ਡਾਕਟਰਾਂ ਨੇ ਖੇਡਣ ਤੋਂ ਕੀਤਾ ਸੀ ਮਨਾ, 68 ਸਾਲ ਦੇ ਵਰਿੰਦਰ ਮਲਿਕ ਨੇ ਮੈਡਲ ਜਿੱਤ ਰਚਿਆ ਇਤਿਹਾਸ

News18 Punjabi | News18 Punjab
Updated: February 17, 2020, 10:39 AM IST
share image
ਡਾਕਟਰਾਂ ਨੇ ਖੇਡਣ ਤੋਂ ਕੀਤਾ ਸੀ ਮਨਾ, 68 ਸਾਲ ਦੇ ਵਰਿੰਦਰ ਮਲਿਕ ਨੇ ਮੈਡਲ ਜਿੱਤ ਰਚਿਆ ਇਤਿਹਾਸ
ਡਾਕਟਰਾਂ ਨੇ ਖੇਡਣ ਤੋਂ ਕੀਤਾ ਸੀ ਮਨਾ, 68 ਸਾਲ ਦੇ ਵਰਿੰਦਰ ਮਲਿਕ ਨੇ ਮੈਡਲ ਜਿੱਤ ਰਚਿਆ ਇਤਿਹਾਸ

68 ਸਾਲ ਦੀ ਉਮਰ ਵਿਚ ਵਰਿੰਦਰ ਮਲਿਕ (Virendra Malik) ਨੇ ਆਲ ਇੰਡੀਆ ਮਾਸਟਰ ਐਥਲੈਟਿਕਸ (All India Master Atheletics) ਵਿਚ ਬ੍ਰਾਂਜ ਮੈਡਲ ਜਿੱਤਿਆ ਹੈ।

  • Share this:
  • Facebook share img
  • Twitter share img
  • Linkedin share img
ਪਾਨੀਪਤ ਦੇ ਪਿੰਡ ਉਗਰਾਖੇੜੀ ਦੇ ਵਰਿੰਦਰ ਮਲਿਕ (Virendra Malik) ਨੇ 68 ਸਾਲ ਦੀ ਉਮਰ ਦੇ ਵਿਚ ਬ੍ਰਾਂਜ ਮੈਡਲ (Bronje Medal) ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਰਿੰਦਰ ਨੂੰ ਕੁਝ ਸਾਲ ਪਹਿਲਾਂ ਹਾਰਟ ਅਟੈਕ ਆਇਆ ਸੀ ਅਤੇ ਇਸਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਖੇਡਣ ਤੋਂ ਮਨਾ ਕਰ ਦਿੱਤਾ ਸੀ। ਇਸ ਦੇ ਬਾਅਦ ਵੀ ਵਰਿੰਦਰ ਨੇ ਖੇਡਣਾ ਨਹੀਂ ਛੱਡਿਆ ਅਤੇ ਆਪਣੀ ਮਿਹਨਤ ਦੇ ਨਾਲ 68 ਸਾਲ ਦੀ ਉਮਰ ਵਿਚ ਆਲ ਇੰਡੀਆ ਮਾਸਟਰ ਐਥਲੈਟਿਕਸ (All India Master Atheletics) ਵਿਚ ਬ੍ਰਾਂਜ ਜਿੱਤਿਆ। ਵਰਿੰਦਰ ਮਲਿਕ ਪਿਛਲੇ ਪੰਜ ਸਾਲ ਤੋਂ ਲਗਾਤਾਰ ਮੈਡਲ ਜਿੱਤ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਦਰਜਨਾਂ ਨੈਸ਼ਨਲ ਅਤੇ ਸਟੇਟ ਲੈਵਲ ਤੇ ਮੈਡਲ ਜਿੱਤੇ ਹਨ।

ਵਰਿੰਦਰ ਮਲਿਕ ਦੇ ਹੌਂਸਲੇ ਨੂੰ ਸਾਰੇ ਸਲਾਮ ਕਰ ਰਹੇ ਹਨ। ਪੰਚਕੂਲਾ ਦੇ ਦੇਵੀਲਾਲ ਸਟੇਡੀਅਮ ਵਿਚ 7 ਤੋਂ 11 ਫਰਵਰੀ ਤੱਕ ਆਯੋਜਿਤ ਹੋਈ ਆਲ ਇੰਡੀਆ ਮਾਸਟਰਸ ਐਥਲੀਟ ਚੈਂਪੀਅਨਸ਼ਿਪ ਵਿਚ ਉਗਰਾਖੇੜੀ ਪਿੰਡ ਦੇ ਵਰਿੰਦਰ ਮਲਿਕ ਨੇ ਤਿੰਨ ਮੈਡਲ ਜਿੱਤੇ ਹਨ। ਵਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਜੈਵਲੀਨ ਥ੍ਰੋ ਵਿਚ ਤੀਜਾ, ਸ਼ਾਟਪੁੱਟ ਥ੍ਰੋ, ਲਾਂਗ ਜੰਪ ਵਿਚ ਤੀਜਾ ਅਤੇ ਹਾਈ ਜੰਪ ਵਿਚ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਪਹਿਲਾ ਵੀ ਉਹ ਕਈ ਵਾਰ ਰਾਜ ਅਤੇ ਨੈਸ਼ਨਲ ਲੈਵਲ ਤੇ ਮੈਡਲ ਜਿੱਤ ਚੁੱਕੇ ਹਨ।
ਕਈ ਸਾਲ ਪਹਿਲਾਂ ਵਰਿੰਦਰ ਮਲਿਕ ਨੂੰ ਆਇਆ ਸੀ ਹਾਰਟ ਅਟੈਕ
ਕਈ ਸਾਲ ਪਹਿਲਾਂ ਵਰਿੰਦਰ ਮਲਿਕ ਨੂੰ ਹਾਰਟ ਅਟੈਕ ਆਇਆ ਤਾਂ ਡਾਕਟਰਾਂ ਨੇ ਕਿਹਾ ਖੇਡ ਮੈਦਾਨ ਤੋਂ ਦੂਰ ਰਹੋ, ਪਰ ਖੇਡਾਂ ਵੱਲ ਲਗਾਓ ਨੇ ਮੈਦਾਨ ਤੋਂ ਦੂਰੀ ਨਹੀਂ ਬਣਨ ਦਿੱਤੀ ਅਤੇ ਮਿਹਨਤ, ਲਗਨ ਨਾਲ ਬਿਮਾਰੀ ਨੂੰ ਹਰਾ ਕੇ ਇਕ ਵਾਰ ਨਹੀਂ ਲਗਾਤਾਰ ਪੰਜ ਵਾਰ ਆਲ ਇੰਡੀਆ ਮਾਸਟਰ ਐਥਲੈਟਿਕਸ ਚੈਂਪੀਅਨ ਜੇਤੂ ਬਣੇ।
First published: February 17, 2020, 10:39 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading