Home /News /sports /

IPL 2022: 5 ਟੀਮਾਂ ਦੇ ਦੋ ਗਰੁੱਪ ਬਣੇ, ਹਰ ਟੀਮ ਖੇਡੇਗੀ 14 ਲੀਗ ਮੈਚ, ਜਾਣੋ ਪੂਰੀ ਜਾਣਕਾਰੀ

IPL 2022: 5 ਟੀਮਾਂ ਦੇ ਦੋ ਗਰੁੱਪ ਬਣੇ, ਹਰ ਟੀਮ ਖੇਡੇਗੀ 14 ਲੀਗ ਮੈਚ, ਜਾਣੋ ਪੂਰੀ ਜਾਣਕਾਰੀ

IPL 2022: 5 ਟੀਮਾਂ ਦੇ ਦੋ ਗਰੁੱਪ ਬਣੇ, ਹਰ ਟੀਮ ਖੇਡੇਗੀ 14 ਲੀਗ ਮੈਚ (ਸੰਕੇਤਕ ਫੋਟੋ)

IPL 2022: 5 ਟੀਮਾਂ ਦੇ ਦੋ ਗਰੁੱਪ ਬਣੇ, ਹਰ ਟੀਮ ਖੇਡੇਗੀ 14 ਲੀਗ ਮੈਚ (ਸੰਕੇਤਕ ਫੋਟੋ)

Indian Premier League 2022:  ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਾਰੀਆਂ 10 ਟੀਮਾਂ IPL 2022 ਵਿੱਚ 14 ਲੀਗ ਮੈਚ ਖੇਡਣਗੀਆਂ। ਜਿਸ ਵਿੱਚ ਹਰੇਕ ਟੀਮ ਪੰਜ ਟੀਮਾਂ ਖਿਲਾਫ ਦੋ ਮੈਚ ਅਤੇ ਚਾਰ ਟੀਮਾਂ ਖਿਲਾਫ ਇੱਕ ਮੈਚ ਖੇਡੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਸੀਜ਼ਨ 'ਚ ਲੀਗ ਮੈਚਾਂ ਸਮੇਤ ਕੁੱਲ 74 ਮੈਚ ਖੇਡੇ ਜਾਣਗੇ।

ਹੋਰ ਪੜ੍ਹੋ ...
 • Share this:

  10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਜ਼ ਅਤੇ ਲਖਨਊ ਸੁਪਰ ਜਾਇੰਟਸ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ, ਜਦਕਿ ਚੇਨਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੇਂਜਰਜ਼ ਬੈਂਗਲੁਰੂ, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਗਰੁੱਪ ਬੀ ਵਿੱਚ ਹਨ।

  ਇਸ ਤੋਂ ਪਹਿਲਾਂ 8 ਟੀਮਾਂ ਦਾ ਇਹ ਟੂਰਨਾਮੈਂਟ ਬਿਨਾਂ ਕਿਸੇ ਗਰੁੱਪ ਦੇ ਡਬਲ ਰਾਊਂਡ-ਰੋਬਿਨ ਫਾਰਮੈਟ ਵਿੱਚ ਖੇਡਿਆ ਜਾਂਦਾ ਸੀ। ਜਿਸ 'ਚ ਹਰ ਟੀਮ ਦੂਜੀਆਂ ਟੀਮਾਂ ਖਿਲਾਫ 2-2 ਮੈਚ ਖੇਡਦੀ ਸੀ ਪਰ ਇਸ ਸੀਜ਼ਨ 'ਚ ਦੋ ਨਵੀਆਂ ਟੀਮਾਂ ਦੇ ਆਉਣ ਨਾਲ ਫਾਰਮੈਟ ਬਦਲ ਗਿਆ ਹੈ। ਟੀਮਾਂ ਨੇ ਕਿੰਨੇ ਆਈਪੀਐਲ ਖ਼ਿਤਾਬ ਜਿੱਤੇ ਹਨ ਅਤੇ ਕਿੰਨੇ ਫਾਈਨਲ ਮੈਚ ਖੇਡੇ ਹਨ, ਬੀਸੀਸੀਆਈ ਨੇ ਉਸੇ ਤਰਜ਼ 'ਤੇ ਗਰੁੱਪ ਨੂੰ ਵੰਡਿਆ ਹੈ। ਪੰਜ ਵਾਰ ਆਈਪੀਐਲ ਟਰਾਫੀ ਜਿੱਤਣ ਵਾਲੀ ਮੁੰਬਈ ਪਹਿਲੇ ਸਥਾਨ 'ਤੇ ਹੈ ਜਦਕਿ ਚਾਰ ਵਾਰ ਦੀ ਚੈਂਪੀਅਨ ਚੇਨਈ ਦੂਜੇ ਸਥਾਨ 'ਤੇ ਹੈ।

  ਉਦਾਹਰਨ ਲਈ, ਕੋਲਕਾਤਾ ਨਾਈਟ ਰਾਈਡਰਜ਼ ਆਪਣੇ ਗਰੁੱਪ ਦੀਆਂ ਟੀਮਾਂ ਮੁੰਬਈ, ਰਾਜਸਥਾਨ, ਦਿੱਲੀ ਅਤੇ ਲਖਨਊ ਦੇ ਖਿਲਾਫ ਦੋ-ਦੋ ਮੈਚ ਖੇਡੇਗੀ। ਇਸ ਸੀਜ਼ਨ 'ਚ ਕੁੱਲ 70 ਲੀਗ ਮੈਚ ਖੇਡੇ ਜਾਣਗੇ, ਜਿਨ੍ਹਾਂ 'ਚੋਂ 55 ਮੈਚ ਮੁੰਬਈ 'ਚ ਅਤੇ 15 ਮੈਚ ਪੁਣੇ 'ਚ ਖੇਡੇ ਜਾਣਗੇ। ਆਈਪੀਐਲ 2022 ਦੇ 20 ਮੈਚ ਵਾਨਖੇੜੇ ਸਟੇਡੀਅਮ ਵਿੱਚ, 15 ਮੈਚ ਬ੍ਰੇਬੋਰਨ ਸਟੇਡੀਅਮ ਵਿੱਚ, 20 ਮੈਚ ਡੀਵਾਈ ਪਾਟਿਲ ਸਟੇਡੀਅਮ ਵਿੱਚ ਅਤੇ 15 ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਜਾਣਗੇ।

  ਹਰੇਕ ਟੀਮ ਵਾਨਖੇੜੇ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਚਾਰ-ਚਾਰ ਮੈਚ ਖੇਡੇਗੀ, ਜਦਕਿ ਬ੍ਰੇਬੋਰਨ ਸਟੇਡੀਅਮ (ਸੀਸੀਆਈ) ਅਤੇ ਪੁਣੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਤਿੰਨ-ਤਿੰਨ ਮੈਚ ਖੇਡੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ IPL 2022 ਦਾ ਪਹਿਲਾ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ, ਜਦਕਿ ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਵੇਗਾ।
  Published by:rupinderkaursab
  First published:

  Tags: IPL 2022, Ipl 2022 teams, KOLKATAKNIGHTRIDERS, MumbaiIndians, Sports

  ਅਗਲੀ ਖਬਰ