ਫੀਫਾ ਵਰਲਡ ਕੱਪ ਦਾ ਫਾਇਨਲ ਮੁਕਾਬਲਾ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਚੈਂਪੀਅਨ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਾ ਰਿਹਾ ਹੈ। ਅਰਜਨਟੀਨਾ ਹਾਫ ਟਾਇਮ ਤੱਕ ਤੱਕ 2-0 ਨਾਲ ਅੱਗੇ ਸੀ। ਦੋਵੇਂ ਟੀਮਾਂ ਦੋ ਵਾਰ ਇਹ ਟੂਰਨਾਮੈਂਟ ਜਿੱਤ ਚੁੱਕੀਆਂ ਹਨ। FA ਵਿਸ਼ਵ ਕੱਪ ਦੇ ਖਿਤਾਬ ਦੀ ਗੱਲ ਕਰੀਏ ਤਾਂ ਇੱਥੇ ਦੋਵੇਂ ਟੀਮਾਂ ਬਰਾਬਰ ਹਨ। ਫਰਾਂਸ ਅਤੇ ਅਰਜਨਟੀਨਾ ਦੋਵਾਂ ਕੋਲ 2-2 ਖਿਤਾਬ ਹਨ। ਫਰਾਂਸ ਨੇ 1998 ਅਤੇ ਫਿਰ 2018 ਵਿੱਚ ਇਸ ਨੂੰ ਜਿੱਤਿਆ। ਅਰਜਨਟੀਨਾ ਦੀ ਗੱਲ ਕਰੀਏ ਤਾਂ ਪਹਿਲੀ ਵਾਰ 1978 ਵਿੱਚ ਅਤੇ ਦੂਜੀ ਵਾਰ 1986 ਵਿੱਚ ਇਹ ਟਰਾਫੀ ਆਪਣੇ ਨਾਮ ਕੀਤੀ ਸੀ।
ਪਹਿਲੇ ਹਾਫ ਦੇ ਪਹਿਲੇ 12 ਮਿੰਟਾਂ 'ਚ ਮੇਸੀ ਦਾ ਅਰਜਨਟੀਨਾ ਚੜ੍ਹਤ 'ਚ ਨਜ਼ਰ ਆ ਰਿਹਾ ਸੀ। ਜ਼ਿਆਦਾ ਤੋਂ ਜ਼ਿਆਦਾ ਮੇਸੀ ਦੀ ਟੀਮ ਨੇ ਹੁਣ ਤੱਕ ਫਰੈਂਚ ਹਾਫ 'ਚ ਗੇਂਦ ਨੂੰ ਆਪਣੇ ਕੋਲ ਰੱਖਿਆ ਹੈ। ਮੈਚ ਦਾ ਪਹਿਲਾ ਗੋਲ ਨਾਲ ਕਪਤਾਨ ਲਿਓਨਲ ਮੇਸੀ ਨੇ ਪਹਿਲਾ ਗੋਲ ਕਰਕੇ ਅਰਜਨਟੀਨਾ ਨੂੰ 1-0 ਦੀ ਬੜ੍ਹਤ ਦਿਵਾਈ। ਉਨ੍ਹਾਂ ਇਹ ਗੋਲ 23ਵੇਂ ਮਿੰਟ ਵਿੱਚ ਪੈਨਲਟੀ ’ਤੇ ਕੀਤਾ। ਦੂਜਾ ਗੋਲ ਏਂਜਲ ਡੀ ਮਾਰੀਆ ਨੇ ਕੀਤਾ। ਦੋਵਾਂ ਗੋਲਾਂ ਦੀ ਬਦੌਲਤ ਅਰਜਨਟੀਨਾ ਨੇ ਮੈਚ 'ਤੇ ਮਜ਼ਬੂਤ ਪਕੜ ਬਣਾਈ ਰੱਖੀ। ਉਹ ਗੇਂਦ ਉੱਤੇ ਕਬਜ਼ਾ ਕਰਨ ਵਿੱਚ ਵੀ ਅੱਗੇ ਹੈ। ਅਰਜਨਟੀਨਾ ਨੇ 60 ਫੀਸਦੀ ਗੇਂਦ 'ਤੇ ਕਬਜ਼ਾ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਫਰਾਂਸ ਦਾ ਗੇਂਦ 'ਤੇ ਕਬਜ਼ਾ 40 ਫੀਸਦੀ ਹੈ।
ਦੱਸ ਦਈਏ ਕਿ ਅਰਜਟੀਨਾ ਦੇ ਮੇਸੀ ਲੋਇਨ ਨੇ ਫਾਈਨਲ ਦੀ ਸ਼ੁਰੂਆਤੀ ਇਲੈਵਨ ਵਿੱਚ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ। ਮੇਸੀ ਹੁਣ ਵਿਸ਼ਵ ਕੱਪ 'ਚ 26 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਸਾਬਕਾ ਜਰਮਨ ਅਨੁਭਵੀ ਲੋਥਰ ਮੈਥੌਸ ਦਾ ਰਿਕਾਰਡ ਤੋੜ ਦਿੱਤਾ। ਪਹਿਲੇ ਹਾਫ ਦੇ ਪਹਿਲੇ 12 ਮਿੰਟਾਂ 'ਚ ਮੇਸੀ ਦਾ ਅਰਜਨਟੀਨਾ ਚੜ੍ਹਤ 'ਚ ਨਜ਼ਰ ਆ ਰਿਹਾ ਸੀ। ਜ਼ਿਆਦਾ ਤੋਂ ਜ਼ਿਆਦਾ ਮੇਸੀ ਦੀ ਟੀਮ ਨੇ ਹੁਣ ਤੱਕ ਫਰੈਂਚ ਹਾਫ 'ਚ ਗੇਂਦ ਨੂੰ ਆਪਣੇ ਕੋਲ ਰੱਖਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: FIFA, FIFA World Cup