Ranji Trophy 2022: ਬਿਹਾਰ ਦੇ 22 ਸਾਲਾ ਬੱਲੇਬਾਜ਼ ਸਾਕਿਬੁਲ ਗਨੀ (sakibul gani) ਦੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਧਮਾਕੇ ਨਾਲ ਹੋਈ ਹੈ। ਗਨੀ ਨੇ ਆਪਣੇ ਪਹਿਲੇ ਦਰਜੇ ਦੇ ਮੈਚ ਵਿੱਚ ਹੀ ਤੀਹਰਾ ਸੈਂਕੜਾ ਲਗਾਇਆ। ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਹ ਰਣਜੀ ਟਰਾਫੀ (Ranji Trophy 2022) ਵਿੱਚ ਡੈਬਿਊ ਕਰਦਾ ਹੋਇਆ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ। ਸਾਕਿਬੁਲ ਗਨੀ ਨੇ ਕੋਲਕਾਤਾ 'ਚ ਖੇਡੇ ਜਾ ਰਹੇ ਰਣਜੀ ਟਰਾਫੀ ਮੈਚ 'ਚ ਮਿਜ਼ੋਰਮ ਖਿਲਾਫ 387 ਗੇਂਦਾਂ 'ਤੇ 50 ਚੌਕੇ ਲਗਾ ਕੇ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ।
ਸਾਕਿਬੁਲ ਗਨੀ ਤੋਂ ਪਹਿਲਾਂ ਫਰਸਟ ਕਲਾਸ ਡੈਬਿਊ 'ਤੇ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਮੱਧ ਪ੍ਰਦੇਸ਼ ਦੇ ਬੱਲੇਬਾਜ਼ ਅਜੈ ਰੋਹੇਰਾ ਦੇ ਨਾਮ ਸੀ। ਉਸਨੇ ਇਹ ਉਪਲਬਧੀ 2018-19 ਦੇ ਰਣਜੀ ਸੀਜ਼ਨ ਵਿੱਚ ਹੈਦਰਾਬਾਦ ਖ਼ਿਲਾਫ਼ ਹਾਸਲ ਕੀਤੀ ਸੀ। ਫਿਰ ਉਸ ਨੇ 267 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਬਿਹਾਰ ਦੇ ਸਾਕਿਬੁਲ ਨੇ ਸਿੱਧਾ ਹੀ ਤੀਹਰਾ ਸੈਂਕੜਾ ਲਗਾ ਦਿੱਤਾ। ਬਿਹਾਰ ਦੇ 22 ਸਾਲਾ ਬੱਲੇਬਾਜ਼ ਸਾਕਿਬੁਲ ਗਨੀ ਨੇ ਆਪਣੇ ਇਸ ਹੁਨਰ ਨਾਲ ਕ੍ਰਿਕੇਟ ਪ੍ਰੇਮਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ। ਉਨ੍ਹਾਂ ਦੁਆਰਾ ਖੇਡੀ ਗਈ ਇਸ ਖੇਡ ਦੇ ਸਾਰੇ ਕਾਇਲ ਹੋ ਗਏ। ਖੇਡ ਦੇ ਮੈਦਾਨ ਵਿੱਚ ਸਾਕਿਬੁਲ ਨੇ ਜਿਸ ਤਰ੍ਹਾਂ ਬੱਲਾ ਘੁਮਾਇਆ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਮਿਜ਼ੋਰਮ ਦੇ ਖਿਲਾਫ ਰਣਜੀ ਟਰਾਫੀ ਦੇ ਪਹਿਲੇ ਮੈਚ 'ਚ ਬਿਹਾਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 71 ਦੌੜਾਂ ਦੇ ਅੰਦਰ ਹੀ 3 ਵਿਕਟਾਂ ਡਿੱਗ ਗਈਆਂ। ਸਾਕਿਬੁਲ ਗਨੀ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਤੇ ਉਨ੍ਹਾਂ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ। ਇਸ ਬੱਲੇਬਾਜ਼ ਨੇ ਬਾਬੁਲ ਕੁਮਾਰ ਦੇ ਨਾਲ ਮਿਲ ਕੇ ਮਿਜ਼ੋਰਮ ਦੇ ਗੇਂਦਬਾਜ਼ਾਂ ਦੀ ਸਖਤ ਕਲਾਸ ਲਗਾਈ ਅਤੇ ਤੀਹਰਾ ਸੈਂਕੜਾ ਲਗਾਇਆ। ਇਨ੍ਹਾਂ ਦੋਵਾਂ ਵਿਚਾਲੇ ਚੌਥੀ ਵਿਕਟ ਲਈ 500 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Sports