• Home
 • »
 • News
 • »
 • sports
 • »
 • ASIA CUP INDIAN TEAM WON THE ASIA CUP FOR THE 8TH TIME DEFEATING SRI LANKA IN THE FINAL FOR THE 5TH TIME

Asia Cup: ਭਾਰਤੀ ਟੀਮ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਫਾਈਨਲ 'ਚ ਸ਼੍ਰੀਲੰਕਾ ਨੂੰ 5ਵੀਂ ਹਰਾਇਆ

Under-19 Asia Cup: ਭਾਰਤੀ ਅੰਡਰ-19 ਟੀਮ ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਟੀਮ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ 9 ਵਿਕਟਾਂ 'ਤੇ 106 ਦੌੜਾਂ ਬਣਾਈਆਂ ਹਨ। ਖੱਬੇ ਹੱਥ ਦੇ ਸਪਿਨਰ ਵਿੱਕੀ ਓਸਵਾਲ ਨੇ 3 ਵਿਕਟਾਂ ਲਈਆਂ।

Asia Cup: ਭਾਰਤੀ ਟੀਮ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਫਾਈਨਲ 'ਚ ਸ਼੍ਰੀਲੰਕਾ ਨੂੰ 5ਵੀਂ ਹਰਾਇਆ

 • Share this:
  ਦੁਬਈ- ਭਾਰਤੀ ਅੰਡਰ-19 ਟੀਮ (Under-19 Indian Team) ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਫਾਈਨਲ 'ਚ ਟੀਮ ਨੇ ਸ਼੍ਰੀਲੰਕਾ ਨੂੰ ਡਕਵਰਥ ਲੁਈਸ ਨਿਯਮ ਮੁਤਾਬਕ 9 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ 9 ਵਿਕਟਾਂ 'ਤੇ 106 ਦੌੜਾਂ ਬਣਾਈਆਂ ਹਨ। ਪਰ ਡਕਵਰਥ ਲੁਈਸ ਨਿਯਮ ਮੁਤਾਬਕ ਭਾਰਤੀ ਟੀਮ ਨੂੰ 102 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ ਟੀਚਾ 21.3 ਓਵਰਾਂ 'ਚ ਇਕ ਵਿਕਟ 'ਤੇ ਹਾਸਲ ਕਰ ਲਿਆ। ਖੱਬੇ ਹੱਥ ਦੇ ਸਪਿਨਰ ਵਿੱਕੀ ਓਸਵਾਲ (Vicky Ostwal) ਨੇ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ 8 ਓਵਰਾਂ 'ਚ ਸਿਰਫ 11 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਵੀ ਲਈਆਂ। ਆਫ ਸਪਿਨਰ ਕੌਸ਼ਲ ਤਾਂਬੇ ਨੇ ਵੀ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟੀਮ ਨੇ ਬੰਗਲਾਦੇਸ਼ ਨੂੰ ਸੈਮੀਫਾਈਲ 'ਚ ਹਰਾਇਆ ਸੀ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਟੀਮ ਪਾਕਿਸਤਾਨ ਨੂੰ ਹਰਾ ਕੇ ਖਿਤਾਬੀ ਦੌਰ 'ਚ ਪਹੁੰਚ ਗਈ ਹੈ। ਮੀਂਹ ਕਾਰਨ ਮੈਚ ਨੂੰ 38-38 ਓਵਰਾਂ ਦਾ ਕਰ ਦਿੱਤਾ ਗਿਆ।

  ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਟੀਮ ਨੇ 47 ਦੌੜਾਂ 'ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ। ਜਦੋਂ ਸ਼੍ਰੀਲੰਕਾ ਦਾ ਸਕੋਰ 33 ਓਵਰਾਂ 'ਚ 7 ਵਿਕਟਾਂ 'ਤੇ 74 ਦੌੜਾਂ ਸੀ। ਇਸ ਤੋਂ ਬਾਅਦ ਮੀਂਹ ਆ ਗਿਆ। ਇਸ ਕਾਰਨ ਖੇਡ ਘੰਟਿਆਂ ਬੱਧੀ ਠੱਪ ਰਹੀ। ਇਸ ਤੋਂ ਬਾਅਦ ਜਦੋਂ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਇਸ ਨੂੰ 38-38 ਓਵਰਾਂ ਦਾ ਕਰ ਦਿੱਤਾ ਗਿਆ। ਸ਼੍ਰੀਲੰਕਾ ਦੇ 6 ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। 10ਵੇਂ ਨੰਬਰ ਦੇ ਬੱਲੇਬਾਜ਼ ਯਾਸੀਰੋ ਰੋਡਰੀਗੋ ਨੇ ਸਭ ਤੋਂ ਵੱਧ ਨਾਬਾਦ 19 ਦੌੜਾਂ ਬਣਾਈਆਂ।

  ਇਹ ਟੂਰਨਾਮੈਂਟ ਦਾ 9ਵਾਂ ਸੀਜ਼ਨ ਹੈ। ਭਾਰਤੀ ਅੰਡਰ-19 ਟੀਮ ਅੱਠਵੀਂ ਵਾਰ ਫਾਈਨਲ ਵਿੱਚ ਪਹੁੰਚੀ ਅਤੇ ਹਰ ਵਾਰ ਖ਼ਿਤਾਬ ਜਿੱਤਣ ਵਿੱਚ ਸਫ਼ਲ ਰਹੀ। ਇਸ ਤੋਂ ਪਹਿਲਾਂ ਜੇਕਰ 7 ਫਾਈਨਲ ਦੀ ਗੱਲ ਕਰੀਏ ਤਾਂ ਟੀਮ ਨੇ 4 ਵਾਰ ਫਾਈਨਲ 'ਚ ਸ਼੍ਰੀਲੰਕਾ ਨੂੰ ਹਰਾਇਆ ਹੈ। ਯਾਨੀ ਫਾਈਨਲ 'ਚ ਟੀਮ ਨੇ ਸ਼੍ਰੀਲੰਕਾ ਨੂੰ 5ਵੀਂ ਵਾਰ ਹਰਾਇਆ। ਇੱਕ ਵਾਰ ਪਾਕਿਸਤਾਨ ਨੂੰ ਹਰਾਇਆ ਅਤੇ ਇੱਕ ਵਾਰ ਬੰਗਲਾਦੇਸ਼ ਨੂੰ। 2012 ਵਿੱਚ ਮੈਚ ਟਾਈ ਹੋਣ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਸਾਂਝੇ ਜੇਤੂ ਘੋਸ਼ਿਤ ਕੀਤਾ ਗਿਆ ਸੀ।
  Published by:Ashish Sharma
  First published:
  Advertisement
  Advertisement