Home /News /sports /

ਇੱਕ ਵਾਰ ਟਵਿੱਟਰ 'ਤੇ ਫਿਰ ਛਾਇਆ ਅਰਸ਼ਦੀਪ ਸਿੰਘ, ਥੋੜ੍ਹੇ ਦਿਨ ਪਹਿਲਾਂ ਹੋਇਆ ਸੀ ਟ੍ਰੋਲ, ਨਫ਼ਰਤ ਕਰਨ ਵਾਲਿਆਂ ਨੂੰ ਜਵਾਬ

ਜੇਕਰ ਤੁਹਾਨੂੰ ਯਾਦ ਹੋਵੇ ਤਾਂ ਥੋੜ੍ਹੇ ਦਿਨ ਪਹਿਲਾਂ ਭਾਰਤ-ਪਾਕਿਸਤਾਨ ਦੇ ਮੈਚ ਦੌਰਾਨ ਕੈਚ ਛੁੱਟਣ ਕਾਰਨ ਅਰਸ਼ਦੀਪ ਸਿੰਘ ਨੂੰ ਲੋਕਾਂ ਨੇ ਇੰਟਰਨੈੱਟ 'ਤੇ ਬਹੁਤ ਬੋਲ ਕੁਬੋਲ ਬੋਲੇ ਸਨ ਪਰ ਬੁੱਧਵਾਰ ਨੂੰ ਤਿਰੂਵਨੰਤਪੁਰਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੀ-20 ਮੁਕਾਬਲੇ ਦੌਰਾਨ ਉਸਨੇ ਆਪਣੇ ਆਪ ਨੂੰ ਇੱਕ ਵਧੀਆ ਗੇਂਦਬਾਜ਼ ਵਜੋਂ ਪੇਸ਼ ਕਰਕੇ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ। ਸਿੰਘ ਨੇ ਆਪਣੇ ਓਵਰ ਦੀ ਦੂਜੀ ਗੇਂਦ 'ਤੇ ਕਵਿੰਟਨ ਡੀ ਕਾਕ ਨੂੰ ਆਊਟ ਕੀਤਾ ਅਤੇ ਰਿਲੇ ਰੋਸੋ ਦਾ ਕੈਚ ਕਰਵਾਇਆ। ਫਿਰ ਉਸਨੇ ਡੇਵਿਡ ਮਿਲਰ ਨੂੰ ਇਨਸਵਿੰਗਰ ਨਾਲ ਕਲੀਨ ਬੋਲਡ ਕੀਤਾ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ ਅਰਸ਼ਪ੍ਰੀਤ ਨੇ ਆਪਣੇ ਪਹਿਲੇ ਓਵਰ 'ਚ ਹੀ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਉੱਡਾ ਦਿੱਤੀਆਂ। ਇਸ ਕਾਰਨਾਮਾ ਹੁੰਦੇ ਸਾਰ ਹੀ ਟਵਿੱਟਰ 'ਤੇ ਅਰਸ਼ਦੀਪ ਸਿੰਘ ਛਾ ਗਿਆ ਅਤੇ ਮੀਮ ਬਣਾਉਣ ਵਾਲਿਆਂ ਨੇ ਟਵਿੱਟਰ ਤੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਭਾਰਤ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਹਾਲ ਹੀ ਵਿੱਚ ਸਮਾਪਤ ਹੋਈ ਭਾਰਤ-ਆਸਟ੍ਰੇਲੀਆ 3 ਮੈਚਾਂ ਦੀ T20 ਸੀਰੀਜ਼ ਦੌਰਾਨ ਅਰਸ਼ਦੀਪ ਸਿੰਘ ਨੂੰ ਬਹੁਤ ਯਾਦ ਕੀਤਾ।

  ਭਾਰਤ-ਪਾਕਿਸਤਾਨ ਦੇ ਮੈਚ ਦੌਰਾਨ ਕੈਚ ਛੁੱਟਣ ਕਾਰਨ ਅਰਸ਼ਦੀਪ ਸਿੰਘ ਨੂੰ ਉਸਦੀ ਪਹਿਚਾਣ ਨੂੰ ਲੈ ਕੇ ਬਹੁਤ ਸਾਰੇ ਕੰਮੈਂਟ ਕੀਤੇ ਗਏ ਸਨ ਜਿਸਦਾ ਜਵਾਬ ਖਿਡਾਰੀ ਨੇ ਬੋਲ ਕੇ ਦੇਣ ਦੀ ਬਜਾਏ ਆਪਣੇ ਖੇਡ ਦੇ ਰਹੀ ਦਿੱਤਾ ਹੈ।

  ਤੁਹਾਨੂੰ ਦੱਸ ਦੇਈਏ ਕਿ ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਤੇ ਉਮੇਸ਼ ਯਾਦਵ ਸਾਰੇ ਮੋਹਾਲੀ ਵਿੱਚ ਆਸਟਰੇਲੀਆ ਦੇ ਖਿਲਾਫ ਪਹਿਲੇ ਟੀ-20 ਆਈ ਮੁਕਾਬਲੇ ਵਿੱਚ ਮਹਿੰਗੇ ਸਾਬਤ ਹੋਏ ਜਿੱਥੇ ਭਾਰਤ 209 ਦੇ ਵੱਡੇ ਟੀਚੇ ਦਾ ਬਚਾਅ ਕਰਨ ਵਿੱਚ ਅਸਫਲ ਰਿਹਾ। ਭਾਰਤ ਨੇ ਹਾਲਾਂਕਿ ਵਾਪਸੀ ਕਰਦੇ ਹੋਏ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ।

  Published by:Sarafraz Singh
  First published:

  Tags: Arshdeep Singh, Cricketer, Twitter