Home /News /sports /

Women's T20 Asia Cup 2022: ਪਾਕਿਸਤਾਨੀ ਮਹਿਲਾ ਟੀਮ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ

Women's T20 Asia Cup 2022: ਪਾਕਿਸਤਾਨੀ ਮਹਿਲਾ ਟੀਮ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ

Pakistan Beat India Women Team 13 ਦੌੜਾਂ ਨਾਲ ਦਿੱਤੀ ਭਾਰਤ ਨੂੰ ਮਾਤ

Pakistan Beat India Women Team 13 ਦੌੜਾਂ ਨਾਲ ਦਿੱਤੀ ਭਾਰਤ ਨੂੰ ਮਾਤ

ਪਾਕਿਸਤਾਨ ਵੱਲੋਂ ਦਿੱਤੇ ਗਏ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ 124 ਦੌੜਾਂ ਹੀ ਬਣਾ ਸਕੀ ਅਤੇ ਇਸ ਤਰ੍ਹਾਂ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 13 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ । ਭਾਰਤੀ ਟੀਮ ਵਿੱਚ ਸਭ ਤੋਂ ਵੱਧ 26 ਦੌੜਾਂ ਰਿਚਾ ਘੋਸ਼ ਨੇ ਬਣਾਈਆਂ।

 • Share this:

  Women's T20 Aisa Cup 2022 ਸ਼ੁਰੂ ਹੋ ਚੁੱਕਿਆ ਹੈ । ਸਿਲਹਟ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਮਹਿਲਾ ਟੀ-20 ਏਸ਼ੀਆ ਕੱਪ ਦੇ ਅਹਿਮ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਦਾ ਸਾਹਮਣਾ ਪਾਕਿਸਤਾਨ ਦੀ ਮਹਿਲ ਟੀਮ ਦੇ ਨਾਲ ਹੋਇਆ।ਇਸ ਮੁਕਾਬਲੇ ਦੌਰਾਨ ਪਾਕਿਸਤਾਨ ਦੀ ਟੀਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਪਹਿਲਾਂ ਖੇਡਦੇ ਹੋਏ ਆਪਣੀ ਪਾਰੀ ਵਿੱਚ 137 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਭਾਰਤੀ ਟੀਮ 138 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਪਰ ਭਾਰਤੀ ਮਹਿਲਾ ਟੀਮ ਸਿਰਫ 124 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਪਾਕਿਸਤਾਨ ਦੀ ਮਹਿਲਾ ਟੀਮ ਨੇ ਇਹ ਮੁਕਾਬਲਾ 13 ਦੌੜਾਂ ਨਾਲ ਜਿੱਤ ਲਿਆ। ਏਸ਼ੀਆ ਟੀ-20 ਕੱਪ ਵਿੱਚ ਭਾਰਤੀ ਟੀਮ ਦੀ ਇਹ ਪਹਿਲੀ ਹਾਰ ਹੈ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨੀ ਮਹਿਲਾ ਟੀਮ ਨੇ ਬਿਸਮਾਹ ਮਾਰੂਫ ਦੀ ਕਪਤਾਨੀ ਵਿੱਚ ਆਪਣੇ ਚਾਰ ਵਿੱਚੋਂ ਤਿੰਨ ਮੈਚ ਜਿੱਤ ਲਏ ਹਨ।

  ਪਾਕਿਸਤਾਨ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ

  ਪਾਕਿਸਤਾਨ ਵੱਲੋਂ ਦਿੱਤੇ ਗਏ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ 124 ਦੌੜਾਂ ਹੀ ਬਣਾ ਸਕੀ ਅਤੇ ਇਸ ਤਰ੍ਹਾਂ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 13 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ । ਭਾਰਤੀ ਟੀਮ ਵਿੱਚ ਸਭ ਤੋਂ ਵੱਧ 26 ਦੌੜਾਂ ਰਿਚਾ ਘੋਸ਼ ਨੇ ਬਣਾਈਆਂ। ਪਾਕਿਸਤਾਨ ਦੇ ਨਾਲ ਹੋਏ ਇਸ ਮੁਕਾਬਲੇ ਦੌਰਾਨ ਭਾਰਤ ਦੀ ਬੱਲੇਬਾਜ਼ੀ ਬਹੁਤ ਖ਼ਰਾਬ ਰਹੀ। ਕੋਈ ਵੀ ਜੋੜੀ ਲੰਮਾ ਸਮਾਂ ਮੈਦਾਨ ਵਿੱਚ ਨਹੀਂ ਟਿਕ ਸਕੀ।ਦੇਖਣਾ ਇਹ ਹੋਵੇਗਾ ਕਿ ਭਾਰਤੀ ਮਹਿਲਾ ਟੀਮ ਏਸ਼ੀਆ ਟੀ-20 ਕੱਪ ਵਿੱਚ ਅੱਗੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ।

  Published by:Shiv Kumar
  First published:

  Tags: Cricket, Cricket News, Pakistan, Sports, Team India, Women cricket