ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਬੇਟੀ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵਾਮਿਕਾ ਦੀ ਪਹਿਲੀ ਤਸਵੀਰ ਨੇ ਇੰਟਰਨੈੱਟ `ਤੇ ਤਹਿਲਕਾ ਮਚਾ ਦਿਤਾ ਹੈ।
ਬੇਬੀ ਵਾਮਿਕਾ ਨੂੰ ਲੈਕੇ ਅਨੁਸ਼ਕਾ ਵਿਰਾਟ ਦੇ ਫ਼ੈਨਜ਼ ਦੇ ਵੱਖੋ ਵੱਖਰੇ ਰੀਐਕਸ਼ਨਜ਼ ਆ ਰਹੇ ਹਨ। ਕਿਸੇ ਨੇ ਕਮੈਂਟ ਕੀਤਾ ਕਿ "ਇਹ ਤਾਂ ਜੂਨੀਅਰ ਵਿਰਾਟ ਹੈ", ਕਿਸੇ ਨੇ ਕਿਹਾ, "ਵਾਮਿਕਾ ਇਜ਼ ਸੋ ਕਿਊਟ"।
ਕੇਪਟਾਊਨ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਤੀਜੇ ਵਨਡੇ ਮੈਚ 'ਚ ਵਿਰਾਟ ਕੋਹਲੀ ਨੇ 50 ਓਵਰਾਂ ਦੇ ਫਾਰਮੈਟ 'ਚ ਆਪਣੇ ਕਰੀਅਰ ਦਾ 64ਵਾਂ ਅਰਧ ਸੈਂਕੜਾ ਲਗਾਇਆ, ਜਿਸ ਨੂੰ ਉਨ੍ਹਾਂ ਨੇ ਆਪਣੀ ਬੇਟੀ ਵਾਮਿਕਾ ਨੂੰ ਸਮਰਪਿਤ ਕਰਦੇ ਹੋਏ ਖਾਸ ਤਰੀਕੇ ਨਾਲ ਜਸ਼ਨ ਮਨਾਇਆ।
ਨਿਊਲੈਂਡਸ 'ਚ ਦੱਖਣੀ ਅਫਰੀਕਾ ਖਿਲਾਫ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵਿਰਾਟ ਕੋਹਲੀ ਨੇ 77.38 ਦੀ ਸਟ੍ਰਾਈਕ ਰੇਟ ਨਾਲ 84 ਗੇਂਦਾਂ 'ਚ 65 ਦੌੜਾਂ ਬਣਾਈਆਂ, ਜਿਸ 'ਚ 5 ਚੌਕੇ ਸ਼ਾਮਲ ਸਨ। ਕੋਹਲੀ ਨੂੰ ਕੇਸ਼ਵ ਮਹਾਰਾਜ ਨੇ ਤੇਂਬਾ ਬਾਵੁਮਾ ਦੇ ਹੱਥੋਂ ਕੈਚ ਕਰਵਾਇਆ।
ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦਾ ਚਿਹਰਾ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਆਪਣੇ ਜਜ਼ਬਾਤ ਨੂੰ ਰੋਕ ਨਹੀਂ ਸਕੇ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦੇਣ ਲੱਗੇ। ਲੋਕਾਂ ਨੇ ਦੇਖਿਆ ਕਿ ਵਾਮਿਕਾ ਦਾ ਚਿਹਰਾ ਵਿਰਾਟ ਬਚਪਨ 'ਚ ਉਸ ਤਰ੍ਹਾਂ ਦਾ ਹੀ ਹੈ। ਆਓ ਕੁਝ ਚੋਣਵੇਂ ਟਵੀਟਸ 'ਤੇ ਇੱਕ ਨਜ਼ਰ ਮਾਰੀਏ।
ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦਾ ਚਿਹਰਾ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਆਪਣੇ ਜਜ਼ਬਾਤ ਨੂੰ ਰੋਕ ਨਹੀਂ ਸਕੇ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦੇਣ ਲੱਗੇ। ਲੋਕਾਂ ਨੇ ਦੇਖਿਆ ਕਿ ਵਾਮਿਕਾ ਦਾ ਚਿਹਰਾ ਵਿਰਾਟ ਬਚਪਨ 'ਚ ਉਸ ਤਰ੍ਹਾਂ ਦਾ ਹੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।