Home /News /sports /

Asia Cup Final: ਮੁਹੰਮਦ ਰਿਜ਼ਵਾਨ ਤੇ ਜੰਮ ਕੇ ਭੜਕੇ ਸ਼ੋਏਬ ਅਖਤਰ, ਦੱਸਿਆ ਕੌਣ ਹੈ ਹਾਰ ਦਾ ਜਿੰਮੇਵਾਰ

Asia Cup Final: ਮੁਹੰਮਦ ਰਿਜ਼ਵਾਨ ਤੇ ਜੰਮ ਕੇ ਭੜਕੇ ਸ਼ੋਏਬ ਅਖਤਰ, ਦੱਸਿਆ ਕੌਣ ਹੈ ਹਾਰ ਦਾ ਜਿੰਮੇਵਾਰ

ਮੁਹੰਮਦ ਰਿਜ਼ਵਾਨ ਤੇ ਜੰਮ ਕੇ ਭੜਕੇ ਸ਼ੋਏਬ ਅਖਤਰ, ਦੱਸਿਆ ਕੌਣ ਹੈ ਹਾਰ ਦਾ ਜਿੰਮੇਵਾਰ

ਮੁਹੰਮਦ ਰਿਜ਼ਵਾਨ ਤੇ ਜੰਮ ਕੇ ਭੜਕੇ ਸ਼ੋਏਬ ਅਖਤਰ, ਦੱਸਿਆ ਕੌਣ ਹੈ ਹਾਰ ਦਾ ਜਿੰਮੇਵਾਰ

ਸ਼੍ਰੀਲੰਕਾ ਨੇ ਐਤਵਾਰ ਨੂੰ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ 2022 ਦਾ ਖਿਤਾਬ ਜਿੱਤ ਲਿਆ। ਸ਼੍ਰੀਲੰਕਾ ਤੋਂ ਮਿਲੀ ਇਹ ਹਰ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਮੁਹੰਮਦ ਰਿਜ਼ਵਾਨ ਤੇ ਹਮਲਾ ਬੋਲਿਆ। ਪਾਕਿਸਤਾਨ ਲਈ ਰਿਜ਼ਵਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ ਕਿਉਂਕਿ ਉਸਨੇ 55 ਦੌੜਾਂ ਬਣਾਈਆਂ ਪਰ ਬਹੁਤ ਜ਼ਿਆਦਾ ਗੇਂਦਾਂ (49) ਲਈਆਂ ਜਿਸ ਨਾਲ ਦੂਜਿਆਂ 'ਤੇ ਦਬਾਅ ਪਿਆ। ਜਦੋਂ ਪਾਕਿਸਤਾਨ ਨੂੰ ਵੱਡੇ ਸ਼ਾਟ ਦੀ ਜ਼ਰੂਰਤ ਸੀ, ਰਿਜ਼ਵਾਨ ਨੇ ਵੱਡੀ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਵਨਿੰਦੂ ਹਸਰਾਂਗਾ ਦੇ ਹੱਥੋਂ ਆਪਣਾ ਵਿਕਟ ਗੁਆ ਬੈਠੇ।

ਹੋਰ ਪੜ੍ਹੋ ...
  • Share this:

    ਉਨ੍ਹਾਂ ਨੇ ਕਿਹਾ ਕਿ ਗੇਂਦ ਨਾਲ ਸ਼੍ਰੀਲੰਕਾ ਦਾ ਪ੍ਰਦਰਸ਼ਨ ਬਿਲਕੁਲ ਸਾਧਾਰਨ ਰਿਹਾ ਕਿਉਂਕਿ ਪਾਕਿਸਤਾਨ ਦੇ ਬੱਲੇਬਾਜ਼ ਖ਼ਿਤਾਬੀ ਮੈਚ ਵਿੱਚ ਉਮੀਦਾਂ 'ਤੇ ਖਰੇ ਨਹੀਂ ਉਤਰੇ। ਅਖਤਰ ਨੇ ਪਾਕਿਸਤਾਨ ਦੀ ਟੀਮ ਦੀ ਚੋਣ 'ਤੇ ਵੀ ਸਵਾਲ ਉਠਾਏ ਅਤੇ ਮੱਧ ਓਵਰ 'ਚ ਸਮਾਂ ਬਿਤਾਉਣ ਤੋਂ ਬਾਅਦ ਪਾਰੀ ਨੂੰ ਖਤਮ ਨਾ ਕਰਨ ਲਈ ਰਿਜ਼ਵਾਨ ਦੀ ਨਿੰਦਾ ਕੀਤੀ।

    ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, 'ਕੀ ਅਸੀਂ ਵਾਰ-ਵਾਰ ਗਲਤ ਟੀਮ ਨਾਲ ਖੇਡ ਰਹੇ ਹਾਂ? ਮੁਹੰਮਦ ਰਿਜ਼ਵਾਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ ਕਿਉਂਕਿ ਉਹ ਖੇਡ ਖਤਮ ਨਹੀਂ ਕਰ ਸਕਦਾ, ਉਸ ਨੂੰ ਦੂਜਿਆਂ ਦੇ ਨਾਲ ਹੋਣਾ ਚਾਹੀਦਾ ਹੈ। ਉਸ ਨੇ ਜਿੰਨੀਆਂ ਹੀ ਗੇਂਦਾਂ ਖੇਡੀਆਂ ਸਨ, ਉਸ ਦੇ ਆਸ-ਪਾਸ ਦੌੜਾਂ ਬਣਾਈਆਂ ਅਤੇ ਇਸ ਤੋਂ ਬਾਅਦ ਜੇਕਰ ਉਹ ਮੈਚ ਪੂਰਾ ਨਹੀਂ ਕਰ ਸਕਿਆ ਤਾਂ ਇੱਥੇ ਟੀਮ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨੇ ਬਹੁਤ ਖਰਾਬ ਕ੍ਰਿਕਟ ਖੇਡੀ ਹੈ, ਉਸ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਪਤਾ ਨਹੀਂ ਉਨ੍ਹਾਂ ਦੀ ਯੋਜਨਾ ਕੀ ਸੀ।

    ਸ਼ੋਏਬ ਅਖਤਰ ਨੇ ਆਪਣੇ ਦੇਸ਼ ਦੇ ਔਖੇ ਸਮੇਂ ਦੌਰਾਨ ਕੀਤੇ ਗਏ ਯਤਨਾਂ ਲਈ ਸ਼੍ਰੀਲੰਕਾ ਦੀ ਟੀਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਟੂਰਨਾਮੈਂਟ ਦੀ ਸਰਵੋਤਮ ਟੀਮ ਕਿਹਾ। ਉਨ੍ਹਾਂ ਨੇ ਅੱਗੇ ਕਿਹਾ, 'ਸ਼੍ਰੀਲੰਕਾ ਇੰਨਾ ਮਹਾਨ ਦੇਸ਼ ਹੈ, ਦੇਖੋ ਉਹ ਪਿਛਲੇ ਛੇ ਮਹੀਨਿਆਂ ਤੋਂ ਕੀ ਕਰ ਰਹੇ ਹਨ। ਉਹ ਇੱਥੇ ਆਉਣ ਵਿੱਚ ਕਾਮਯਾਬ ਰਹੇ ਅਤੇ ਦੁਨੀਆ ਨੂੰ ਦਿਖਾਇਆ ਕਿ ਉਹ ਭਾਰਤ ਅਤੇ ਪਾਕਿਸਤਾਨ ਵਰਗੀਆਂ ਟੀਮਾਂ ਹੋਣ ਦੇ ਬਾਵਜੂਦ ਟੂਰਨਾਮੈਂਟ ਵਿੱਚ ਸਰਵੋਤਮ ਹਨ। ਮੈਂ ਸ਼੍ਰੀਲੰਕਾ ਲਈ ਬਹੁਤ ਖੁਸ਼ ਹਾਂ, ਸ਼ਾਨਦਾਰ। ਮੈਂ ਅਫਗਾਨਿਸਤਾਨ ਲਈ ਬਹੁਤ ਖੁਸ਼ ਹਾਂ, ਉਨ੍ਹਾਂ ਨੇ ਵੀ ਚੰਗਾ ਖੇਡਿਆ, ਪਰ ਬਦਕਿਸਮਤੀ ਨਾਲ ਪਾਕਿਸਤਾਨ ਤੋਂ ਹਾਰ ਗਏ।

    ਬਾਬਰ ਆਜ਼ਮ ਦੀ ਵੀ ਕੀਤੀ ਆਲੋਚਨਾ 

    ਅਖਤਰ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਵੀ ਆਲੋਚਨਾ ਕੀਤੀ ਕਿਉਂਕਿ ਉਹ ਪੂਰੇ ਟੂਰਨਾਮੈਂਟ ਦੌਰਾਨ ਬੱਲੇ ਨਾਲ ਸੰਘਰਸ਼ ਕਰਦੇ ਰਹੇ ਅਤੇ ਅਰਧ ਸੈਂਕੜਾ ਬਣਾਉਣ ਵਿੱਚ ਅਸਫਲ ਰਿਹਾ। ਉਹਨਾਂ ਨੇ ਕਿਹਾ, 'ਪਾਕਿਸਤਾਨ ਨੇ ਦੌੜਾਂ ਤੋਂ ਵੱਧ ਗੇਂਦਾਂ ਖੇਡੀਆਂ। ਬਾਬਰ ਆਜ਼ਮ ਦਾ ਬੱਲਾ ਪੂਰੇ ਟੂਰਨਾਮੈਂਟ ਵਿੱਚ ਦੌੜਾਂ ਨਹੀਂ ਬਣਾ ਸਕਿਆ। ਕਲਾਸ ਕਲਾਸ ਕਲਾਸ... ਕਲਾਸ ਨੂੰ ਪਾਸੇ ਛੱਡ ਦਿਓ। ਤੁਹਾਡੀ ਕਲਾਸ ਉਦੋਂ ਹੀ ਦਿਖਾਈ ਦਿੰਦੀ ਹੈ ਜਦੋਂ ਤੁਸੀਂ ਫਾਰਮ ਵਿੱਚ ਹੁੰਦੇ ਹੋ। ਉਹ ਪਹਿਲੀ ਗੇਂਦ ਤੋਂ ਹੀ ਹਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੀ ਗੱਲ, ਫਖਰ ਜ਼ਮਾਨ ਨੂੰ ਪਤਾ ਨਹੀਂ ਕੀ ਹੋ ਗਿਆ ਹੈ।

    Published by:Drishti Gupta
    First published:

    Tags: Asia Cup Cricket 2022, Cricket, Cricket News, Cricket news update, Match, Pakistan, Sports