ਏਸ਼ੀਅਨ ਖੇਡਾਂ ਵਿੱਚ ਤਗਮਾ ਜਿੱਤਣ ਵਾਲਾ ਹਰੀਸ਼ ਭਾਰਤ ਵਾਪਿਸ ਆ ਕੇ ਵੇਚ ਰਿਹੈ ਚਾਹ

News18 Punjab
Updated: September 11, 2018, 12:27 PM IST
ਏਸ਼ੀਅਨ ਖੇਡਾਂ ਵਿੱਚ ਤਗਮਾ ਜਿੱਤਣ ਵਾਲਾ ਹਰੀਸ਼ ਭਾਰਤ ਵਾਪਿਸ ਆ ਕੇ ਵੇਚ ਰਿਹੈ ਚਾਹ
ਏਸ਼ੀਅਨ ਖੇਡਾਂ ਵਿੱਚ ਤਗਮਾ ਜਿੱਤਣ ਵਾਲਾ ਹਰੀਸ਼ ਵਾਪਿਸ ਆ ਕੇ ਵੇਚ ਰਿਹੈ ਚਾਹ
News18 Punjab
Updated: September 11, 2018, 12:27 PM IST
ਏਸ਼ੀਅਨ ਖੇਡਾਂ 2018 ਦੀ ਸਮਾਪਤੀ ਤੋਂ ਬਾਅਦ ਭਾਰਤੀ ਖਿਡਾਰੀ ਵਾਪਸ ਪਰਤ ਆਏ ਹਨ ਤੇ ਇਸ ਵਾਰ ਭਾਰਤੀ ਖਿਡਾਰੀਆਂ ਦਾ ਏਸ਼ੀਅਨ ਖੇਡਾਂ ਵਿੱਚ ਕਾਫ਼ੀ ਵਧੀਆ ਪ੍ਰਦਰਸ਼ਨ ਰਿਹਾ। ਇਸ ਦੌਰਾਨ ਖਿਡਾਰੀ ਹਰੀਸ਼ ਕੁਮਾਰ ਜਿਸਨੇ ਸੇਪਾਕਤਾਕਰਾਅ ਖੇਡ ਵਿੱਚ ਭਾਰਤ ਲਈ ਕਾਂਸੇ ਦਾ ਤਮਗਾ ਜਿੱਤਿਆ ਸੀ ਉਹ ਏਸ਼ੀਅਨ ਖੇਡਾਂ ਤੋਂ ਵਾਪਿਸ ਪਰਤ ਕੇ ਆਪਣੇ ਪਿਤਾ ਦੀ ਚਾਹ ਵਾਲੀ ਦੁਕਾਨ ਉੱਤੇ ਕੰਮ ਕਰਕੇ ਚਾਹ ਵੇਚ ਰਿਹਾ ਹੈ। ਹਰੀਸ਼ ਦਿੱਲੀ ਦੇ ਮਜਨੂੰ ਕਾ ਟਿੱਲਾ ਵਿਖੇ ਆਪਣੇ ਪਿਤਾ ਦੀ ਚਾਹ ਵਾਲੀ ਦੁਕਾਨ ਚਲਾਉਂਦਾ ਹੈ।

ਹਰੀਸ਼ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਜਿੱਥੇ ਚਾਹ ਦੀ ਦੁਕਾਨ ਚਲਾ ਰਿਹਾ ਹੈ ਤੇ ਉੱਥੇ ਹੀ ਆਪਣੀ ਖੇਡ ਨੂੰ ਜਾਰੀ ਰੱਖਣ ਲਈ ਪ੍ਰੈਕਟਿਸ ਲਈ ਵੀ ਜਾਂਦਾ ਹੈ।

ਉਸਨੇ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਸਦੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਲੋਕ ਹਨ ਤੇ ਕਮਾਈ ਦੇ ਸਾਧਨ ਘੱਟ ਹਨ। ਉਹ ਆਪਣੇ ਪਿਤਾ ਦੀ ਚਾਹ ਦੀ ਦੁਕਾਨ ਉੱਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ। ਤੇ ਇਸਦੇ ਨਾਲ ਹੀ ਉਹ ਆਪਣੇ ਦਿਨ ਦੇ 4 ਘੰਟੇ ਦੁਕਾਨ ਉੱਤੇ ਕੰਮ ਕਰਦਾ ਹੈ ਤੇ 4 ਤੋਂ 6 ਘੰਟੇ ਰੋਜ਼ ਆਪਣੀ ਖੇਡ ਨੂੰ ਦਿੰਦਾ ਹੈ। ਉਸਨੂੰ ਸਰਕਾਰ ਤੋਂ ਉਮੀਦ ਹੈ ਕਿ ਉਹ ਉਸਨੂੰ ਚੰਗੀ ਨੌਕਰੀ ਦੇਵੇਗੀ ਤਾਂ ਜੋ ਉਹ ਆਪਣੇ ਪਰਿਵਾਰ ਦਾ ਢਿੱਡ ਪਾਲ ਸਕੇ।ਏਸ਼ੀਉਸਨੇ ਦੱਸਿਆ ਕਿ ਉਸਨੇ ਸਾਲ 2011 ਤੋਂ ਖੇਡਣਾ ਸ਼ੁਰੂ ਕੀਤਾ ਸੀ ਤੇ ਉਸਦੇ ਕੋਚ ਹੇਮਰਾਜ ਹੀ ਉਸਨੂੰ ਇਸ ਖੇਡ਼ ਵਿੱਚ ਲੈ ਕੇ ਆਏ। ਉਸਨੇ ਦੱਸਿਆ ਕਿ ਉਹ ਟਾਇਰ ਨਾਲ ਖੇਡਦਾ ਹੁੰਦਾ ਸੀ ਜਦੋਂ ਉਸਦੇ ਕੋਚ ਨੇ ਉਸਨੂੰ ਦੇਖਿਆ ਤੇ ਉਸ ਤੋਂ ਬਾਅਦ ਉਸਨੂੰ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਐਸਏਆਈ) ਨਾਲ ਜਾਣੂ ਕਰਵਾਇਆ ਤੇ ਇਸ ਤਰ੍ਹਾਂ ਉਸਦੀ ਖੇਡ ਦਾ ਸਫ਼ਰ ਸ਼ੁਰੂ ਹੋਇਆ।
First published: September 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...