Home /News /sports /

Arshdeep Singh: ਅਰਸ਼ਦੀਪ ਸਿੰਘ-ਦੀਪਕ ਚਾਹਰ ਨੇ ਖੇਡ ਦੇ ਮੈਦਾਨ 'ਚ ਦਿਖਾਇਆ ਕਮਾਲ, T-20 ਵਿਸ਼ਵ ਕੱਪ 'ਚ ਬਣਾਈ ਜਗ੍ਹਾ

Arshdeep Singh Ind Vs Sa: ਟੀਮ ਇੰਡੀਆ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਮੈਚ 'ਚ 8 ਵਿਕਟਾਂ ਨਾਲ ਵੱਡੀ ਜਿੱਤ ਹਾਸਿਲ ਕੀਤੀ ਹੈ। ਮੁਸ਼ਕਿਲ ਪਿੱਚ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 106 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਟੀਮ ਇੰਡੀਆ ਨੇ ਸਿਰਫ 2 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਟੀਮ ਇੰਡੀਆ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਫਰੀਕੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।

ਹੋਰ ਪੜ੍ਹੋ ...
 • Share this:

  ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਨਾਲ ਜਿੱਤਿਆ ਮੈਦਾਨ

  ਦੱਸ ਦਈਏ ਕਿ ਸੀਨੀਅਰ ਗੇਂਦਬਾਜ਼ਾਂ ਦੀ ਗੈਰ-ਮੌਜੂਦਗੀ ਵਿੱਚ ਅਰਸ਼ਦੀਪ ਸਿੰਘ (Arshdeep Singh) ਅਤੇ ਦੀਪਕ ਚਾਹਰ (Deepak Chahar) ਨੇ ਸ਼ਾਨਦਾਰ ਗੇਂਦਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਅਤੇ ਦੱਖਣੀ ਅਫਰੀਕਾ ਦੀ ਹਾਲਤ ਖਰਾਬ ਕਰ ਦਿੱਤੀ। ਖਤਰਨਾਕ ਗੇਂਦਬਾਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੱਖਣੀ ਅਫਰੀਕਾ ਦੀ ਅੱਧੀ ਟੀਮ ਸਿਰਫ 9 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਈ।

  ਜੇਕਰ ਮਿਸ਼ਨ ਟੀ-20 ਵਰਲਡ ਕੱਪ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਟੀਮ ਦਾ ਹਿੱਸਾ ਹਨ। ਅਰਸ਼ਦੀਪ ਨੇ IPL 'ਚ ਬਿਹਤਰੀਨ ਗੇਂਦਬਾਜ਼ੀ ਤੋਂ ਬਾਅਦ ਟੀਮ ਇੰਡੀਆ 'ਚ ਜਗ੍ਹਾ ਬਣਾਈ, ਉਦੋਂ ਤੋਂ ਹੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਅਜਿਹੇ 'ਚ ਉਹ ਟੀ-20 ਵਿਸ਼ਵ ਕੱਪ ਦੀ ਟੀਮ 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ।

  ਦੀਪਕ ਚਾਹਰ ਕਰ ਰਹੇ ਧਮਾਕੇਦਾਰ ਵਾਪਸੀ

  ਦੂਜੇ ਪਾਸੇ ਜੇਕਰ ਦੀਪਕ ਚਾਹਰ ਦੀ ਗੱਲ ਕਰੀਏ ਤਾਂ ਉਹ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸਨ ਅਤੇ ਇਸ ਤੋਂ ਬਾਅਦ ਕੁਝ ਹੀ ਮੈਚ ਖੇਡੇ ਸਨ। ਅਜਿਹੇ 'ਚ ਉਹ ਸਟੈਂਡਬਾਏ ਦਾ ਹਿੱਸਾ ਹੈ ਪਰ ਟੀਮ ਇੰਡੀਆ ਦੇ ਨਾਲ ਆਸਟ੍ਰੇਲੀਆ ਦਾ ਦੌਰਾ ਕਰੇਗਾ, ਜੇਕਰ ਕੋਈ ਗੇਂਦਬਾਜ਼ ਜ਼ਖਮੀ ਹੁੰਦਾ ਹੈ ਤਾਂ ਦੀਪਕ ਬੈਕਅੱਪ ਦੇ ਤੌਰ 'ਤੇ ਕੰਮ ਕਰ ਸਕਦਾ ਹੈ।

  ਭਾਰਤ ਨੇ ਦਿਖਾਇਆ ਕਮਾਲ

  ਤਿਰੂਵਨੰਤਪੁਰਮ ਟੀ-20 'ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਰਸ਼ਦੀਪ ਨੇ ਆਪਣੇ ਪਹਿਲੇ ਹੀ ਓਵਰ ਵਿੱਚ 3 ਵਿਕਟਾਂ ਲਈਆਂ ਅਤੇ ਦੂਜੇ ਪਾਸੇ ਦੀਪਕ ਚਾਹਰ ਨੇ ਤਬਾਹੀ ਮਚਾ ਦਿੱਤੀ। ਅਫਰੀਕਾ ਦਾ ਸਕੋਰ 9 ਦੌੜਾਂ 'ਤੇ ਪੰਜ ਵਿਕਟਾਂ 'ਤੇ ਸਿਮਟ ਗਿਆ ਸੀ। ਪਰ ਇਸ ਤੋਂ ਬਾਅਦ ਅਫਰੀਕਾ ਨੇ ਕੁਝ ਵਾਪਸੀ ਕਰਦੇ ਹੋਏ ਸਕੋਰ 106 ਬਣਾਇਆ। ਪਰ ਟੀਮ ਇੰਡੀਆ ਦੀ ਤਰਫੋਂ ਸੂਰਿਆਕੁਮਾਰ ਯਾਦਵ ਅਤੇ ਕੇਐੱਲ ਰਾਹੁਲ ਦੇ ਅਰਧ ਸੈਂਕੜੇ ਦੇ ਆਧਾਰ 'ਤੇ ਜਿੱਤ ਆਸਾਨ ਹੋ ਗਈ। 8 ਵਿਕਟਾਂ ਦੀ ਜਿੱਤ ਨਾਲ ਭਾਰਤ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।

  Published by:Rupinder Kaur Sabherwal
  First published:

  Tags: Arshdeep Singh, Cricket, Cricket News, Cricket news update, Cricketer, Sports, T20 World Cup