ਮਸ਼ਹੂਰ ਬਾਸਕਟਬਾਲ ਖਿਡਾਰੀ ਤੇ ਬੇਟੀ ਦੀ 9 ਜਾਣਿਆਂ ਸਮੇਤ ਹੋਈ ਮੌਤ, ਇਹ ਰਹੀ ਵਜ੍ਹਾ

News18 Punjabi | News18 Punjab
Updated: January 27, 2020, 12:45 PM IST
share image
ਮਸ਼ਹੂਰ ਬਾਸਕਟਬਾਲ ਖਿਡਾਰੀ ਤੇ ਬੇਟੀ ਦੀ 9 ਜਾਣਿਆਂ ਸਮੇਤ ਹੋਈ ਮੌਤ, ਇਹ ਰਹੀ ਵਜ੍ਹਾ
ਮਸ਼ਹੂਰ ਬਾਸਕਟਬਾਲ ਖਿਡਾਰੀ ਤੇ ਬੇਟੀ ਦੀ 9 ਜਾਣਿਆਂ ਸਮੇਤ ਹੋਈ ਮੌਤ, ਇਹ ਰਹੀ ਵਜ੍ਹਾ

ਹੈਲੀਕਾਪਟਰ ਕੈਲਾਬੇਸਸ ਸ਼ਹਿਰ ਦੇ ਉੱਤੋਂ ਲੰਘਿਆ ਤਾਂ ਉਸ ‘ਚ ਅੱਗ ਲੱਗ ਗਈ ਅਤੇ ਉਹ ਕਰੈਸ਼ ਹੋ ਗਿਆ। ਹੈਲੀਕਾਪਟਰ ‘ਚ 9 ਲੋਕ ਸਵਾਰ ਸੀ, ਜਿਸ ‘ਚ ਉਨ੍ਹਾਂ ਦੀ ਬੇਟੀ ਵੀ ਸ਼ਾਮਿਲ ਸੀ। ਇਸ ਹਾਦਸੇ ‘ਚ ਸਾਰਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਹੈਲੀਕਾਪਟਰ ਹਾਦਸੇ ‘ਚ ਮਸ਼ਹੂਰ ਅਮਰੀਕੀ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇਅੰਟ (Kobe Bryant) ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਜਦੋਂ ਇਹ ਹਾਦਸਾ ਹੋਇਆ ਤਾਂ ਬ੍ਰਾਇਨਟ ਆਪਣੇ ਨਿੱਜੀ ਹੈਲੀਕਾਪਟਰ (Helicopter Crash) ਨਾਲ ਯਾਤਰਾ ਕਰ ਰਹੇ ਸੀ। ਉਨ੍ਹਾਂ ਦਾ ਹੈਲੀਕਾਪਟਰ ਜਿਵੇਂ ਹੀ ਕੈਲਾਬੇਸਸ ਸ਼ਹਿਰ ਦੇ ਉੱਤੋਂ ਲੰਘਿਆ ਤਾਂ ਉਸ ‘ਚ ਅੱਗ ਲੱਗ ਗਈ ਅਤੇ ਉਹ ਕਰੈਸ਼ ਹੋ ਗਿਆ। ਖ਼ਬਰ ਹੈ ਕਿ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਹੈਲੀਕਾਪਟਰ ‘ਚ 9 ਲੋਕ ਸਵਾਰ ਸੀ, ਜਿਸ ‘ਚ ਉਨ੍ਹਾਂ ਦੀ ਬੇਟੀ ਵੀ ਸ਼ਾਮਿਲ ਸੀ। ਇਸ ਹਾਦਸੇ ‘ਚ ਸਾਰਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ।ਜਾਣਕਾਰੀ ਮੁਤਾਬਿਕ ਇਹ ਹਾਦਸਾ ਲਾਸ ਐਂਜਲਸ ਦੇ ਨੇੜੇ 65 ਕਿਮੀ ਦੂਰ ਹੋਇਆ। ਇਹ ਕੋਬੇ ਦਾ ਨਿਜੀ ਹੈਲੀਕਾਪਟਰ ਸੀ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ‘ਚ ਹਵਾ ‘ਚ ਹੀ ਅੱਗ ਲੱਗ ਗਈ, ਜਿਸ ਤੋਂ ਬਾਅਦ ਉਹ ਚੱਕਰ ਖਾਂਦੇ ਹੋਏ ਥੱਲੇ ਝਾੜੀਆਂ ‘ਚ ਡਿੱਗ ਗਿਆ। ਹੈਲੀਕਾਪਟਰ ਦੇ ਜ਼ਮੀਨ ਤੇ ਡਿੱਗਦੇ ਹੀ ਉਸ ‘ਚ ਧਮਾਕਾ ਹੋਇਆ ਅਤੇ ਹੈਲੀਕਾਪਟਰ ‘ਚ ਸਵਾਰ ਸਾਰੇ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
41 ਸਾਲਾ ਕੋਬੇ ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ (NBA) ‘ਚ 20 ਸਾਲ ਰਹੇ ਅਤੇ ਇਸ ਦੌਰਾਨ 5 ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਕੋਬੇ ਨੇ ਅਪ੍ਰੈਲ 2016 ‘ਚ ਰਿਟਾਇਰਮੈਂਟ ਦੀ ਘੋਸ਼ਣਾ ਕਰ ਦਿੱਤੀ। ਉਨ੍ਹਾਂ ਨੇ 2018 ‘ਚ ਬਾਸਕੇਟਬਾਲ ਤੇ ਬਣੀ ਐਨੀਮੇਟਡ ਫਿਲਮ ਲਈ ਵੀ ਆਸਕਰ ਜਿੱਤਿਆ।
First published: January 27, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading