• Home
 • »
 • News
 • »
 • sports
 • »
 • ANNOUNCEMENT OF CASH AWARD OF RS 50 50 LAKH TO 9 DAUGHTERS OF HARYANA INCLUDED IN INDIAN WOMEN HOCKEY TEAM

Tokyo Olympics: ਹਰਿਆਣਾ ਸਰਕਾਰ 9 ਮਹਿਲਾ ਹਾਕੀ ਖਿਡਾਰਣਾਂ ਨੂੰ 50-50 ਲੱਖ ਰੁਪਏ ਦੇਵੇਗੀ

ਹਰਿਆਣਾ ਸਰਕਾਰ ਨੇ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਹਰਿਆਣਾ ਦੀਆਂ ਨੌਂ ਧੀਆਂ ਨੂੰ 50-50 ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਗਿਆ ਹੈ।

ਭਾਰਤੀ ਮਹਿਲਾ ਹਾਕੀ ਟੀਮ 'ਚ ਸ਼ਾਮਲ ਹਰਿਆਣਾ ਦੀਆਂ 9 ਧੀਆਂ ਨੂੰ 50-50 ਲੱਖ ਰੁਪਏ ਦੇ ਨਕਦ ਪੁਰਸਕਾਰ ਦੇਣ ਦਾ ਐਲਾਨ(PIC:Twitter@ianuragthakur)

 • Share this:
  ਚੰਡੀਗੜ੍ਹ : ਭਾਰਤੀ ਮਹਿਲਾ ਹਾਕੀ ਨੇ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੂੰ ਮੈਡਲ ਨਹੀਂ ਮਿਲਿਆ, ਪਰ ਆਪਣੇ ਪਿਛਲੇ ਮੈਚ ਵਿੱਚ ਟੀਮ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਕਾਂਸੀ ਦੇ ਤਗਮੇ ਤੋਂ ਖੁੰਝ ਗਈ। ਹਰਿਆਣਾ ਸਰਕਾਰ ਨੇ ਹੁਣ ਇਨ੍ਹਾਂ ਮਹਿਲਾ ਹਾਕੀ ਖਿਡਾਰਣਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਰਿਆਣਾ ਸਰਕਾਰ ਨੇ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਹਰਿਆਣਾ ਦੀਆਂ ਨੌਂ ਧੀਆਂ ਨੂੰ 50-50 ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਗਿਆ ਹੈ।

  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਰਾਣੀ ਝਾਂਸੀ ਵਾਂਗ ਅੰਤ ਤਕ ਲੜਾਈ ਲੜੀ। ਹਾਲਾਂਕਿ, ਉਹ ਹਾਰ ਗਈਆਂ ਪਰ ਆਖਿਰ ਤੱਕ ਜਬਰਦਸਤ ਟੱਕਰ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੀਆਂ ਖਿਡਾਰਣਾਂ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

  ਪੁਰਸ਼ ਖਿਡਾਰੀਆਂ 'ਤੇ ਵੀ ਐਲਾਨ

  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਲਈ ਟੀਮ ਵਿੱਚ ਸ਼ਾਮਲ ਹਰਿਆਣਾ ਦੇ ਦੋਵਾਂ ਖਿਡਾਰੀਆਂ ਨੂੰ ਸੀਨੀਅਰ ਕੋਚ (ਗਰੁੱਪ ਬੀ) ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਪਲਾਟ ਦੋਵਾਂ ਨੂੰ ਰਿਆਇਤੀ ਦਰਾਂ ਤੇ ਮੁਹੱਈਆ ਕਰਵਾਏ ਜਾਣਗੇ।  ਮੁੱਖ ਮੰਤਰੀ ਨੇ ਇਹ ਐਲਾਨ ਹਰਿਆਣਾ ਕੈਬਨਿਟ ਮੀਟਿੰਗ ਤੋਂ ਬਾਅਦ ਕੀਤੇ।

  Tokyo Olympics 2020: ਓਲੰਪਿਕਸ 'ਚ ਮੈਡਲ ਤੋਂ ਖੁੰਝੀ ਭਾਰਤੀ ਮਹਿਲਾ ਹਾਕੀ, ਬ੍ਰਿਟੇਨ ਨੇ 4-3 ਨਾਲ ਹਾਸਲ ਕੀਤੀ ਜਿੱਤ

  ਦਹੀਆ ਨੂੰ ਚਾਰ ਕਰੋੜ ਰੁਪਏ

  ਟੋਕੀਓ ਓਲੰਪਿਕਸ ਵਿੱਚ ਕੁਸ਼ਤੀ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਪਹਿਲਵਾਨ ਰਵੀ ਦਹੀਆ ਨੂੰ ਹਰਿਆਣਾ ਸਰਕਾਰ 4 ਕਰੋੜ ਦਾ ਇਨਾਮ ਦੇਵੇਗੀ। ਇਸ ਤੋਂ ਇਲਾਵਾ ਕਲਾਸ ਵਨ ਦੀ ਨੌਕਰੀ ਦਿੱਤੀ ਜਾਵੇਗੀ। ਹਰਿਆਣਾ ਵਿੱਚ ਜਿੱਥੇ ਵੀ ਉਹ ਚਾਹੁਣ, 50%ਦੀ ਰਿਆਇਤ ਤੇ ਇੱਕ ਪਲਾਟ ਦਿੱਤਾ ਜਾਵੇਗਾ ਸੀਐਮ ਖੱਟਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਖੱਟਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੁਕਾਬਲਾ ਬਹੁਤ ਹੀ ਕੰਡਮ ਸੀ। ਰਵੀ ਦਹੀਆ ਨੂੰ ਥੋੜੇ ਅੰਤਰ ਨਾਲ ਚਾਂਦੀ ਨਾਲ ਸੰਤੁਸ਼ਟ ਰਹਿਣਾ ਪਿਆ।
  Published by:Sukhwinder Singh
  First published: