Home /News /sports /

Asia Cup Final: ਪਾਕਿਸਤਾਨ ਦੀ ਹਾਰ ਦਾ ਭਾਰਤੀਆਂ ਨੇ ਮੀਮਜ਼ ਬਣਾ ਕੇ ਮਨਾਇਆ ਜਨਸ਼

Asia Cup Final: ਪਾਕਿਸਤਾਨ ਦੀ ਹਾਰ ਦਾ ਭਾਰਤੀਆਂ ਨੇ ਮੀਮਜ਼ ਬਣਾ ਕੇ ਮਨਾਇਆ ਜਨਸ਼

ਪਾਕਿਸਤਾਨ ਦੀ ਹਾਰ ਦਾ ਭਾਰਤੀਆਂ ਨੇ ਮੀਮਜ਼ ਬਣਾ ਕੇ ਮਨਾਇਆ ਜਨਸ਼

ਪਾਕਿਸਤਾਨ ਦੀ ਹਾਰ ਦਾ ਭਾਰਤੀਆਂ ਨੇ ਮੀਮਜ਼ ਬਣਾ ਕੇ ਮਨਾਇਆ ਜਨਸ਼

ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਪਾਕਿਸਤਾਨੀ ਟੀਮ ਨੂੰ ਸ਼੍ਰੀਲੰਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੇ ਦੌਰਾਨ ਹੀ ਪਾਕਿਸਤਾਨ ਦੇ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਕਾਰਨ ਟ੍ਰੋਲਿੰਗ ਸ਼ੁਰੂ ਹੋ ਗਈ ਸੀ, ਤੇ ਇਹ ਟ੍ਰੋਲਿੰਗ ਹੋਰ ਕਈ ਨਹੀਂ ਸਗੋਂ ਪਾਕਿਸਤਾਨੀ ਦਰਸ਼ਕ ਕਰ ਰਹੇ ਸਨ। ਪਾਕਿਸਤਾਨ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਕਈਆਂ ਨੂੰ ਲੱਗ ਰਿਹਾ ਸੀ ਕਿ ਇਹ ਟਾਰਗੇਟ ਟੀਮ ਪੂਰਾ ਕਰ ਲਵੇਗੀ ਪਰ ਅਜਿਹਾ ਹੋ ਨਾ ਸਕਿਆ ਤੇ ਪੂਰੀ ਟੀਮ 147 ਦੌੜਾਂ ਉੱਤੇ ਆਊਟ ਹੋ ਗਈ।

ਹੋਰ ਪੜ੍ਹੋ ...
  • Share this:

ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ ਕਿਉਂਕਿ ਉਸ ਨੇ 55 ਦੌੜਾਂ ਬਣਾਈਆਂ ਪਰ ਬਾਕੀ ਖਿਡਾਰੀ ਇਹ ਕਮਾਲ ਨਹੀਂ ਕਰ ਪਾਏ। ਉੱਥੇ ਹੀ ਜੇਤੂ ਟੀਮ ਸ਼੍ਰੀਲੰਕਾ ਲਈ ਪ੍ਰਮੋਦ ਮਦੁਸ਼ਨ ਨੇ ਚਾਰ ਵਿਕਟਾਂ ਲਈਆਂ। ਵਨਿੰਦੂ ਹਸਾਰੰਗਾ ਨੇ ਵੀ 17ਵੇਂ ਓਵਰ ਵਿੱਚ ਪੰਜ ਗੇਂਦਾਂ ਵਿੱਚ ਰਿਜ਼ਵਾਨ, ਆਸਿਫ਼ ਅਲੀ ਅਤੇ ਖੁਸ਼ਦਿਲ ਸ਼ਾਹ ਦੀਆਂ ਅਹਿਮ ਵਿਕਟਾਂ ਲਈਆਂ ਤੇ ਟੀਮ ਨੂੰ ਦਿੱਤ ਦਿਵਾਈ।

ਖੈਰ ਪਾਕਿਸਤਾਨ ਦੀ ਹਾਰ ਤੋਂ ਬਾਅਦ ਭਾਰਤੀਆਂ ਵਿੱਚ ਅਲੱਗ ਹੀ ਖੁਸ਼ੀ ਦੀ ਲਹਿਰ ਸੀ, ਇਨ੍ਹਾਂ ਨੇ ਮੀਮਜ਼ ਰਾਹੀਂ ਟੀਮ ਇੰਡੀਆਂ ਦੇ ਏਸ਼ੀਆ ਕੱਪ 2022 ਨਾ ਜਿੱਤਣ ਤੇ ਪਾਕਿਸਤਾਨ ਦੀ ਹਾਰ ਦੀ ਭੜਾਸ ਬੜੇ ਮਜ਼ਾਕੀਆ ਅੰਦਾਜ਼ ਵਿੱਚ ਕੱਢੀ ਹੈ। ਇੱਕ ਟਵਿਟਰ ਯੂਜ਼ਰ ਨੇ ਲਿਖਿਆ "ਕੋਵਿਡ ਖਤਮ ਹੋ ਰਿਹਾ ਹੈ, ਕੋਹਲੀ ਮੁੜ ਤੋਂ ਸੈਂਚੁਰੀ ਮਾਰ ਰਿਹਾ ਹੈ, ਤੇ ਪਾਕਿਸਤਾਨੀ ਖਿਡਾਰੀ ਮੁੜ ਤੋਂ ਕੈਚ ਛੱਡ ਰਹੇ ਹਨ। ਲਗਦਾ ਹੈ ਧਰਤੀ ਠੀਕ ਹੋ ਰਹੀ ਹੈ।"

ਇੱਕ ਹੋਰ ਯੂਜ਼ਰ ਨੇ ਜੈਕਲੀਨ ਫਰਨਾਂਡਿਸ ਤੇ ਸਲਮਾਨ ਖਾਨ ਦੀ ਡਾਂਸ ਕਰਦੇ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ "ਪਾਕਿਸਤਾਨ ਦੀ ਹਾਰ ਤੇ ਸ਼੍ਰੀਲੰਗਾ ਦੀ ਜਿੱਤ ਉੱਤੇ ਦੇਵੋਂ ਦੇਸ਼ ਇਕੱਠੇ ਜਸ਼ਨ ਮਨਾ ਰਹੇ ਹਨ।" ਇਸ ਟਵਿੱਟਰ ਯੂਜ਼ਰ ਨੇ 3 ਈਡੀਅਟਸ ਫਿਲਮ ਦਾ ਮੀਮ ਸ਼ੇਅਰ ਕਰ ਕੇ ਲਿਖਿਆ "ਹਮ ਖੁਸ਼ ਥੇ, ਲੇਕਿਨ ਹਮ ਸੇ ਜ਼ਿਆਦਾ ਖੁਸ਼ ਦੋ ਔਰ ਲੋਗ ਥੇ।" ਇੱਕ ਹੋਰ ਮੀਮ ਵਿੱਚ ਲਿਖਿਆ ਹੋਇਆ ਸੀ "ਸਿਕੇ ਹੋਰ ਦੀ ਬਰਬਾਦੀ ਆਪਣੀ ਜਿੱਤ ਲਗਦੀ ਹੈ"। ਨਾਲ ਹੀ ਲਿਖਿਆ ਸੀ ਕਿ ਇਸ ਸਮੇਂ ਹਰ ਭਾਰਤੀ ਅਜਿਹਾ ਮਹਿਸੂਸ ਕਰ ਰਿਹਾ ਹੋਵੇਗਾ। ਇਹ ਤੇ ਅਜਿਹੇ ਹੋਰ ਕਈ ਮੀਮ ਬਿਤੀ ਰਾਤ ਤੋਂ ਲੈ ਕੇ ਹੁਣ ਤੱਕ ਸ਼ੇਅਰ ਕੀਤਾ ਜਾ ਚੁੱਕੇ ਹਨ।

Published by:Drishti Gupta
First published:

Tags: Asia Cup Cricket 2022, Cricket, Cricket News, Pakistan, Sports