ਅਮਿਤ ਪੰਘਾਲ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਾਕਸਰ ਬਣੇ

News18 Punjab
Updated: September 21, 2019, 6:42 PM IST
share image
ਅਮਿਤ ਪੰਘਾਲ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਾਕਸਰ ਬਣੇ

  • Share this:
  • Facebook share img
  • Twitter share img
  • Linkedin share img
ਵਰਲਡ ਚੈਂਪੀਸ਼ਿਪ (World Championship) ਦੇ ਫਾਇਨਲ ਵਿਚ ਪੁੱਜ ਕੇ ਇਤਿਹਾਸ ਸਿਰਜਣ ਵਾਲੇ ਭਾਰਤੀ ਮੁੱਕੇਬਾਜ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਕਿਹਾ ਕਿ ਉਨ੍ਹਾਂ ਦਾ ਕੰਮ ਹਾਲੇ ਪੂਰਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਦਾ ਟੀਚਾ ਗੋਲਡ ਮੈਡਲ ਜਿੱਤਣ ਦਾ ਹੈ।

ਏਸ਼ੀਅਨ ਚੈਂਪੀਅਨ (Asian Champion) ਅਮਿਤ ਪੰਘਾਲ ਨੇ ਸ਼ੁਕਰਵਾਰ ਨੂੰ ਸੈਮੀਫਾਈਨਲ ਵਿਚ ਕਜਾਕੀਸਤਾਨ ਦੇ ਸਾਕੇਨ ਬਿਜਿਸਿਨੋਵ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਾਕਸਰ ਬਣ ਗਏ ਹਨ। ਦੂਜੇ ਫਾਇਨਲ ਮੁਕਾਬਲੇ ਵਿਚ ਪੰਘਾਲ ਉਜਬੇਕਿਸਤਾਨ ਦੇ ਸ਼ਾਖੋਬੇਦਿਨ ਜੋਇਰੋਵ ਨਾਲ ਭਿੜਨਗੇ। ਸ਼ਾਖੋਬੇਦਿਨ ਜੋਇਰੋਵ ਨੇ ਫਰਾਂਸ ਦੇ ਬਿਲਾਲ (Bilal Benama) ਨੂੰ ਦੂਜੇ ਸੈਮੀਫਾਇਨਲ ਵਿਚ ਹਰਾਇਆ ਸੀ। ਫਾਇਨਲ ਮੁਕਾਬਲੇ 'ਤੇ ਪੰਘਾਲ ਨੇ ਕਿਹਾ ਕਿ ਫਾਈਨਲ ਵਿਚ ਉਹ ਮੁੱਕਾਬਾਜ ਹੈ ਜੋ ਮੇਰੇ ਤੋਂ ਲੰਮਾ ਹੈ, ਪਰ ਉਸਦੇ ਪੰਜ ਵਿਚ ਮੇਰੇ ਵਰਗਾ ਦਮਖਮ ਨਹੀਂ ਹੈ। ਫਾਇਨਲ ਵਿਚ ਜਿਸ ਮੁੱਕੇਬਾਜ ਨਾਲ ਮੁਕਾਬਲਾ ਹੈ, ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਮੈਂ ਪੁਰਾਣਾ ਵੀਡੀਓ ਦੇਖ ਕੇ ਮੁਕਾਬਲੇ ਦੀ ਤਿਆਰੀ ਕਰਾਂਗਾ।
First published: September 21, 2019, 6:40 PM IST
ਹੋਰ ਪੜ੍ਹੋ
ਅਗਲੀ ਖ਼ਬਰ