ਬਿਨਾਂ ਮੋਦੀ ਸਰਕਾਰ ਦੀ ਮਨਜ਼ੂਰੀ ਦੇ ਪਾਕਿਸਤਾਨ ਪਹੁੰਚੀ ਭਾਰਤੀ ਕਬੱਡੀ ਟੀਮ, ਉੱਠਿਆ ਵਿਵਾਦ

News18 Punjabi | News18 Punjab
Updated: February 10, 2020, 12:45 PM IST
share image
ਬਿਨਾਂ ਮੋਦੀ ਸਰਕਾਰ ਦੀ ਮਨਜ਼ੂਰੀ ਦੇ ਪਾਕਿਸਤਾਨ ਪਹੁੰਚੀ ਭਾਰਤੀ ਕਬੱਡੀ ਟੀਮ, ਉੱਠਿਆ ਵਿਵਾਦ
ਸਰਕਾਰ ਤੋਂ ਮਨਜ਼ੂਰੀ ਲਏ ਬਿਨਾਂ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਪਾਕਿਸਤਾਨ ਪਹੁੰਚੀ ਭਾਰਤੀ ਟੀਮ, ਖੜ੍ਹਾ ਹੋਇਆ ਵਿਵਾਦ..ਜਾਣੋ ਸਾਰਾ ਮਾਮਲਾ..

ਪਾਕਿਸਤਾਨ ਪਹੁੰਚੀ ਭਾਰਤੀ ਕਬੱਡੀ ਟੀਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਕੇਂਦਰੀ ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ਕਿਸੇ ਵੀ ਟੀਮ ਨੂੰ ਇਸ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਮਨਜੂਰੀ ਨਹੀਂ ਦਿੱਤੀ ਗਈ। ਜਦਕਿ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਾਰੇ ਖਿਡਾਰੀ ਆਪਣੇ ਪੱਧਰ ਤੇ ਪਾਕਿਸਤਾਨ ਗਏ ਹਨ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਪਹੁੰਚੀ ਭਾਰਤੀ ਕਬੱਡੀ ਟੀਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਹ ਟੀਮ ਪਾਕਿਸਤਾਨ ਵਿਚ ਕਬੱਡੀ ਵਿਸ਼ਵ ਕੱਪ ‘ਚ ਹਿੱਸਾ ਲੈਣ ਪਹੁੰਚੀ ਹੈ, ਪਰ ਕੇਂਦਰੀ ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ਕਿਸੇ ਵੀ ਟੀਮ ਨੂੰ ਇਸ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਮਨਜੂਰੀ ਨਹੀਂ ਦਿੱਤੀ ਗਈ। ਜਦੋਂ ਕਿ ਇਸ ਟੀਮ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਭੇਜਿਆ ਹੈ ਅਤੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਾਰੇ ਖਿਡਾਰੀ ਆਪਣੇ ਪੱਧਰ ਤੇ ਪਾਕਿਸਤਾਨ ਗਏ ਹਨ। ਨਾਲ ਹੀ ਕਿਹਾ ਕਿ ਇਹ ਕੋਈ ਕੌਮਾਂਤਰੀ ਮੁਕਾਬਲਾ ਨਹੀਂ ਹੈ, ਸਗੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਦਲ ਸ਼ਨੀਵਾਰ ਨੂੰ ਵਾਹਗਾ ਬਾਰਡਰ ਰਾਹੀਂ ਲਾਹੌਰ ਪਹੁੰਚਿਆ, ਜਿਸ ਦਾ ਆਯੋਜਨ ਪਹਿਲੀ ਵਾਰ ਪਾਕਿਸਾਤਨ ਵਿਚ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਭਾਰਤੀਆਂ ਦੇ ਲਾਹੌਰ ਪਹੁੰਚਣ ਦੀਆਂ ਫੋਟੋਆਂ ਤੇ ਫੁਟੇਜ ਆ ਰਹੀ ਹੈ। ਟੂਰਨਾਮੈਂਟ ਸੋਮਵਾਰ ਤੋਂ ਲਾਹੌਰ ਦੇ ਪੰਜਾਬ ਫੁੱਟਬਾਲ ਸਟੇਡੀਅਮ ਵਿਚ ਸ਼ੁਰੂ ਹੋਵੇਗਾ। ਕੁਝ ਮੈਚ ਫੈਸਲਾਬਾਦ ਤੇ ਗੁਜਰਾਤ ਵਿਚ ਖੇਡੇ ਜਾਣਗੇ।

ਕਿਸੇ ਵੀ ਟੀਮ ਨੂੰ ਮਜ਼ੂਰੀ ਨਹੀਂ ਦਿੱਤੀ : ਐੱਸਪੀ ਗਰਗ


ਭਾਰਤੀ ਐਮੇਚਿਓਰ ਕਬੱਡੀ ਮਹਾਸੰਘ (ਏ. ਕੇ. ਐੱਫ. ਆਈ.) ਦੇ ਪ੍ਰਸ਼ਾਸਕ ਅਧਿਕਾਰੀ  ਜੱਜ (ਰਿਟਾ.) ਐੱਸ. ਪੀ. ਗਰਗ ਨੇ ਕਿਹਾ ਕਿ ਰਾਸ਼ਟਰੀ ਸੰਸਥਾ ਨੇ ਕਿਸੇ ਵੀ ਟੀਮ ਨੂੰ ਮਜ਼ੂਰੀ ਨਹੀਂ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਸਾਨੂੰ ਉਸ ਸਮੇਂ ਪਤਾ ਲੱਗਾ ਜਦੋਂ ਇਸ ਬਾਰੇ ਵਿਚ ਸੂਚਨਾ ਮੰਗੀ ਗਈ। ਏ. ਕੇ. ਐੱਫ. ਆਈ. ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦਾ। ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਿਦੇਸ਼ੀ ਪ੍ਰਤੀਯੋਗਿਤਾਵਾਂ ਵਿਚ ਹਿੱਸੇਦਾਰੀ ਦੀ ਪ੍ਰਕਿਰਿਆ ਵਿਚ ਰਾਸ਼ਟਰੀ ਮਹਾਸੰਘ ਖੇਡ ਮੰਤਰਾਲੇ ਨੂੰ ਸੂਚਨਾ ਦਿੰਦਾ ਹੈ, ਜਿਹੜਾ ਰਾਜਨੀਤਿਕ ਮਨਜ਼ੂਰੀ ਲਈ ਵਿਦੇਸ਼ ਮੰਤਰਾਲੇ ਤੇ ਸੁਰੱਖਿਆ ਮਨਜ਼ੂਰੀ ਲਈ ਗ੍ਰਹਿ ਮੰਤਰਾਲੇ ਨੂੰ ਲਿਖਦਾ ਹੈ, ਭਾਵੇਂ ਹੀ ਸਰਕਾਰ ਇਸ ਦਲ ਦਾ ਖਰਚਾ ਚੁੱਕ ਰਹੀ ਹੋਵੇ ਜਾਂ ਨਹੀਂ।

ਪਾਕਿਸਾਤਨ ਪੰਜਾਬ ਦੇ ਖੇਡ ਮੰਤਰੀ ਨੇ ਕੀਤਾ ਭਾਰਤੀ ਦਲ ਦਾ ਸਵਾਗਤ


ਇਸ ਤੋਂ ਪਹਿਲਾਂ ਪਾਕਿਸਾਤਨ ਪੰਜਾਬ ਦੇ ਖੇਡ ਮੰਤਰੀ ਰਾਏ ਤੈਮੂਰ ਖਾਨ ਭੱਟੀ ਨੇ ਲਾਹੌਰ ਦੇ ਹੋਟਲ ਵਿਚ ਭਾਰਤੀ ਦਲ ਦਾ ਸਵਾਗਤ ਕੀਤਾ। ਪਾਕਿਸਤਾਨ ਕਬੱਡੀ ਮਹਾਸੰਘ ਦੇ ਅਧਿਕਾਰੀਆਂ ਨੇ ਭਾਰਤੀ ਖਿਡਾਰੀਆਂ ਦੇ ਵਾਹਗਾ ਬਾਰਡਰ ਤੋਂ ਪਾਕਿਸਤਾਨ ਪਹੁੰਚਣ 'ਤੇ ਫੁੱਲਾਂ ਦੇ ਹਾਰ ਨਾਲ ਸਵਾਗਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਘੇਰੇ ਵਿਚ ਲਾਹੌਰ ਦੇ ਹੋਟਲ ਵਿਚ ਪਹੁੰਚਾਇਆ ਗਿਆ। ਪਾਕਿਸਾਤਨੀ ਆਯੋਜਕਾਂ ਨੇ ਕਿਹਾ ਕਿ ਆਸਟਰੇਲੀਆ, ਇੰਗਲੈਂਡ, ਜਰਮਨੀ, ਈਰਾਨ, ਅਜਰਬੇਜਾਨ, ਸਿਏਰਾ ਲਿਓਨ, ਕੀਨੀਆ ਤੇ ਕੈਨੇਡਾ ਦੀਆਂ ਟੀਮਾਂ ਵੀ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀਆਂ ਹਨ। ਜੇਤੂ ਟੀਮ ਨੂੰ ਇਕ ਕਰੋੜ ਜਦਕਿ ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।
First published: February 10, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading