Home /News /sports /

Afghanistan Vs Pakistan: ਅਫਗਾਨਿਸਤਾਨ ਤੇ ਪਾਕਿਸਤਾਨ ਆਪਸ 'ਚ ਭਿੜੇ, ਆਸਿਫ ਅਲੀ ਨੇ ਮਾਰਨ ਲਈ ਚੁੱਕਿਆ ਬੱਲਾ

Afghanistan Vs Pakistan: ਅਫਗਾਨਿਸਤਾਨ ਤੇ ਪਾਕਿਸਤਾਨ ਆਪਸ 'ਚ ਭਿੜੇ, ਆਸਿਫ ਅਲੀ ਨੇ ਮਾਰਨ ਲਈ ਚੁੱਕਿਆ ਬੱਲਾ

Afghanistan Vs Pakistan: ਅਫਗਾਨਿਸਤਾਨ ਤੇ ਪਾਕਿਸਤਾਨ ਆਪਸ 'ਚ ਭਿੜੇ, ਆਸਿਫ ਅਲੀ ਨੇ ਮਾਰਨ ਲਈ ਚੁੱਕਿਆ ਬੱਲਾ

Afghanistan Vs Pakistan: ਅਫਗਾਨਿਸਤਾਨ ਤੇ ਪਾਕਿਸਤਾਨ ਆਪਸ 'ਚ ਭਿੜੇ, ਆਸਿਫ ਅਲੀ ਨੇ ਮਾਰਨ ਲਈ ਚੁੱਕਿਆ ਬੱਲਾ

Afghanistan Vs Pakistan:  ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੇ ਏਸ਼ੀਆ ਕੱਪ (Asia Cup) 'ਚ 'ਸੁਪਰ ਫੋਰ' ਪੜਾਅ ਦਾ ਰੋਮਾਂਚਕ ਮੁਕਾਬਲਾ ਹੋਇਆ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਅੰਤਿਮ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਲਗਾਤਾਰ ਛੱਕੇ ਲਗਾਏ। ਜਿਸ ਨਾਲ ਪਾਕਿਸਤਾਨ ਨੇ ਸ਼੍ਰੀਲੰਕਾ ਦੇ ਨਾਲ ਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਇਕ ਵਿਕਟ ਨਾਲ ਜਿੱਤ ਦਰਜ ਕੀਤੀ। ਇਸ ਕ੍ਰਿਕਟ ਮੈਚ ਦੌਰਾਨ ਸਟੇਡੀਅਮ ਵਿੱਚ ਕਾਫੀ ਹਗਾਮਾ ਹੋਇਆ ਅਤੇ ਮੈਚ ਤੋਂ ਬਾਅਦ ਨਿਰਾਸ਼ ਅਫਗਾਨੀ ਪ੍ਰਸ਼ੰਸਕਾਂ ਨੇ ਕੁਰਸੀਆਂ ਦੀ ਭੰਨ ਤੋੜ ਵੀ ਕੀਤੀ।

ਹੋਰ ਪੜ੍ਹੋ ...
  • Share this:

Afghanistan Vs Pakistan:  ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੇ ਏਸ਼ੀਆ ਕੱਪ (Asia Cup) 'ਚ 'ਸੁਪਰ ਫੋਰ' ਪੜਾਅ ਦਾ ਰੋਮਾਂਚਕ ਮੁਕਾਬਲਾ ਹੋਇਆ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਅੰਤਿਮ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਲਗਾਤਾਰ ਛੱਕੇ ਲਗਾਏ। ਜਿਸ ਨਾਲ ਪਾਕਿਸਤਾਨ ਨੇ ਸ਼੍ਰੀਲੰਕਾ ਦੇ ਨਾਲ ਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਇਕ ਵਿਕਟ ਨਾਲ ਜਿੱਤ ਦਰਜ ਕੀਤੀ। ਇਸ ਕ੍ਰਿਕਟ ਮੈਚ ਦੌਰਾਨ ਸਟੇਡੀਅਮ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਮੈਚ ਤੋਂ ਬਾਅਦ ਨਿਰਾਸ਼ ਅਫਗਾਨੀ ਪ੍ਰਸ਼ੰਸਕਾਂ ਨੇ ਕੁਰਸੀਆਂ ਦੀ ਭੰਨ ਤੋੜ ਵੀ ਕੀਤੀ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਮੁੱਖ ਕਾਰਜਕਾਰੀ ਸ਼ਫੀਕ ਸਟੈਨਿਕਜ਼ਈ ਇਸ ਬਾਰੇ ਚੱਲ ਰਹੀ ਸੋਸ਼ਲ ਮੀਡੀਆ 'ਤੇ ਗਰਮ ਬਹਿਸ ਵਿੱਚ ਸ਼ਾਮਿਲ ਹੋਏ।

ਖੇਡ ਦੌਰਾਨ ਅਫਗਾਨਿਸਤਾਨ ਦੇ ਗੇਂਦਬਾਜ਼ ਫਰੀਦ ਅਹਿਮਦ ਗੁੱਸੇ ਭਰੇ ਅੰਦਜ਼ ਵਿੱਚ ਪਾਕਿਸਤਾਨ ਦੇ ਖਿਡਾਰੀ ਆਸਿਫ ਅਲੀ ਵੱਲ ਵਧਿਆ ਤੇ ਉਸਨੂੰ ਧਮਕੀ ਭਰੇ ਇਸ਼ਾਰੇ ਕਰਨ ਲੱਗਿਆ। ਆਸਿਫ ਅਲੀ ਨੇ ਜਵਾਬ 'ਚ ਆਪਣਾ ਬੱਲਾ ਚੁੱਕ ਲਿਆ ਅਤੇ ਦੋਵੇਂ ਖਿਡਾਰੀ ਲਗਭਗ ਆਪਸ 'ਚ ਆਹਮੋ-ਸਾਹਮਣੇ ਹੋ ਗਏ। ਇਸ ਤਰ੍ਹਾਂ ਨਾਲ ਸ਼ਾਰਜਾਹ 'ਚ ਖੇਡਿਆ ਜਾ ਰਿਹਾ ਇਹ ਮੈਚ ਦੋ ਧਿਰਾਂ ਦੀ ਆਪਸੀ ਟੱਕਰ ਵਿੱਚ ਬਦਲ ਗਿਆ। ਮੈਚ ਖ਼ਤਮ ਹੋਣ ਤੋਂ ਬਾਅਦ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਕਾਫ਼ੀ ਹਗਾਮਾ ਹੋਇਆ। ਅਫਗਾਨਿਸਤਾਨ ਦੇ ਪ੍ਰਸ਼ੰਸਕ, ਹਾਰ ਤੋਂ ਨਿਰਾਸ਼ ਹੋ ਕੇ ਕੁਰਸੀਆਂ ਤੋੜਣ ਲੱਗੇ ਅਤੇ ਪਾਕਿਸਤਾਨ ਸਮਰਥਕਾਂ 'ਤੇ ਹਮਲਾ ਕਰਦੇ ਹੋਏ ਨਜ਼ਰ ਆਏ।

ਅਖਤਰ ਵੱਲੋਂ ਟਵਿੱਟਰ 'ਤੇ ਇਸ ਮੈਚ ਸੰਬੰਧੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਅਫਗਾਨੀ ਪ੍ਰਸ਼ੰਸਕ ਕੁਰਸੀਆਂ ਤੋੜਦੇ ਨਜ਼ਰ ਆ ਰਹੇ ਹਨ। ਇਸ ਪੋਸਟ ਦੀ ਕੈਪਸ਼ਨ ਵਿੱਚ ਅਖ਼ਤਰ ਨੇ ਲਿਖਿਆ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਅਫ਼ਗਾਨੀ ਪ੍ਰਸੰਸਕ ਕੀ ਕਰ ਰਹੇ ਹਨ। ਅਜਿਹਾ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਕੀਤਾ ਹੈ। ਇਹ ਇਕ ਖੇਡ ਹੈ ਤੇ ਇਸਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਿਆ ਜਾਣਾ ਚਾਹੀਦਾ ਹੈ। @shafiqStanikzai ਤੁਹਾਡੇ ਹਜੂਮ ਅਤੇ ਖਿਡਾਰੀਆਂ ਦੋਹਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਜੇਕਰ ਤੁਸੀਂ ਇਸ ਖੇਡ ਵਿਚ ਤਰੱਕੀ ਕਰਨਾ ਚਾਹੰਦੇ ਹੋ।

ਅਫਗਾਨੀਸਤਾਨ ਦਾ @shafiqStanikzai ਨੇ ਇਸਦਾ ਜਵਾਬ ਦਿੰਦਾ ਕਿਹਾ ਕਿ, "ਹਜੂਮ ਦੇ ਜਜਬਾਤਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਅਤੇ ਕ੍ਰਿਕਟ ਦੀ ਦੁਨੀਆਂ ਵਿਚ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਹੋਈਆਂ ਹਨ। ਤੁਸੀਂ ਪਹਿਲਾਂ ਕਬੀਰ ਖਾਨ, ਇੰਜਮਾਮ ਭਾਈ ਅਤੇ ਰਾਸ਼ਿਦ ਲਾਤੀਫ ਤੋਂ ਪੁੱਛੋ ਕਿ ਅਸੀਂ ਉਹਨਾਂ ਨਾਲ ਕਿਵੇਂ ਵਰਤਿਆ ਹੈ। ਮੈਂ ਤੁਹਾਨੂੰ ਇਕ ਸਲਾਹ ਦਿੰਦਾ ਹਾਂ ਕਿ, ਅਗਲੀ ਵਾਰ ਬਾਤ ਕੋ ਨੇਸ਼ਨ ਪੇ ਮਤ ਲੇਨਾ।"

Published by:Rupinder Kaur Sabherwal
First published:

Tags: Afghanistan, Asia Cup Cricket 2022, Cricket News, Cricket news update, Pakistan