ਨਵੀਂ ਦਿੱਲੀ: ਏਸ਼ੀਆ ਕੱਪ 2022 ਦੇ ਸੁਪਰ-4 ਦੇ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਸ਼ਿਕਸਤ ਦਿੱਤੀ। ਏਸ਼ੀਆ ਕੱਪ 'ਚ ਇਹ ਟੀਮ ਇੰਡੀਆ ਦੀ ਪਹਿਲੀ ਹਾਰ ਸੀ। ਮੈਚ 'ਚ ਪਹਿਲਾਂ ਖੇਡਦੇ ਹੋਏ ਭਾਰਤ ਨੇ 7 ਵਿਕਟਾਂ 'ਤੇ 181 ਦੌੜਾਂ ਦਾ ਸੰਘਰਸ਼ਪੂਰਨ ਸਕੋਰ ਬਣਾਇਆ। ਵਿਰਾਟ ਕੋਹਲੀ ਨੇ 60 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਨੇ 19.5 ਓਵਰਾਂ 'ਚ 5 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ। ਇਸਦੇ ਨਾਲ ਹੀ ਮੁਹੰਮਦ ਰਿਜ਼ਵਾਨ ਨੇ 71 ਦੌੜਾਂ ਬਣਾਈਆਂ। ਮੁਹੰਮਦ ਨਵਾਜ਼ ਨੇ ਵੀ ਦਮਦਾਰ ਪਾਰੀ ਖੇਡਦੇ ਹੋਏ 42 ਦੌੜਾਂ ਬਣਾਈਆਂ। ਸੁਪਰ-4 ਦੀਆਂ 4 ਵਿੱਚੋਂ 2 ਟੀਮਾਂ ਹੀ ਫਾਈਨਲ ਵਿੱਚ ਜਾ ਸਕਣਗੀਆਂ। ਹਰ ਟੀਮ ਨੂੰ ਸੁਪਰ-4 ਵਿੱਚ 3-3 ਮੈਚ ਖੇਡਣੇ ਹਨ। ਅਜਿਹੇ 'ਚ ਹਾਰ ਤੋਂ ਬਾਅਦ ਭਾਰਤ ਦੇ ਫਾਈਨਲ 'ਚ ਪਹੁੰਚਣ ਦੇ ਸਮੀਕਰਨ ਇਸ ਤਰ੍ਹਾਂ ਹਨ।
ਟੀਮ ਇੰਡੀਆ ਨੂੰ 6 ਸਤੰਬਰ ਨੂੰ ਦੂਜੇ ਮੈਚ 'ਚ ਸ਼੍ਰੀਲੰਕਾ ਅਤੇ 8 ਸਤੰਬਰ ਨੂੰ ਆਖਰੀ ਮੈਚ 'ਚ ਅਫਗਾਨਿਸਤਾਨ ਨਾਲ ਭਿੜਨਾ ਹੈ। ਜੇਕਰ ਟੀਮ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਫਾਈਨਲ ਦੀ ਦੌੜ 'ਚ ਬਣੀ ਰਹੇਗੀ। ਸ਼੍ਰੀਲੰਕਾ ਨੇ ਪਹਿਲੇ ਮੈਚ 'ਚ ਅਫਗਾਨਿਸਤਾਨ ਨੂੰ ਹਰਾਇਆ ਸੀ। ਅਜਿਹੇ 'ਚ ਜੇਕਰ ਉਹ ਭਾਰਤ ਤੋਂ ਹਾਰਦਾ ਹੈ ਅਤੇ ਪਾਕਿਸਤਾਨ ਤੋਂ ਜਿੱਤਦਾ ਹੈ ਤਾਂ ਉਸ ਦੇ ਵੀ 4-4 ਅੰਕ ਹੋ ਜਾਣਗੇ। ਇਸ ਦੌਰਾਨ ਜੇਕਰ ਪਾਕਿਸਤਾਨ ਦੀ ਟੀਮ ਅਫਗਾਨਿਸਤਾਨ ਨੂੰ ਹਰਾਉਂਦੀ ਹੈ ਤਾਂ ਤਿੰਨੋਂ ਟੀਮਾਂ ਦੇ 4-4 ਅੰਕ ਹੋ ਜਾਣਗੇ। ਅਜਿਹੇ 'ਚ ਟਾਪ-2 ਦਾ ਫੈਸਲਾ ਰਨ ਰੇਟ ਦੇ ਹਿਸਾਬ ਨਾਲ ਹੋਵੇਗਾ।
ਦੱਸ ਦੇਈਏ ਕਿ ਏਸ਼ੀਆ ਕੱਪ 'ਚ ਭਾਰਤੀ ਟੀਮ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਸ ਨੇ ਸਭ ਤੋਂ ਵੱਧ 7 ਵਾਰ ਇਹ ਖਿਤਾਬ ਜਿੱਤਿਆ ਹੈ। ਦੂਜੇ ਪਾਸੇ ਸ਼੍ਰੀਲੰਕਾ ਨੇ 5 ਜਦਕਿ ਪਾਕਿਸਤਾਨ ਨੇ 2 ਵਾਰ ਜਿੱਤ ਦਰਜ ਕੀਤੀ ਹੈ। ਇਹ ਟੂਰਨਾਮੈਂਟ ਦਾ 15ਵਾਂ ਸੀਜ਼ਨ ਹੈ।
ਇੱਕ ਹੋਰ ਹਾਰ ਤੋਂ ਬਾਅਦ ਵੀ ਮੌਕਾ
ਜੇਕਰ ਪਾਕਿਸਤਾਨ ਦੀ ਟੀਮ ਆਪਣੇ ਬਾਕੀ ਮੈਚਾਂ ਵਿੱਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਉਹ ਫਾਈਨਲ ਵਿੱਚ ਪਹੁੰਚ ਜਾਵੇਗੀ। ਦੂਜੇ ਪਾਸੇ ਜੇਕਰ ਭਾਰਤੀ ਟੀਮ ਸ਼੍ਰੀਲੰਕਾ ਤੋਂ ਜਿੱਤਦੀ ਹੈ ਅਤੇ ਅਫਗਾਨਿਸਤਾਨ ਤੋਂ ਹਾਰ ਜਾਂਦੀ ਹੈ ਤਾਂ ਤਿੰਨੋਂ ਟੀਮਾਂ ਦੇ 2-2 ਅੰਕ ਹੋ ਜਾਣਗੇ। ਅਜਿਹੇ 'ਚ ਇਕ ਵਾਰ ਫਿਰ ਇੱਥੇ ਰਨ ਰੇਟ ਮਹੱਤਵਪੂਰਨ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricket news update, Indian cricket team, Match, Pakistan, Sports