Sania Mirza- Shoaib Malik Divorce: ਅਜਿਹੀਆਂ ਅਫਵਾਹਾਂ ਹਨ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਤਲਾਕ ਹੋਣ ਵਾਲਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਜੋੜੇ ਨੇ ਕੁਝ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਅਧਿਕਾਰਤ ਤੌਰ 'ਤੇ ਤਲਾਕ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਅਨੁਸਾਰ, ਜੋੜਾ ਆਪਣੇ ਵੱਖ ਹੋਣ ਦੀ ਘੋਸ਼ਣਾ ਕਰਨ ਤੋਂ ਪਹਿਲਾਂ ਸਾਂਝੇਦਾਰ ਵਜੋਂ ਕੁਝ ਸ਼ੋਅ ਲਈ ਇਕੱਠੇ ਸ਼ੂਟ ਕਰਨ ਲਈ ਵੀ ਸਹਿਮਤ ਹੋ ਗਿਆ ਹੈ।
ਦੱਸਣਯੋਗ ਹੈ ਕਿ ਹੁਣ ਪਾਕਿਸਤਾਨ ਦੇ ਇੱਕ ਓਟੀਟੀ ਪਲੇਟਫਾਰਮ ਨੇ ਅੱਜ ਇੱਕ ਨਵੇਂ ਸ਼ੋਅ ਦਾ ਐਲਾਨ ਕੀਤਾ ਹੈ, ਜਿਸਦਾ ਨਾਮ ਹੈ 'ਦਿ ਮਿਰਜ਼ਾ ਮਲਿਕ ਸ਼ੋਅ'। ਜ਼ਾਹਰ ਤੌਰ 'ਤੇ ਇਹ ਇੱਕ ਟਾਕ ਸ਼ੋਅ ਹੈ, ਜਿਸ ਦੀ ਮੇਜ਼ਬਾਨੀ ਸਾਨੀਆ ਅਤੇ ਸ਼ੋਏਬ ਕਰਨਗੇ ਅਤੇ ਇਸ ਵਿੱਚ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।
ਹਾਲਾਂਕਿ ਇਸ ਕਾਰਨ ਇਸ ਜੋੜੀ ਦੇ ਪ੍ਰਸ਼ੰਸਕ ਦੁਚਿੱਤੀ 'ਚ ਫਸ ਗਏ ਹਨ। ਜਦੋਂ ਕਿ ਕੁਝ ਪ੍ਰਸ਼ੰਸਕ ਇਹ ਸੋਚ ਕੇ ਰਾਹਤ ਦਾ ਸਾਹ ਲੈ ਰਹੇ ਹਨ ਕਿ ਦੋਵਾਂ ਵਿਚਕਾਰ ਸਭ ਕੁਝ ਠੀਕ ਹੈ, ਕੁਝ ਪ੍ਰਸ਼ੰਸਕ ਤਲਾਕ ਦੀਆਂ ਅਫਵਾਹਾਂ ਨੂੰ ਸ਼ੋਅ ਲਈ ਪ੍ਰਚਾਰ ਸਟੰਟ ਵਜੋਂ ਵਿਚਾਰ ਰਹੇ ਹਨ। ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਸ਼ੁਕਰ ਅੱਲ੍ਹਾ! ਇਹ ਦੇਖ ਕੇ ਰਾਹਤ ਮਿਲੀ। ਇਕ ਹੋਰ ਯੂਜ਼ਰ ਨੇ ਲਿਖਿਆ, 'ਤਲਾਕ ਪਬਲੀਸਿਟੀ ਦੇ ਮਕਸਦ ਲਈ ਸੀ। ਇਹ ਸ਼ਰਮਨਾਕ ਗੱਲ ਹੈ!'
ਕਿਸੇ ਨੇ ਇਹ ਵੀ ਟਿੱਪਣੀ ਕੀਤੀ ਕਿ ਇਹ ਸ਼ੂਟ ਅੱਠ ਮਹੀਨੇ ਪਹਿਲਾਂ ਕੀਤਾ ਗਿਆ ਸੀ ਜਦੋਂ ਜੋੜੇ ਵਿਚਕਾਰ ਸਭ ਠੀਕ ਸੀ। ਨਾ ਤਾਂ ਸ਼ੋਏਬ ਅਤੇ ਨਾ ਹੀ ਸਾਨੀਆ ਨੇ ਇਸ ਨੂੰ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਅਫਵਾਹਾਂ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਬੇਟੇ ਇਜ਼ਹਾਨ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਮਲਿਕ ਨੇ ਸਾਨੀਆ ਨਾਲ ਧੋਖਾ ਕੀਤਾ ਹੈ ਅਤੇ ਇਹ ਉਨ੍ਹਾਂ ਦੇ ਵੱਖ ਹੋਣ ਦਾ ਇੱਕ ਵੱਡਾ ਕਾਰਨ ਹੈ ਪਰ ਜਦੋਂ ਤੱਕ ਸਾਨੀਆ ਅਤੇ ਸ਼ੋਏਬ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਹੁੰਦਾ, ਉਦੋਂ ਤੱਕ ਪ੍ਰਸ਼ੰਸਕ ਉਲਝਣ ਵਿੱਚ ਹੀ ਰਹਿਣਗੇ ਅਤੇ ਅੰਦਾਜ਼ੇ ਲਗਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Divorce, Sania Mirza, Viral news