Home /News /sports /

Asia Cup 2022: ਪਾਕਿਸਤਾਨ ਨੇ ਕਸੀ ਕਮਰ, ਮੁਕਾਬਲਾ ਜਿੱਤਣ ਲਈ ਭੇਜਿਆ ਗਿਆ ਇੱਕ ਹੋਰ ਗੇਂਦਬਾਜ਼ੀ ਕੋਚ

Asia Cup 2022: ਪਾਕਿਸਤਾਨ ਨੇ ਕਸੀ ਕਮਰ, ਮੁਕਾਬਲਾ ਜਿੱਤਣ ਲਈ ਭੇਜਿਆ ਗਿਆ ਇੱਕ ਹੋਰ ਗੇਂਦਬਾਜ਼ੀ ਕੋਚ

Asia Cup 2022: ਪਾਕਿਸਤਾਨ ਨੇ ਕਸੀ ਕਮਰ, ਮੁਕਾਬਲਾ ਜਿੱਤਣ ਲਈ ਭੇਜਿਆ ਗਿਆ ਇੱਕ ਹੋਰ ਗੇਂਦਬਾਜ਼ੀ ਕੋਚ

Asia Cup 2022: ਪਾਕਿਸਤਾਨ ਨੇ ਕਸੀ ਕਮਰ, ਮੁਕਾਬਲਾ ਜਿੱਤਣ ਲਈ ਭੇਜਿਆ ਗਿਆ ਇੱਕ ਹੋਰ ਗੇਂਦਬਾਜ਼ੀ ਕੋਚ

Asia Cup 2022, India vs Pakistan: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਏਸ਼ੀਆ ਕੱਪ(Asia Cup) 'ਚ ਟੀਮ ਦੇ ਮੁੱਖ ਗੇਂਦਬਾਜ਼ੀ ਕੋਚ ਸ਼ਾਨ ਟੈਟ ਦੀ ਮਦਦ ਲਈ ਲਾਹੌਰ ਸਥਿਤ ਆਪਣੇ ਨੈਸ਼ਨਲ ਹਾਈ ਪਰਫਾਰਮੈਂਸ ਸੈਂਟਰ ਤੋਂ ਗੇਂਦਬਾਜ਼ੀ ਕੋਚ ਭੇਜਿਆ ਹੈ। ਮੁੱਖ ਕੋਚ ਸਕਲੈਨ ਮੁਸ਼ਤਾਕ ਦੀ ਸਿਫਾਰਿਸ਼ ਤੋਂ ਬਾਅਦ ਉਮਰ ਰਾਸ਼ਿਦ ਪਾਕਿਸਤਾਨ ਟੀਮ ਨਾਲ ਜੁੜਨ ਲਈ ਰਵਾਨਾ ਹੋ ਗਏ। ਉਮਰ ਰਾਸ਼ਿਦ ਮੁੱਖ ਤੌਰ 'ਤੇ ਪਾਕਿਸਤਾਨ ਦੇ 22 ਸਾਲਾ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ ਨਾਲ ਕੰਮ ਕਰਨਗੇ। ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਜਗ੍ਹਾ ਹਸਨੈਨ ਨੂੰ ਪਾਕਿਸਤਾਨੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

    ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਏਸ਼ੀਆ ਕੱਪ(Asia Cup) 'ਚ ਟੀਮ ਦੇ ਮੁੱਖ ਗੇਂਦਬਾਜ਼ੀ ਕੋਚ ਸ਼ਾਨ ਟੈਟ ਦੀ ਮਦਦ ਲਈ ਲਾਹੌਰ ਸਥਿਤ ਆਪਣੇ ਨੈਸ਼ਨਲ ਹਾਈ ਪਰਫਾਰਮੈਂਸ ਸੈਂਟਰ ਤੋਂ ਗੇਂਦਬਾਜ਼ੀ ਕੋਚ ਭੇਜਿਆ ਹੈ। ਮੁੱਖ ਕੋਚ ਸਕਲੈਨ ਮੁਸ਼ਤਾਕ ਦੀ ਸਿਫਾਰਿਸ਼ ਤੋਂ ਬਾਅਦ ਉਮਰ ਰਾਸ਼ਿਦ ਪਾਕਿਸਤਾਨ ਟੀਮ ਨਾਲ ਜੁੜਨ ਲਈ ਰਵਾਨਾ ਹੋ ਗਏ। ਉਮਰ ਰਾਸ਼ਿਦ ਮੁੱਖ ਤੌਰ 'ਤੇ ਪਾਕਿਸਤਾਨ ਦੇ 22 ਸਾਲਾ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ ਨਾਲ ਕੰਮ ਕਰਨਗੇ। ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਜਗ੍ਹਾ ਹਸਨੈਨ ਨੂੰ ਪਾਕਿਸਤਾਨੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

    ਪੀਸੀਬੀ ਦੇ ਇਕ ਸੂਤਰ ਨੇ ਕਿਹਾ, ''ਮੁਹੰਮਦ ਹਸਨੈਨ ਟੀਮ ਹੈ, ਇਸ ਲਈ ਉਮਰ ਆਪਣੇ ਗੇਂਦਬਾਜ਼ੀ ਐਕਸ਼ਨ 'ਤੇ ਨਜ਼ਰ ਰੱਖੇਗਾ ਕਿਉਂਕਿ ਉਸ ਨੇ ਤੇਜ਼ ਗੇਂਦਬਾਜ਼ ਦੇ ਐਕਸ਼ਨ ਨੂੰ ਠੀਕ ਕਰਨ ਲਈ ਕੰਮ ਕੀਤਾ ਸੀ ਜਦੋਂ ਇਸ ਸਾਲ ਦੇ ਸ਼ੁਰੂ 'ਚ ਉਨ੍ਹਾਂ ਦੇ ਗੈਰ-ਕਾਨੂੰਨੀ ਗੇਂਦਬਾਜ਼ੀ ਐਕਸ਼ਨ ਦੀ ਖਬਰ ਆਈ ਸੀ।'' ਉਨ੍ਹਾਂ ਨੇ ਕਿਹਾ, ''ਉਮਰ ਅਹਿਮ ਭੂਮਿਕਾ ਨਿਭਾਏਗਾ।

    ਸ਼ਾਹੀਨ ਅਫਰੀਦੀ ਦੀ ਜਗ੍ਹਾ ਮੁਹੰਮਦ ਹਸਨੈਨ ਨੂੰ ਮਿਲਿਆ ਹੈ ਮੌਕਾ

    ਮੁਹੰਮਦ ਹਸਨੈਨ ਨੇ ਏਸ਼ੀਆ ਕੱਪ ਲਈ ਪਾਕਿਸਤਾਨੀ ਟੀਮ ਵਿੱਚ ਸ਼ਾਹੀਨ ਸ਼ਾਹ ਅਫਰੀਦੀ ਦੀ ਥਾਂ ਲਈ ਹੈ। ਸ਼੍ਰੀਲੰਕਾ ਦੇ ਖਿਲਾਫ ਗਾਲੇ 'ਚ ਪਹਿਲੇ ਟੈਸਟ ਦੌਰਾਨ ਫੀਲਡਿੰਗ ਕਰਦੇ ਸਮੇਂ ਸ਼ਾਹੀਨ ਦੇ ਸੱਜੇ ਗੋਡੇ 'ਤੇ ਸੱਟ ਲੱਗ ਗਈ ਸੀ। ਸ਼ਾਹੀਨ ਇੰਗਲੈਂਡ ਖਿਲਾਫ ਘਰੇਲੂ ਟੀ-20 ਸੀਰੀਜ਼ ਵੀ ਨਹੀਂ ਖੇਡ ਸਕਣਗੇ। ਹਾਲਾਂਕਿ ਸ਼ਾਹੀਨ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਕਤੂਬਰ 'ਚ ਨਿਊਜ਼ੀਲੈਂਡ ਤਿਕੋਣੀ ਸੀਰੀਜ਼ ਤੋਂ ਟੀਮ 'ਚ ਵਾਪਸੀ ਕਰਨਗੇ।

    22 ਸਾਲਾ ਮੁਹੰਮਦ ਹਸਨੈਨ ਨੇ ਪਾਕਿਸਤਾਨ ਲਈ 18 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਦੇ ਨਾਂ 17 ਵਿਕਟਾਂ ਹਨ। ਹਸਨੈਨ ਨੂੰ ਦੋ ਦਿਨ ਪਹਿਲਾਂ ਹੀ ਟੀਮ ਪਾਕ ਟੀਮ ਵਿੱਚ ਜਗ੍ਹਾ ਮਿਲੀ ਸੀ। ਉਹ ਯੂਏਈ ਜਾਣ ਤੋਂ ਪਹਿਲਾਂ ਇੰਗਲੈਂਡ ਦੇ ਓਵਲ ਲਈ 'ਦ ਹੰਡਰਡ ਟੂਰਨਾਮੈਂਟ' ਖੇਡ ਰਹੇ ਸੀ।

    ਏਸ਼ੀਆ ਕੱਪ 2022 ਲਈ ਪਾਕਿਸਤਾਨੀ ਟੀਮ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖ਼ਾਨ (ਉਪ ਕਪਤਾਨ), ਆਸਿਫ਼ ਅਲੀ, ਫਖ਼ਰ ਜ਼ਮਾਨ, ਹੈਦਰ ਅਲੀ, ਹੈਰਿਸ ਰਾਊਫ਼, ਇਫ਼ਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ (ਡਬਲਯੂ ਕੇ), ਮੁਹੰਮਦ ਵਸੀਮ ਜੂਨੀਅਰ ., ਨਸੀਮ ਸ਼ਾਹ, ਸ਼ਾਹਨਵਾਜ਼ ਧਨੀ, ਉਸਮਾਨ ਕਾਦਿਰ ਅਤੇ ਮੁਹੰਮਦ ਹਸਨੈਨ।

    Published by:Drishti Gupta
    First published:

    Tags: Asia Cup Cricket 2022, Cricket News, Pakistan, Sports