ਨਵੀਂ ਦਿੱਲੀ: ਏਸ਼ੀਆ ਕੱਪ ਦੀ ਖਿਤਾਬੀ ਹੈਟ੍ਰਿਕ ਪੂਰਾ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ। ਦਰਅਸਲ ਭਾਰਤ ਲਈ ਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਅਫਗਾਨਿਸਤਾਨ ਦੀ ਪਾਕਿਸਤਾਨ 'ਤੇ ਜਿੱਤ ਜ਼ਰੂਰੀ ਸੀ। ਪਰ, ਪਾਕਿਸਤਾਨ ਨੇ ਇਸ ਨੂੰ ਪੂਰਾ ਨਹੀਂ ਹੋਣ ਦਿੱਤਾ। ਭਾਰਤ ਸੁਪਰ-4 ਦੌਰ ਦੇ ਆਪਣੇ ਪਹਿਲੇ ਦੋ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਤੋਂ ਹਾਰ ਗਿਆ ਸੀ। ਇਸ ਹਾਰ ਨਾਲ ਭਾਰਤ ਦੀਆਂ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ।
ਭਾਰਤ ਦੀਆਂ ਸਾਰੀਆਂ ਉਮੀਦਾਂ ਅਫਗਾਨਿਸਤਾਨ 'ਤੇ ਟਿਕੀਆਂ ਹੋਈਆਂ ਹਨ, ਜੇਕਰ ਇਹ ਪਾਕਿਸਤਾਨ ਨੂੰ ਹਰਾ ਦਿੰਦਾ ਤਾਂ ਭਾਰਤ ਦਾ ਫਾਇਨਲ 'ਚ ਜਾਣਾ ਲਗਭਗ ਤੈਅ ਸੀ। ਪਰ, ਨਸੀਮ ਸ਼ਾਹ ਨੇ ਆਖਰੀ ਓਵਰਾਂ ਵਿੱਚ ਲਗਾਤਾਰ ਦੋ ਛੱਕੇ ਜੜ ਕੇ ਨਾ ਸਿਰਫ ਅਫਗਾਨਿਸਤਾਨ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ, ਸਗੋਂ ਭਾਰਤ ਵੀ ਇਸ ਦੌੜ ਤੋਂ ਬਾਹਰ ਹੋ ਗਿਆ।
ਪਾਕਿਸਤਾਨ ਨੂੰ ਅਫਗਾਨਿਸਤਾਨ ਖਿਲਾਫ ਜਿੱਤ ਲਈ 130 ਦੌੜਾਂ ਦਾ ਟੀਚਾ ਮਿਲਿਆ ਸੀ, ਜੋ ਉਸ ਨੇ 4 ਗੇਂਦਾਂ 'ਤੇ ਹਾਸਲ ਕਰ ਲਿਆ। ਪਾਕਿਸਤਾਨ ਦੀ ਜਿੱਤ ਦੇ ਹੀਰੋ ਗੇਂਦਬਾਜ਼ ਨਸੀਮ ਸ਼ਾਹ ਰਹੇ। ਪਾਕਿਸਤਾਨ ਨੂੰ ਆਖਰੀ 6 ਗੇਂਦਾਂ 'ਤੇ 11 ਦੌੜਾਂ ਦੀ ਲੋੜ ਸੀ। ਉਨ੍ਹਾਂ ਦੀਆਂ 9 ਵਿਕਟਾਂ ਡਿੱਗ ਚੁੱਕੀਆਂ ਸਨ। ਹਾਰ ਦਾ ਖ਼ਤਰਾ ਮੰਡਰਾ ਰਿਹਾ ਸੀ। ਪਰ, ਨਸੀਮ ਨੇ ਫਜ਼ਲਹਕ ਫਾਰੂਕੀ ਦੀਆਂ ਲਗਾਤਾਰ ਦੋ ਗੇਂਦਾਂ 'ਤੇ ਦੋ ਛੱਕੇ ਲਗਾ ਕੇ ਪਾਕਿਸਤਾਨ ਨੂੰ ਰੋਮਾਂਚਕ ਜਿੱਤ ਦਿਵਾਈ। ਹੁਣ 11 ਸਤੰਬਰ ਨੂੰ ਏਸ਼ੀਆ ਕੱਪ ਦੇ ਫਾਈਨਲ 'ਚ ਪਾਕਿਸਤਾਨ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ।
ਅਫਗਾਨਿਸਤਾਨ ਨੇ 2 ਓਵਰਾਂ 'ਚ 4 ਵਿਕਟਾਂ ਝਟਕਾਈਆਂ
ਪਾਕਿਸਤਾਨ ਨੇ 50 ਦੌੜਾਂ ਦੇ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਹਾਲਾਂਕਿ ਇਫਤਿਖਾਰ ਅਹਿਮਦ ਅਤੇ ਸ਼ਾਦਾਬ ਖਾਨ ਨੇ ਚੌਥੀ ਵਿਕਟ ਲਈ 41 ਗੇਂਦਾਂ 'ਤੇ 42 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਕਿਸਤਾਨ ਨੂੰ ਮੈਚ 'ਚ ਬਰਕਰਾਰ ਰੱਖਿਆ। ਪਰ 16ਵੇਂ ਓਵਰ 'ਚ ਇਫਤਿਖਾਰ ਖਾਨ ਦੇ ਆਊਟ ਹੁੰਦੇ ਹੀ ਪਾਕਿਸਤਾਨ ਦੀ ਪਾਰੀ ਖਰਾਬ ਹੋ ਗਈ। 17ਵੇਂ ਓਵਰ 'ਚ ਰਾਸ਼ਿਦ ਖਾਨ ਨੇ ਵੀ ਸ਼ਾਦਾਬ ਦਾ ਵਿਕਟ ਲਿਆ।
ਪਾਕਿਸਤਾਨ ਨੂੰ ਆਖਰੀ 18 ਗੇਂਦਾਂ 'ਤੇ ਜਿੱਤ ਲਈ 25 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ 5 ਵਿਕਟਾਂ ਬਾਕੀ ਸਨ। ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਆਸਾਨੀ ਨਾਲ ਜਿੱਤ ਜਾਵੇਗਾ। ਪਰ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਅਤੇ ਫੀਲਡਰਾਂ ਨੇ ਪਾਸਾ ਪਲਟ ਦਿੱਤਾ। 18ਵੇਂ ਓਵਰ ਵਿੱਚ ਫਜ਼ਲਹਾਕ ਫਾਰੂਕੀ ਨੇ 2 ਵਿਕਟਾਂ ਲਈਆਂ ਅਤੇ ਅਗਲੇ ਓਵਰ ਵਿੱਚ ਫਰੀਦ ਅਹਿਮਦ ਨੇ ਵੀ ਪਾਕਿਸਤਾਨ ਦੇ ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ। ਪਾਕਿਸਤਾਨ ਦੀਆਂ 9 ਵਿਕਟਾਂ 119 ਦੌੜਾਂ ਦੇ ਸਕੋਰ 'ਤੇ ਡਿੱਗ ਗਈਆਂ ਸਨ।
ਪਾਕਿਸਤਾਨ ਨੇ ਨਸੀਮ ਦੇ 2 ਛੱਕਿਆਂ ਨਾਲ ਦਰਜ ਕੀਤੀ ਜਿੱਤ
ਆਖਿਰ 'ਚ ਨਸੀਮ ਸ਼ਾਹ ਅਤੇ ਮੁਹੰਮਦ ਹਸਨੈਨ ਦੀ ਜੋੜੀ ਰਹਿ ਗਈ ਸੀ। ਨਸੀਮ ਆਖਰੀ ਓਵਰ 'ਚ ਸਟ੍ਰਾਈਕ 'ਤੇ ਸੀ ਅਤੇ ਉਸ ਨੇ ਫਜ਼ਲਹਕ ਦੀਆਂ ਲਗਾਤਾਰ ਦੋ ਗੇਂਦਾਂ 'ਤੇ ਦੋ ਛੱਕੇ ਜੜੇ, 4 ਗੇਂਦਾਂ ਪਹਿਲਾਂ ਹੀ ਪਾਕਿਸਤਾਨ ਨੂੰ 1 ਵਿਕਟ ਦੀ ਜਿੱਤ ਦਿਵਾਈ ਅਤੇ ਇਸ ਨਾਲ ਅਫਗਾਨਿਸਤਾਨ ਅਤੇ ਭਾਰਤ ਦੋਵੇਂ ਫਾਈਨਲ 'ਚ ਪਹੁੰਚ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asia Cup Cricket 2022, Cricket, Cricket News, Pakistan, Sports