ਅਰਜੁਨ ਚੀਮਾ ਨੇ ਨਿਸ਼ਾਨੇਬਾਜ਼ੀ ਵਿਚ ਸੋਨੇ ਦਾ ਤਮਗਾ ਫੁੰਡਿਆ


Updated: January 14, 2019, 6:57 PM IST
ਅਰਜੁਨ ਚੀਮਾ ਨੇ ਨਿਸ਼ਾਨੇਬਾਜ਼ੀ ਵਿਚ ਸੋਨੇ ਦਾ ਤਮਗਾ ਫੁੰਡਿਆ

Updated: January 14, 2019, 6:57 PM IST
ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿਚ ਪੰਜਾਬ ਨੇ ਅੱਜ ਇਕ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਅੱਜ ਦੇ ਤਮਗਿਆਂ ਨੂੰ ਮਿਲਾ ਕੇ ਪੰਜਾਬ ਵੱਲੋਂ ਹੁਣ ਤੱਕ ਜਿੱਤੇ ਤਮਗਿਆਂ ਦੀ ਕੁੱਲ ਗਿਣਤੀ 47 ਹੋ ਗਈ ਹੈ ਜਿਸ ਵਿੱਚ 16 ਸੋਨੇ, 13 ਚਾਂਦੀ ਤੇ 18 ਕਾਂਸੀ ਦੇ ਤਮਗੇ ਸ਼ਾਮਲ ਹਨ।

ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਜਿੱਤੇ ਤਮਗਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜੁਨ ਚੀਮਾ ਨੇ ਅੰਡਰ 21 ਦੇ ਏਅਰ ਪਿਸਟਲ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਅੰਡਰ 17 ਹਾਕੀ ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਫਾਈਨਲ ਵਿੱਚ ਪੰਜਾਬ ਦੀ ਟੀਮ ਨੂੰ ਹਰਿਆਣਾ ਹੱਥੋਂ 0-1 ਨਾਲ ਹਾਰ ਮਿਲੀ। ਰਾਜ ਕੰਵਰ ਸਿੰਘ ਸੰਧੂ ਨੇ ਅੰਡਰ 17 ਦੇ ਏਅਰ ਪਿਸਟਲ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਗਗਨਦੀਪ ਗਿੱਲ ਨੇ ਅੰਡਰ 17 ਵੇਟਲਿਫਟਿੰਗ ਦੇ 102 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ ਅੱਗੇ ਦੱਸਿਆ ਕਿ ਫੁਟਬਾਲ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ।
First published: January 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...