫੁਟਬਾਲ ਜਰਸੀ ਪਹਿਣ ਕੇ ਦੁਨੀਆ ਨੂੰ ਅਲਵਿਦਾ ਕਹਿ ਗਈ।

  • Share this:
  • Facebook share img
  • Twitter share img
  • Linkedin share img
ਮਾਨਸਾ ( ਬਲਦੇਵ ਸ਼ਰਮਾ) : ਜ਼ਿਲ੍ਹੇ ਦੇ ਪਿੰਡ ਜੋਗਾ ਦੇ ਨੈਸ਼ਨਲ ਫੁੱਟਬਾਲ ਅੰਡਰ 14 ਖਿਡਾਰਨ ਅੰਜਲੀ ਕੌਰ ਨੇ   ਭੁਲੇਖੇ  ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਅੰਜਲੀ ਕੌਰ ਨੇ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ ਤੇ ਛੇ ਗੋਲਡ ਮੈਡਲ ਜਿੱਤੇ ਸਨ ਅਤੇ ਨੈਸ਼ਨਲ ਲਈ ਕੁਆਲੀਫਾਈ ਹੋ ਗਈ ਸੀ ਕਿ ਅਚਾਨਕ ਇਹ ਘਟਨਾ ਵਾਪਰ ਗਈ ਜਿਸ ਨਾਲ ਮਾਨਸਾ ਜ਼ਿਲ੍ਹੇ ਦੀ ਇੱਕ ਸਟਾਰ ਖਿਡਾਰਨ ਤੋਂ ਵਾਂਝਾ ਹੋ ਗਿਆ।

ਅੰਜਲੀ ਕੌਰ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ ਤੇ ਉਹ ਫੁੱਟਬਾਲ ਦੀ  ਐਨੀ ਦੀਵਾਨੀ ਸੀ ਕਿ ਉਸ ਨੇ ਮਰਨ ਤੋਂ ਪਹਿਲਾਂ ਆਪਣੇ ਕੋਚ  ਜਸਵੀਰ ਸਿੰਘ ਨੂੰ ਆਪਣੇ ਕੋਲ਼ ਸੱਦਿਆ ਅਤੇ ਉਸ ਨੂੰ ਖੇਡ ਮੈਦਾਨ ਦੀ ਮਿੱਟੀ ਅਤੇ ਅਪਣੀ ਫੁਟਬਾਲ  ਕਿੱਟ ‌ ਲਿਆਉਣ  ਦੀ ਬੇਨਤੀ ਕੀਤੀ। ਉਸ ਦਾ ਕੋਚ ਸਾਰਾ ਸਮਾਨ ਲੈ ਕੇ ਹਸਪਤਾਲ ਪੁੱਜਾ  ਤਾਂ ਅੰਜਲੀ ਕੌਰ ਨੇ ਪਹਿਲਾਂ ਆਪਣੀ ਜਰਸੀ ਪਾਈ ਅਤੇ ਫਿਰ ਖੇਡ ਮੈਦਾਨ ਦੀ ਮਿੱਟੀ  ਨੂੰ ਅਪਣੇ ਮੱਥੇ ਨਾਲ ਲਾਇਆ ਅਤੇ ਬੈਡ ਤੇ ਲੇਟ ਗਈ ਇਸ ਤੋਂ ਬਾਅਦ 15 ਮਿੰਟ ਬੀਤਣ ਤੇ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਮਹਿਜ਼ 14 ਸਾਲ ਦੀ ਅੰਜਲੀ ਕੌਰ ਨੇ ਫੁੱਟਬਾਲ ਦੀ ਖੇਡ ਵਿਚ ਵੱਡਾ ਨਾਮ ਖੱਟਿਆ ਸੀ ਇਸ ਮਾਮਲੇ ਤੇ ਅੰਜਲੀ ਦੇ ਕੋਚ ਜਸਬੀਰ ਸਿੰਘ ਦੱਸਦੇ ਹਨ ਕਿ ਅਜਿਹੀ ਖਿਡਾਰਨ ਬਾਰ ਬਾਰ ਪੈਦਾ ਨਹੀਂ ਹੋਣੀ ਕਿਉਂਕਿ ਉਸ ਨੇ ਛੋਟੀ ਉਮਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਸਨ ਅਤੇ ਆਖਰੀ ਸਾਹ ਤੱਕ ਉਹ ਫੁੱਟਬਾਲ ਨਾਲ ਜੁੜੀ ਰਹੀ। ਉਸ ਨੇ ਚਾਰ ਗੋਲਡ ਮੈਡਲ ਜ਼ਿਲ੍ਹਾ ਪੱਧਰ 2 ਗੋਲਡ ਮੈਡਲ ਸਟੇਟ ਪੱਧਰ ਅਤੇ ਨੈਸ਼ਨਲ ਵਾਸਤੇ ਤਿਆਰੀ ਕਰ ਰਹੀ ਸੀ।
ਅੰਜਲੀ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਪੇਟ ਖ਼ਰਾਬ ਸੀ ਤੇ ਅਚਾਨਕ ਗਲਤੀ ਨਾਲ ਉਸਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਕਰਕੇ ਉਹ ਚਾਰ ਦਿਨ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਦੀ ਹੋਈ ਸਾਡੇ ਤੋਂ ਸਦਾ ਲਈ ਵਿਛੜ ਗਈ ਅੰਜਲੀ ਦੀਆਂ ਸਾਥੀ ਖਿਡਾਰਨਾਂ ਵੀ ਉਸ ਦੇ ਚਲੇ ਜਾਣ ਤੇ ਦੁਖੀ ਨਜ਼ਰ ਆ ਰਹੀਆਂ  ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਸਟਾਰ ਖਿਡਾਰਨ ਗੁਆ ਦਿੱਤੀ  ਜਿਸ ਦੀ  ਘਾਟ ਉਨ੍ਹਾਂ ਨੂੰ ਹਰ ਮੈਚ ਵਿਚ ਰੜਕਦੀ ਰਹੇਗੀ
Published by: Sukhwinder Singh
First published: July 29, 2020, 9:38 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading